14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਅਰੋੜਾ ਮਹਾਂਸਭਾ ਵਲੋਂ 52ਵੇਂ ਰਾਸ਼ਨ ਵੰਡ ਸਮਾਗਮ ’ਚ ਲੋੜਵੰਦਾਂ ਨੂੰ ਰਾਸ਼ਨ ਵੰਡਿਆ

ਲੁਧਿਆਣਾ, 12 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਅਰੋੜਾ ਮਹਾਂ ਸਭਾ ਵਲੋਂ 52ਵਾਂ ਰਾਸ਼ਨ ਵੰਡ ਸਮਾਗਮ ਸ੍ਰੀ ਦੁਰਗਾ ਮਾਤਾ ਮੰਦਿਰ ਭਾਈ ਰਣਧੀਰ ਸਿੰਘ ਆਯੋਜਿਤ ਕੀਤਾ ਗਿਆ, ਜਿੱਥੇ ਕਿ ਲੋੜਵੰਦਾਂ ਨੂੰ ਰਾਸ਼ਨ ਅਤੇ ਹੋਰ ਸਮਗਰੀ ਦਿੱਤੀ ਗਈ। ਇਸ ਸਮਾਗਮ ਦੇ ਮੁੱਖ ਮਹਿਮਾਨ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਸਨ।

ਅਜੀਤ ਡੈਸਕ 13-09-2026
ਲੁਧਿਆਣਾ, 12 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਅਰੋੜਾ ਮਹਾਂ ਸਭਾ ਵਲੋਂ 52ਵਾਂ ਰਾਸ਼ਨ ਵੰਡ ਸਮਾਗਮ ਸ੍ਰੀ ਦੁਰਗਾ ਮਾਤਾ ਮੰਦਿਰ ਭਾਈ ਰਣਧੀਰ ਸਿੰਘ ਆਯੋਜਿਤ ਕੀਤਾ ਗਿਆ, ਜਿੱਥੇ ਕਿ ਲੋੜਵੰਦਾਂ ਨੂੰ ਰਾਸ਼ਨ ਅਤੇ ਹੋਰ ਸਮਗਰੀ ਦਿੱਤੀ ਗਈ। ਇਸ ਸਮਾਗਮ ਦੇ ਮੁੱਖ ਮਹਿਮਾਨ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਸਨ। ਪ੍ਰੋਗਰਾਮ ਦੀ ਸ਼ੁਰੂਆਤ ਅਸ਼ੋਕ ਮਦਨ ਦੁਆਰਾ ਸ਼ਬਦ ਗਾਇਨ ਨਾਲ ਹੋਈ। ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਇਸ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ, ਜਿਨ੍ਹਾਂ ਕਿਹਾ ਕਿ ਗ਼ਰੀਬਾਂ ਦੀ ਮਦਦ ਪੈਸੇ ਨਾਲ ਕੀਤੀ ਜਾਂਦੀ ਹੈ, ਪਰ ਉਨ੍ਹਾਂ ਲਈ ਸਮਾਂ ਕੱਢਣਾ ਦਾਨ ਦਾ ਸਭ ਤੋਂ ਵਧੀਆ ਰੂਪ ਹੈ ਅਤੇ ਉਨ੍ਹਾਂ ਦੇ ਦੁੱਖਾਂ ਨੂੰ ਦੂਰ ਕਰਨਾ ਦਾਨ ਦਾ ਇਕ ਵੱਡਾ ਕਾਰਜ ਹੈ। ਆਸ਼ੂ ਨੇ ਲੋੜਵੰਦ ਪਰਿਵਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਹ ਨਿੱਜੀ ਤੌਰ ‘ਤੇ ਇਨ੍ਹਾਂ ਵਿਚੋਂ ਬਹੁਤ ਸਾਰੇ ਪਰਿਵਾਰਾਂ ਨੂੰ ਜਾਣਦੇ ਹਨ। ਅਰੋੜਾ ਮਹਾਂਸਭਾ, ਵਲੋਂ ਕੀਤਾ ਜਾ ਰਿਹਾ ਕੰਮ ਸਮਾਜ ਲਈ ਪ੍ਰੇਰਨਾ ਹੈ। ਅਰੋੜਾ ਮਹਾਂਸਭਾ ਪੰਜਾਬ ਦੇ ਚੇਅਰਮੈਨ ਅਮਰੀਕ ਸਿੰਘ ਬੱਤਰਾ ਅਤੇ ਉਪ ਪ੍ਰਧਾਨ ਡਾ. ਨਰਿੰਦਰ ਸਿੰਘ ਨੇ ਸੰਸਥਾ ਦੇ ਕੰਮ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਖੱਤਰੀ ਅਰੋੜਾ ਬੋਰਡ ਦੇ ਚੇਅਰਮੈਨ ਰਾਜਿੰਦਰ ਸਿੰਘ ਬਸੰਤ ਨੇ ਬੋਰਡ ਦੁਆਰਾ ਕੀਤੇ ਜਾ ਰਹੇ ਸਮਾਜਿਕ ਕਾਰਜਾਂ ’ਤੇ ਚਾਨਣਾ ਪਾਇਆ। ਸੀਨੀਅਰ ਉਪ ਪ੍ਰਧਾਨ ਗੁਰਚਰਨ ਸਿੰਘ ਚੰਨ ਅਤੇ ਹਰੀਸ਼ ਦੁਆ ਨੇ ਆਸ਼ੂ ਨੂੰ ਪਰਿਵਾਰਾਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਅਰੋੜਾ ਮਹਾਂਸਭਾ ਮਨੋਹਰ ਸਿੰਘ ਟੱਕਰ, ਭੁਪਿੰਦਰ ਸਿੰਘ ਪ੍ਰਧਾਨ ਬਸਤੀ ਗੁਰਦੁਆਰਾ ਸਾਹਿਬ, ਮਨਵਿੰਦਰ ਪਾਲ ਸਿੰਘ ਮਿੰਟੂ, ਐਡਵੋਕੇਟ ਗੁਰਮੀਤ ਸਿੰਘ, ਨਰਿੰਦਰਪਾਲ ਸਿੰਘ, ਜਪਨਮ ਸਿੰਘ, ਲਖਬੀਰ ਸਿੰਘ ਨੂੰ ਸਿਰੋਪਾਉ ਅਤੇ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ਡੀ.ਐਸ. ਫੈਬਰਿਕ ਦੇ ਦਲਜੀਤ ਸਿੰਘ ਅਰੋੜਾ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਪਰਿਵਾਰਾਂ ਨੂੰ ਲੰਗਰ ਵੰਡਿਆ। ਸਮਾਗਮ ਵਿਚ ਅਰੋੜਾ ਮਹਾਂਸਭਾ ਦੇ ਸਰਪ੍ਰਸਤ ਸੁੰਦਰ ਦਾਸ ਧਮੀਜਾ, ਪ੍ਰਧਾਨ ਗਗਨਦੀਪ ਸਿੰਘ ਖੁਰਾਨਾ, ਉਪ ਪ੍ਰਧਾਨ ਦਵਿੰਦਰ ਅਰੋੜਾ, ਉਪ ਪ੍ਰਧਾਨ ਵਿਜੇਜੀਤ ਪੋਪਲੀ, ਉਪ ਪ੍ਰਧਾਨ ਗੁਰਮਿੰਦਰ ਬੱਤਰਾ, ਜੈ ਵੀਰ ਢੀਂਗਰਾ, ਸਵਰਨਜੀਤ ਸਿੰਘ ਬੱਗਾ, ਬਲਵੰਤ ਸਿੰਘ ਨਾਰੰਗ, ਖ਼ਜ਼ਾਨਚੀ ਐਮ.ਐਸ. ਗੁਲਾਟੀ, ਪਰਮਿੰਦਰ ਗੁੰਬਰ, ਮਨਪ੍ਰੀਤ ਸਿੰਘ ਬੰਟੀ, ਸੁਰੇਸ਼ ਅਰੋੜਾ, ਰੌਬੀ ਬੱਤਰਾ ਅਤੇ ਮਹਿਲਾ ਵਿੰਗ ਤੋਂ ਸਤਵੰਤ ਕੌਰ ਅਤੇ ਸਬੀਨਾ ਸਿੰਘ ਸ਼ਾਮਿਲ ਹੋਏ। ਹਰਮਿੰਦਰ ਸਿੰਘ ਮਲਿਕ ਨੇ ਸਟੇਜ ਸਕੱਤਰ ਦੀ ਭੂਮਿਕਾ ਨਿਭਾਈ ਅਤੇ ਸਭ ਦਾ ਧੰਨਵਾਦ ਕੀਤਾ।
ਪਿਛਲੀ ਖ਼ਬਰ ਡੀ.ਜੀ.ਐਸ.ਜੀ. ਪਬਲਿਕ ਸਕੂਲ ਦੀ ਅੰਡਰ-17 ਲੜਕਿਆਂ ਦੀ ਬਾਸਕਟਬਾਲ ਟੀਮ ਨੇ ਐਸ.ਜੀ.ਐਫ.ਆਈ. ਜ਼ਿਲ੍ਹਾ ਟੂਰਨਾਮੈਂਟ ਵਿਚ ਜਿੱਤਿ... ਅਗਲੀ ਖ਼ਬਰ ਪੰਜਾਬ ਟੈਂਟ ਡੀਲਰਜ਼ ਵੈੱਲਫੇਅਰ ਐਸੋਸੀਏਸ਼ਨ ਵਲੋਂ ਲਗਾਈ ਗਈ ਤਿੰਨ ਰੋਜ਼ਾ ਪ੍ਰਦਰਸ਼ਨੀ ਨੂੰ ਪਹਿਲੇ ਦਿਨ ਹੀ ਮਿਲਿਆ ਭਰਵਾਂ ਹੁੰਗ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।