14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਫੂਡ ਕਮਿਸ਼ਨ ਦੇ ਚੇਅਰਮੈਨ ਬਾਲ ਮੁਕੰਦ ਸ਼ਰਮਾ ਦੀ ਸੇਵਾਮੁਕਤੀ ’ਤੇ ਵਿਦਾਇਗੀ ਸਮਾਗਮ ਯਾਦਗਾਰੀ ਬਣਿਆ ਇਮਾਨਦਾਰੀ ਨੂੰ ਬਾਲ ਮੁਕੰਦ ਸ਼ਰਮਾ ਨੇ ਹਮੇਸ਼ਾ ਹਰ ਅਹੁਦੇ ਨੂੰ ਆਪਣਾ ਗਹਿਣਾ ਬਣਾ ਕੇ ਰੱਖਿਆ-ਸ਼ਮਸ਼ੇਰ ਸੰਧੂ

ਲੁਧਿਆਣਾ, 13 ਸਤੰਬਰ (ਡਾ. ਤਰਲੋਚਨ ਸਿੰਘ)-ਪੰਜਾਬ ਸਟੇਟ ਫੂਡ ਕਮਿਸ਼ਨ ਦੇ ਚੇਅਰਮੈਨ ਵਜੋਂ ਅਣਥੱਕ, ਸ਼ਾਨਦਾਰ ਤੇ ਇਮਾਨਦਾਰ ਸੇਵਾਵਾਂ ਨਿਭਾਉਣ ਤੋਂ ਬਾਅਦ ਬਾਲ ਮੁਕੰਦ ਸ਼ਰਮਾ 8 ਸਤੰਬਰ ਨੂੰ 65 ਸਾਲ ਦੀ ਉਮਰ ਪੂਰੀ ਹੋਣ ‘ਤੇ ਆਪਣੇ ਅਹੁਦੇ ਤੋਂ ਸੇਵਾਮੁਕਤ ਹੋ ਗਏ।

ਅਜੀਤ ਡੈਸਕ 14-09-2026
ਲੁਧਿਆਣਾ, 13 ਸਤੰਬਰ (ਡਾ. ਤਰਲੋਚਨ ਸਿੰਘ)-ਪੰਜਾਬ ਸਟੇਟ ਫੂਡ ਕਮਿਸ਼ਨ ਦੇ ਚੇਅਰਮੈਨ ਵਜੋਂ ਅਣਥੱਕ, ਸ਼ਾਨਦਾਰ ਤੇ ਇਮਾਨਦਾਰ ਸੇਵਾਵਾਂ ਨਿਭਾਉਣ ਤੋਂ ਬਾਅਦ ਬਾਲ ਮੁਕੰਦ ਸ਼ਰਮਾ 8 ਸਤੰਬਰ ਨੂੰ 65 ਸਾਲ ਦੀ ਉਮਰ ਪੂਰੀ ਹੋਣ ‘ਤੇ ਆਪਣੇ ਅਹੁਦੇ ਤੋਂ ਸੇਵਾਮੁਕਤ ਹੋ ਗਏ। ਉਨ੍ਹਾਂ ਦੇ ਦੋ ਰੋਜ਼ਾ ਸੇਵਾਮੁਕਤੀ ਸਮਾਗਮ ਦੌਰਾਨ ਮੈਗਸੀਪਾ,ਚੰਡੀਗੜ੍ਹ ਵਿਖੇ ਕਈ ਮਹੱਤਵਪੂਰਨ, ਪ੍ਰੇਰਨਾਦਾਇਕ ਅਤੇ ਭਾਵੁਕ ਗਤੀਵਿਧੀਆਂ ਕਰਵਾਈਆਂ ਗਈਆਂ। ਸਮਾਗਮ ਦੇ ਪਹਿਲੇ ਦਿਨ ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ ਵਿਚ ਪਾਰਦਰਸ਼ਤਾ ਲਿਆਉਣ ਅਤੇ ਸਰਕਾਰੀ ਖ਼ੁਰਾਕ ਯੋਜਨਾਵਾਂ ਵਿਚ ਪੋਸ਼ਣ ਸੰਬੰਧੀ ਗੰਭੀਰ ਵਿਚਾਰ-ਵਟਾਂਦਰੇ ਲਈ ਵਿਸ਼ੇਸ਼ ਸੈਮੀਨਾਰ ਕਰਵਾਏ ਗਏ। ਇਸ ਉਪਰੰਤ ਪੰਜਾਬ ਟਰੇਡ ਪ੍ਰਮੋਸ਼ਨਲ ਕੌਂਸਲ ਐਕਸੀਲੈਂਸ ਅਵਾਰਡਜ਼ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ‘ਤੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਅਤੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਹੋਏ। ਉਨ੍ਹਾਂ ਨੇ ਪ੍ਰਦਰਸ਼ਨੀਆਂ ਦਾ ਉਦਘਾਟਨ ਕੀਤਾ ਅਤੇ ਖੇਤੀਬਾੜੀ, ਫੂਡ ਪ੍ਰੋਸੈਸਿੰਗ ਨਾਲ ਜੁੜੇ ਉਦਮੀ ਕਿਸਾਨਾਂ, ਐਫ.ਪੀ.ਓ. ਅਤੇ ਸੈਲਫ-ਹੈਲਪ ਗਰੁੱਪਾਂ ਨੂੰ ਸਨਮਾਨਿਤ ਕੀਤਾ। ਇਸ ਦੇ ਨਾਲ ਹੀ ਵਿਦਿਆਰਥੀਆਂ ਨੂੰ ਨੌਕਰੀਆਂ ਮੰਗਣ ਵਾਲੇ ਦੀ ਥਾਂ ਦੇਣ ਵਾਲੇ ਬਣਾਉਣ ਦੇ ਮਕਸਦ ਨਾਲ ਦੇਸ਼ ਭਗਤ ਯੂਨੀਵਰਸਿਟੀ ਨਾਲ ਐਮ.ਓ.ਯੂ. ਵੀ ਸਾਈਨ ਕੀਤਾ ਗਿਆ। ਇਸ ਮੌਕੇ ਡਾ. ਜਸਵਿੰਦਰ ਭੱਲਾ ‘ਤੇ ਆਧਾਰਿਤ ਪੁਸਤਕ ‘ਅਣਸੁਣਿਆ ਡਿੱਠਾ ਭੱਲਾ’ ਦਾ ਵਿਧੀਵਤ ਲੋਕ ਅਰਪਣ ਕੀਤਾ ਗਿਆ। ਸਮਾਗਮ ਦਾ ਸਭ ਤੋਂ ਯਾਦਗਾਰੀ ਤੇ ਭਾਵੁਕ ਪਲ ਉਹ ਸੀ ਜਦੋਂ ਬਾਲ ਮੁਕੰਦ ਸ਼ਰਮਾ ਦੀ ਧਰਮਪਤਨੀ ਕੰਚਨ ਸ਼ਰਮਾ, ਭਰਾ ਸ਼ਿਬੇਂਦੂ ਸ਼ਰਮਾ ਅਤੇ ‘ਰੂਪਕ ਕਲਾ ਮੰਚ’ ਦੀ ਟੀਮ ਨੇ ਉਨ੍ਹਾਂ ਦੀ ਜ਼ਿੰਦਗੀ ਅਤੇ ਰੰਗਮੰਚ ਦੇ ਸਫ਼ਰ ‘ਤੇ ਆਧਾਰਿਤ 25 ਮਿੰਟਾਂ ਦਾ ਇਕ ਨਾਟਕ ਪੇਸ਼ ਕੀਤਾ। ਉਨ੍ਹਾਂ ਦੇ ਬੱਚਿਆਂ ਨੇ ਵੀ ਵੀਡੀਓ ਸੰਦੇਸ਼ ਰਾਹੀਂ ਆਪਣੇ ਪਿਤਾ ਪ੍ਰਤੀ ਪਿਆਰ ਅਤੇ ਜਜ਼ਬਾਤ ਸਾਂਝੇ ਕੀਤੇ। ਇਸ ਮੌਕੇ ਗੀਤਕਾਰ ਸ਼ਮਸ਼ੇਰ ਸੰਧੂ ਨੇ ਕਿਹਾ ਕਿ ਬਾਲ ਮੁਕੰਦ ਸ਼ਰਮਾ ਨੇ ਹਰ ਅਹੁਦੇ ’ਤੇ ਇਮਾਨਦਾਰੀ ਨੂੰ ਆਪਣਾ ਗਹਿਣਾ ਬਣਾ ਕੇ ਰੱਖਿਆ ਹੈ। ਦਰਸ਼ਨ ਔਲਖ ਅਤੇ ਹੋਰਾਂ ਨੇ ਬਾਲ ਮੁਕੰਦ ਸ਼ਰਮਾ ਦੀ ਇਮਾਨਦਾਰੀ, ਮਿਲਾਪੜੇ ਸੁਭਾਅ, ਅਣਥੱਕ ਮਿਹਨਤ ਅਤੇ ਪੰਜਾਬੀ ਸਭਿਆਚਾਰ ਤੇ ਸਿਨੇਮਾ ਵਿਚ ਪਾਏ ਵੱਡੇ ਯੋਗਦਾਨ ਦੀ ਰੂਹ ਤੋਂ ਸ਼ਲਾਘਾ ਕੀਤੀ। ਉਨ੍ਹਾਂ ਦੀ ਇਹ ਵਿਦਾਇਗੀ ਸਿਰਫ਼ ਇਕ ਅਹੁਦੇ ਤੋਂ ਰੁਖ਼ਸਤੀ ਨਹੀਂ, ਸਗੋਂ ਸਮਾਜ ਸੇਵਾ ਅਤੇ ਨਵੇਂ ਉੱਦਮਾਂ ਦੀ ਇਕ ਨਵੀਂ ਸ਼ੁਰੂਆਤ ਹੈ। ਇਸ ਮੌਕੇ ਬਾਲ ਮੁਕੰਦ ਸ਼ਰਮਾ ਨੇ ਕਿਹਾ ਕਿ ਇਮਾਨਦਾਰੀ ਨਾਲ ਕੰਮ ਕਰਦੇ ਹੋਏ ਮੈਂ ਆਪਣੇ ਕੰਮ ਅਤੇ ਆਤਮਾ ਨਾਲ ਇਨਸਾਫ਼ ਕਰ ਸਕਿਆਂ ਹਾਂ।
ਪਿਛਲੀ ਖ਼ਬਰ ਭਾਰਤੀ ਜਨਤਾ ਪਾਰਟੀ ਦੀ ਨਵੀਂ ਮਹਿਲਾ ਟੀਮ ਨੇ ਲੁਧਿਆਣਾ ਦੀ ਸਿਆਸਤ ’ਚ ਛੇੜੀ ਨਵੀਂ ਚਰਚਾ ਕੀ 2027 ਦੀਆਂ ਵਿਧਾਨ ਸਭਾ ਚੋਣ... ਅਗਲੀ ਖ਼ਬਰ ਸਾਬਕਾ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂਆਂ ਨੇ ਸਾਬਕਾ ਸਕੱਤਰ ਸਵਰਨ ਸਿੰਘ ਦਾ ਹਾਲ-ਚਾਲ ਜਾਣਿਆ ਪਾਰਟੀ ਪ੍ਰਤੀ ਸੇਵਾਵਾਂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।