ਪੰਜਾਬੀ ਭਵਨ ਵਿਖੇ ਹੋਈ ਮਜ਼ਦੂਰ - ਕਿਰਤੀ ਏਕਤਾ ਕਨਵੈੱਨਸ਼ਨ
ਲੁਧਿਆਣਾ, 1 ਸਤੰਬਰ (ਭੁਪਿੰਦਰ ਸਿੰਘ ਬੈਂਸ)-ਪੰਜਾਬੀ ਭਵਨ ਵਿਖੇ ਹੋਈ ਮਜ਼ਦੂਰ-ਕਿਰਤੀ ਏਕਤਾ ਕਨਵੈੱਨਸ਼ਨ ਵਿਚ ਮਜ਼ਦੂਰਾਂ ਅਤੇ ਸਮੁੱਚੇ ਕਿਰਤੀ ਵਰਗ ਨੂੰ ਸਾਂਝੇ ਮੁੱਦਿਆਂ ’ਤੇ ਇਕਜੁੱਟ ਕਰਕੇ ਵੱਡਾ ਸੰਘਰਸ਼ ਵਿੱਢਣ ਦਾ ਐਲਾਨ ਕੀਤਾ ਗਿਆ। ਕਨਵੈੱਨਸ਼ਨ ਦੀ ਪ੍ਰਧਾਨਗੀ ਰਾਜਿੰਦਰ ਕੌਰ, ਕੁਲਵਿੰਦਰ ਕੌਰ, ਸ਼ਿੰਦਰ ਸਿੰਘ, ਕੇਵਲ ਸਿੰਘ ਅਤੇ ਮੱਖਣ ਸਿੰਘ ਨੇ ਕੀਤੀ।
ਲੁਧਿਆਣਾ, 1 ਸਤੰਬਰ (ਭੁਪਿੰਦਰ ਸਿੰਘ ਬੈਂਸ)-ਪੰਜਾਬੀ ਭਵਨ ਵਿਖੇ ਹੋਈ ਮਜ਼ਦੂਰ-ਕਿਰਤੀ ਏਕਤਾ ਕਨਵੈੱਨਸ਼ਨ ਵਿਚ ਮਜ਼ਦੂਰਾਂ ਅਤੇ ਸਮੁੱਚੇ ਕਿਰਤੀ ਵਰਗ ਨੂੰ ਸਾਂਝੇ ਮੁੱਦਿਆਂ ’ਤੇ ਇਕਜੁੱਟ ਕਰਕੇ ਵੱਡਾ ਸੰਘਰਸ਼ ਵਿੱਢਣ ਦਾ ਐਲਾਨ ਕੀਤਾ ਗਿਆ। ਕਨਵੈੱਨਸ਼ਨ ਦੀ ਪ੍ਰਧਾਨਗੀ ਰਾਜਿੰਦਰ ਕੌਰ, ਕੁਲਵਿੰਦਰ ਕੌਰ, ਸ਼ਿੰਦਰ ਸਿੰਘ, ਕੇਵਲ ਸਿੰਘ ਅਤੇ ਮੱਖਣ ਸਿੰਘ ਨੇ ਕੀਤੀ। ਕਨਵੈੱਨਸ਼ਨ ਵਿਚ ਫ਼ੈਸਲਾ ਕੀਤਾ ਗਿਆ ਕਿ 1 ਸਤੰਬਰ ਤੋਂ 15 ਨਵੰਬਰ ਤੱਕ ਪਿੰਡਾਂ ਦੀਆਂ ਸੱਥਾਂ ਅਤੇ ਮੁਹੱਲਿਆਂ ਵਿਚ ਲੋਕਾਂ ਨਾਲ ਵਿਚਾਰ-ਚਰਚਾ ਕਰਕੇ ਲਾਮਬੰਦੀ ਕੀਤੀ ਜਾਵੇਗੀ, ਜਦਕਿ ਨਵੰਬਰ ਦੇ ਅੰਤ ਵਿਚ ਸੰਗਰੂਰ ਵਿਖੇ ਮਹਾ ਪੰਚਾਇਤ ਕੀਤੀ ਜਾਵੇਗੀ। ਸਾਬਕਾ ਵਿਧਾਇਕ ਤਰਸੇਮ ਜੋਧਾਂ ਸਮੇਤ ਹੋਰ ਆਗੂਆਂ ਨੇ ਕਿਹਾ ਕਿ ਇਹ ਸੰਘਰਸ਼ ਕਿਸੇ ਸਿਆਸੀ ਪਾਰਟੀ ਜਾਂ ਆਗੂ ਦੀ ਤਬਦੀਲੀ ਲਈ ਨਹੀਂ, ਸਗੋਂ ਲੋਕ ਪੱਖੀ ਨੀਤੀਆਂ ਲਈ ਹੋਵੇਗਾ। ਕਨਵੈੱਨਸ਼ਨ ਵਿਚ ਰੁਜ਼ਗਾਰ ਦੀ ਗਰੰਟੀ, ਸਮਾਜਿਕ ਸੁਰੱਖਿਆ, ਮੁਫ਼ਤ ਸਿੱਖਿਆ ਅਤੇ ਸਿਹਤ ਸਹੂਲਤਾਂ, ਪੈਨਸ਼ਨ, ਰਿਹਾਇਸ਼ ਅਤੇ ਕਿਸਾਨਾਂ-ਮਜ਼ਦੂਰਾਂ ਦੀ ਕਰਜ਼ਾ ਮੁਕਤੀ ਸਮੇਤ ਵੱਖ-ਵੱਖ ਮੰਗਾਂ ਸਬੰਧੀ ਮਤੇ ਪਾਸ ਕੀਤੇ ਗਏ। ਇਸ ਮੌਕੇ ਭਗਵੰਤ ਸਿੰਘ, ਕਰਨ ਰਾਣਾ, ਕਰਨੈਲ ਸਿੰਘ, ਕੇਵਲ ਸਿੰਘ, ਰਣਜੀਤ ਸਿੰਘ, ਬਿੱਲੂ ਸਿੰਘ, ਸਰਵਿੰਦਰ ਸਿੰਘ ਆਦਿ ਮੌਜੂਦ ਸਨ।