07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਸਰਕਾਰੀ ਅਦਾਰਿਆਂ ਦੇ ਅਧਿਕਾਰੀਆਂ ਦੇ ਫੋਨਾਂ ਦੀ ਵਰਤੋਂ ਜਨਤਾ ਦੀ ਸੇਵਾ ਲਈ ਹੋਵੇ - ਮਹਾਂ ਸਭਾ

ਲੁਧਿਆਣਾ, 6 ਸਤੰਬਰ(ਡਾ. ਤਰਲੋਚਨ ਸਿੰਘ)-ਸਮਾਜ ਸੇਵੀ ਸੰਸਥਾ ਮਹਾਂ ਸਭਾ ਲੁਧਿਆਣਾ ਦੀ ਮੀਟਿੰਗ ਸਥਾਨਕ ਗਦਰੀ ਸ਼ਹੀਦ ਬਾਬਾ ਭਾਨ ਸਿੰਘ ਯਾਦਗਾਰ ਵਿਖੇ ਪ੍ਰੋ.

ਅਜੀਤ ਡੈਸਕ 07-09-2026
ਲੁਧਿਆਣਾ, 6 ਸਤੰਬਰ(ਡਾ. ਤਰਲੋਚਨ ਸਿੰਘ)-ਸਮਾਜ ਸੇਵੀ ਸੰਸਥਾ ਮਹਾਂ ਸਭਾ ਲੁਧਿਆਣਾ ਦੀ ਮੀਟਿੰਗ ਸਥਾਨਕ ਗਦਰੀ ਸ਼ਹੀਦ ਬਾਬਾ ਭਾਨ ਸਿੰਘ ਯਾਦਗਾਰ ਵਿਖੇ ਪ੍ਰੋ.ਜਗਮੋਹਨ ਸਿੰਘ (ਭਾਣਜੇ ਸ਼ਹੀਦ ਭਗਤ ਸਿੰਘ) ਦੀ ਪ੍ਰਧਾਨਗੀ ਹੇਠ ਹੋਈ । ਮੀਟਿੰਗ ਦੀ ਕਾਰਵਾਈ ਪ੍ਰੈਸ ਨੂੰ ਜਾਰੀ ਕਰਦਿਆਂ ਜਸਵੰਤ ਜ਼ੀਰਖ ਨੇ ਦੱਸਿਆ ਕਿ ਮੀਟਿੰਗ ਵਿੱਚ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰੀ ਮੋਬਾਈਲ ਫੋਨਾਂ, ਸਰਕਾਰੀ ਨੰਬਰਾਂ ਅਤੇ ਮੋਬਾਈਲ ਅਲਾਊਂਸ ਦੀ ਵਰਤੋਂ ਕਰ ਰਹੇ ਅਧਿਕਾਰੀਆਂ ਸਬੰਧੀ ਸਖ਼ਤ ਅਤੇ ਸਪਸ਼ਟ ਨਿਰਦੇਸ਼ ਜਾਰੀ ਕੀਤੇ ਜਾਣ, ਤਾਂ ਜੋ ਸਰਕਾਰੀ ਸੰਚਾਰ ਪ੍ਰਣਾਲੀ ਨੂੰ ਜਨਤਾ ਪ੍ਰਤੀ ਜਵਾਬਦੇਹ ਬਣਾਇਆ ਜਾ ਸਕੇ। ਇਸ ਮੌਕੇ ਯੂਨੀਵਰਸਲ ਹਿਊਮਨ ਰਾਈਟਸ ਆਰਗਨਾਈਜ਼ੇਸ਼ਨ ਦੇ ਪ੍ਰਧਾਨ ਸਤਨਾਮ ਸਿੰਘ ਧਾਲੀਵਾਲ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਮੁੱਖ ਮੰਤਰੀ ਪੰਜਾਬ, ਮੁੱਖ ਸਕੱਤਰ ਪੰਜਾਬ ਅਤੇ ਡੀ.ਜੀ.ਪੀ ਪੰਜਾਬ ਨੂੰ ਪਹਿਲਾਂ ਹੀ ਇਸ ਬਾਰੇ ਵਿਸਥਾਰਪੂਰਵਕ ਪੱਤਰ ਭੇਜੇ ਗਏ ਹਨ। ਉਪਰੋਕਤ ਦੋਨਾ ਸੰਸਥਾਵਾਂ ਦੇ ਆਗੂਆਂ ਨੇ ਕਿਹਾ ਕਿ ਜਿਨ੍ਹਾਂ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸਰਕਾਰੀ ਮੋਬਾਈਲ, ਸਰਕਾਰੀ ਨੰਬਰ ਜਾਂ ਮੋਬਾਈਲ ਅਲਾਊਂਸ ਮਿਲਦਾ ਹੈ, ਉਹ ਸਹੂਲਤ ਜਨਤਾ ਨਾਲ ਸੰਪਰਕ ਤੋਂ ਬਚਣ ਲਈ ਨਹੀਂ, ਸਗੋਂ ਸਰਕਾਰੀ ਸੇਵਾ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਹੈ। ਇਸ ਲਈ ਡਿਊਟੀ ਸਮੇਂ ਅਜਿਹੇ ਮੋਬਾਈਲ ਹਰ ਵੱਲੇ ਚਾਲੂ ਅਤੇ ਜਨਤਾ ਲਈ ਉਪਲਬਧ ਰਹਿਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰੀ ਕੰਮ ਨਾਲ ਸਬੰਧਤ ਵਟਸਅਪ ਨੰਬਰਾਂ ’ਤੇ ਅਜਿਹੀਆਂ ਪ੍ਰਾਈਵੇਸੀ ਸੈਟਿੰਗਾਂ ਨਹੀਂ ਹੋਣੀਆਂ ਚਾਹੀਦੀਆਂ, ਜਿਨ੍ਹਾਂ ਕਾਰਨ ਨਾਗਰਿਕ ਨੂੰ ਇਹ ਵੀ ਪਤਾ ਨਾ ਲੱਗੇ ਕਿ ਉਸ ਦਾ ਸੰਦੇਸ਼ ਪਹੁੰਚਿਆ ਜਾਂ ਨਹੀਂ। ਅਧਿਕਾਰੀ ਵੱਲੋਂ ਸੰਦੇਸ਼ ਪੜ੍ਹੇ ਜਾਣ ਦੀ ਜਾਣਕਾਰੀ ਮੋੜਵੇਂ ਰੂਪ ਵਿੱਚ ਸੰਦੇਸ਼ ਭੇਜਣ ਵਾਲੇ ਵਿਅਕਤੀ ਨੂੰ ਮਿਲਣੀ ਜ਼ਰੂਰੀ ਹੈ। ਸੰਸਥਾਵਾਂ ਨੇ ਸਪਸ਼ਟ ਤੌਰ ’ਤੇ ਮੰਗ ਕੀਤੀ ਕਿ ਜਿਹੜਾ ਅਧਿਕਾਰੀ ਜਾਂ ਕਰਮਚਾਰੀ ਸਰਕਾਰੀ ਮੋਬਾਈਲ ਜਾਂ ਨੰਬਰ ਲੈ ਕੇ ਵੀ ਡਿਊਟੀ ਸਮੇਂ ਵਾਰ-ਵਾਰ ਫੋਨ ਨਾ ਚੁੱਕੇ, ਸਰਕਾਰੀ ਸੰਦੇਸ਼ ਨਾ ਦੇਖੇ ਜਾਂ ਜਨਤਾ ਨਾਲ ਸੰਚਾਰ ਨਾ ਕਰੇ, ਉਸ ਦੀ ਜਵਾਬਦੇਹੀ ਤੈਅ ਕੀਤੀ ਜਾਵੇ ਅਤੇ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇ। ਸੰਸਥਾਵਾਂ ਨੇ ਮੰਗ ਕੀਤੀ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਲੋਕਾਂ ਵੱਲੋਂ ਭੇਜੀ ਗਈ ਸ਼ਿਕਾਇਤ ਜਾਂ ਸੰਦੇਸ਼ ਸਿਰਫ਼ ਮੋਬਾਈਲ ਵਿੱਚ ਪਿਆ ਨਾ ਰਹੇ, ਸਗੋਂ ਉਸ ਦੀ ਪ੍ਰਾਪਤੀ, ਕਾਰਵਾਈ ਅਤੇ ਜਵਾਬ ਦਾ ਪੂਰਾ ਰਿਕਾਰਡ ਹੋਵੇ। ਇਸ ਸਬੰਧੀ ਤੁਰੰਤ ਕਾਰਵਾਈ ਕਰਕੇ ਪੂਰੇ ਪੰਜਾਬ ਵਿੱਚ ਇਕਸਾਰ ਨਿਯਮ ਜਾਰੀ ਕੀਤੇ ਜਾਣ। ਪਿਛਲੇ ਦਿਨੀ ਕਿਚਲੂ ਨਗਰ ਨੇੜੇ ਸੀਵਰੇਜ ਟੁੱਟਣ ਨਾਲ ਹੋਏ ਨੁਕਸਾਨ ਵਰਗੀਆਂ ਘਟਨਾਵਾਂ ਵਾਰ ਵਾਰ ਵਾਪਰਨ ਸਬੰਧੀ ਨਗਰ ਨਿਗਮ ਅਧਿਕਾਰੀਆਂ ਨੂੰ ਪੁੱਛੇ ਗਏ ਸਵਾਲਾਂ ਦਾ ਅਜੇ ਤੱਕ ਕੋਈ ਜਵਾਬ ਨਾ ਦੇਣ ਨੂੰ ਵੀ ਗੰਭੀਰਤਾ ਨਾਲ ਲਿਆ ਗਿਆ। ਇਸ ਮੌਕੇ ਸਤਨਾਮ ਸਿੰਘ ਧਾਲੀਵਾਲ ਨੇ ਯੂਨੀਵਰਸਲ ਹਿਊਮਨ ਰਾਈਟਸ ਆਰਗੇਨਾਈਜ਼ੇਸ਼ਨ ਵੱਲੋਂ ਉਠਾਏ ਮੁੱਦਿਆਂ ਬਾਰੇ ਜਾਣਕਾਰੀ ਸਾਂਝੀ ਕੀਤੀ । ਮੀਟਿੰਗ ਵਿੱਚ ਬਲਵਿੰਦਰ ਸਿੰਘ, ਮਾ. ਸੁਰਜੀਤ ਸਿੰਘ, ਰਾਕੇਸ਼ ਆਜ਼ਾਦ, ਹਰਪ੍ਰੀਤ ਜ਼ੀਰਖ, ਸੁਬੇਗ ਸਿੰਘ ਫੌਜੀ, ਬਲਵਿੰਦਰ ਸਿੰਘ ਸੁਨੇਤ, ਅਜਮੇਰ ਦਾਖਾ,ਧਰਮਪਾਲ ਸਿੰਘ, ਸਤੀਸ਼ ਸਚਦੇਵਾ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਕੇਂਦਰੀ ਜੇਲ੍ਹ ਵਿਚੋਂ ਭਾਰੀ ਮਾਤਰਾ ਵਿਚ ਨਸ਼ੀਲਾ ਪਦਾਰਥ ਬਰਾਮਦ ਅਗਲੀ ਖ਼ਬਰ ਸੰਤ ਬਾਬਾ ਆਲੋਵਾਲ ਦਾ ਕੈਨੇਡਾ ਪੁੱਜਣ ’ਤੇ ਸੰਗਤਾਂ ਨੇ ਕੀਤਾ ਸਵਾਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।