28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਬੀ.ਸੀ.ਐਮ. ਆਰੀਆ ਸਕੂਲ, ਲਲਤੋਂ ਦੇ ਵਿਦਿਆਰਥੀਆਂ ਦਾ ਟੈੱਕ ਮੰਥਨ ’ਚ ਸ਼ਾਨਦਾਰ ਪ੍ਰਦਰਸ਼ਨ

ਫੁੱਲਾਂਵਾਲ, 27 ਅਗਸਤ (ਮਨਜੀਤ ਸਿੰਘ ਦੁੱਗਰੀ)- ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਸਥਿਤ ਲਲਤੋਂ ਕਲਾਂ ਸਿੰਗਲਾ ਇਨਕਲੇਵ ਸਥਿਤ ਬੀ. ਸੀ.

ਅਜੀਤ ਡੈਸਕ 28-08-2026
ਫੁੱਲਾਂਵਾਲ, 27 ਅਗਸਤ (ਮਨਜੀਤ ਸਿੰਘ ਦੁੱਗਰੀ)- ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਸਥਿਤ ਲਲਤੋਂ ਕਲਾਂ ਸਿੰਗਲਾ ਇਨਕਲੇਵ ਸਥਿਤ ਬੀ.ਸੀ.ਐਮ. ਆਰੀਆ ਸਕੂਲ ਦੇ ਵਿਦਿਆਰਥੀਆਂ ਨੇ ਸ਼ਾਸਤਰੀ ਨਗਰ ਦੇ ਬੀ.ਸੀ.ਐਮ. ਆਰੀਆ ਮਾਡਲ ਸਕੂਲ ਵਿਖੇ ਕਰਵਾਏ ਟੈੱਕ ਮੰਥਨ ਪ੍ਰੋਗਰਾਮ ਵਿਚ ਬੇਮਿਸਾਲ ਰਚਨਾਤਮਿਕਤਾ, ਨਵੀਨਤਾ, ਤਕਨੀਕੀ ਸੂਝ ਅਤੇ ਟੀਮ ਭਾਵਨਾ ਦਾ ਭਾਗ ਲੈਂਦੇ ਹੋਏ ਵੱਖ-ਵੱਖ ਸ਼੍ਰੇਣੀਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਦੌਰਾਨ ਦਸਵੀਂ ਜਮਾਤ ਦੇ ਕੇਸ਼ਵ ਅਤੇ ਗਿਆਰ੍ਹਵੀਂ ਜਮਾਤ ਦੇ ਵਿਪਨ ਨੇ ਆਪਣੇ ਨਵੀਨਤਾਕਾਰੀ ਵਾਕਿੰਗ ਰੋਬੋਟ ਪ੍ਰੋਜੈਕਟ ਨਾਲ ਪਹਿਲਾ ਸਥਾਨ, ਗਿਆਰ੍ਹਵੀਂ ਜਮਾਤ ਦੀ ਗੁਰਨੀਤ ਨੇ ਰੈਟਰੋ ਟੂ ਰੰਬਲ ਵਿਚ ਦੂਜਾ ਜਦ ਕਿ ਦਸਵੀਂ ਜਮਾਤ ਦੀ ਸਰਾਕਸ਼ੀ ਨੇ ਟਾਈਪੋਗ੍ਰਾਫੀ ਵਿਚ ਤੀਜਾ ਇਨਾਮ ਪ੍ਰਾਪਤ ਕੀਤਾ। ਬੀ.ਸੀ.ਐਮ. ਆਰੀਆ ਸਕੂਲ, ਲਲਤੋਂ ਦੇ ਪ੍ਰਿੰਸੀਪਲ ਕ੍ਰਿਤਿਕਾ ਸੇਠ ਨੇ ਜੇਤੂਆਂ ਨੂੰ ਦਿਲੋਂ ਵਧਾਈ ਦਿੰਦੇ ਹੋਏ ਕਿਹਾ ਕਿ ਇਨ੍ਹਾਂ ਹੋਣਹਾਰ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਸਕੂਲ ਦੀ ਆਪਣੇ ਵਿਦਿਆਰਥੀਆਂ ਵਿਚ ਉਤਸੁਕਤਾ, ਰਚਨਾਤਮਿਕਤਾ ਅਤੇ ਭਵਿੱਖ ਲਈ ਤਿਆਰ ਹੁਨਰਾਂ ਨੂੰ ਪਾਲਣ ਲਈ ਅਟੁੱਟ ਵਚਨਬੱਧਤਾ ਨੂੰ ਦਰਸਾਉਂਦੀਆਂ ਹਨ। ਉਨ੍ਹਾਂ ਨੇ ਵਿਦਿਆਰਥੀਆਂ ਦੇ ਸਮਰਪਣ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਨਵੀਆਂ ਦਿਸ਼ਾਵਾਂ ਦੀ ਖੋਜ ਕਰਦੇ ਰਹਿਣ ਅਤੇ ਵਿਚਾਰਾਂ ਨੂੰ ਪ੍ਰਭਾਵਸ਼ਾਲੀ ਪ੍ਰਾਪਤੀਆਂ ਵਿਚ ਬਦਲਣ ਲਈ ਉਤਸ਼ਾਹਿਤ ਕੀਤਾ।
ਪਿਛਲੀ ਖ਼ਬਰ ਸਪਰਿੰਗ ਡੇਲ ਪਬਲਿਕ ਸਕੂਲ ’ਚ ਰੱਖੜੀ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ 31 ਅਗਸਤ ਨੂੰ ਮੀਰੀ ਪੀਰੀ ਖ਼ਾਲਸਾ ਮਾਰਚ ਦਾ ਹਲਕਾ ਗਿੱਲ ਦੀਆਂ ਸੰਗਤਾਂ ਕਰਨਗੀਆਂ ਭਰਵਾਂ ਸਵਾਗਤ-ਸਿੰਮਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।