ਸੰਤ ਬਾਬਾ ਆਲੋਵਾਲ ਦਾ ਕੈਨੇਡਾ ਪੁੱਜਣ ’ਤੇ ਸੰਗਤਾਂ ਨੇ ਕੀਤਾ ਸਵਾਗਤ
ਲਾਡੋਵਾਲ, 6 ਸਤੰਬਰ (ਬਲਬੀਰ ਸਿੰਘ ਰਾਣਾ)-ਗੁਰਦੁਆਰਾ ਸਿੰਘਾਂ ਸ਼ਹੀਦਾਂ ਡੇਰਾ ਸੰਤ ਬਾਬਾ ਜਰਨੈਲ ਸਿੰਘ ਆਲੋਵਾਲ ਦੇ ਮੁੱਖ ਸੇਵਾਦਾਰ ਸੰਤ ਬਾਬਾ ਸੁਖਵਿੰਦਰ ਸਿੰਘ ਆਲੋਵਾਲ ਕੈਨੇਡਾ ਵਿਖੇ ਹੋ ਰਹੇ ਧਾਰਮਿਕ ਸਮਾਗਮਾਂ ਵਿਚ ਗਏ, ਜਿੱਥੇ ਉਨ੍ਹਾਂ ਦਾ ਏਅਰਪੋਰਟ ’ਤੇ ਪੁੱਜਣ ਸਮੇਂ ਕੈਨੇਡਾ ਦੀਆਂ ਸੰਗਤਾਂ ਵਲੋਂ ਬੁੱਕੇ ਭੇਟ ਕਰਕੇ ਭਰਵਾਂ ਸਵਾਗਤ ਕੀਤਾ ਗਿਆ। ਸੰਤ ਬਾਬਾ ਆਲੋਵਾਲ ਨੇ ਕਿਹਾ ਕਿ ਉਹ ਧਾਰਮਿਕ ਸਮਾਗਮਾਂ ਵਿਚ ਕਥਾ ਕੀਰਤਨ ਅਤੇ ਪ੍ਰਚਾਰ-ਪ੍ਰਸਾਰ ਕਰਨ ਉਪਰੰਤ ਜਲਦੀ ਹੀ ਪੰਜਾਬ ਦੀ ਧਰਤੀ ’ਤੇ ਵਾਪਸ ਪਰਤਣਗੇ।
ਅਜੀਤ ਡੈਸਕ
07-09-2026