16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਨਵੀ ਬਣੀ ਐਲੀਵੇਟਿਡ ਸੜਕ ’ ਤੇ ਪੈਣ ਲੱਗੇ ਟੋਏ , ਉਸਾਰੀ ਦੀ ਗੁਣਵਤਾ ’ ਤੇ ਉਠੇ ਸਵਾਲ

ਲੁਧਿਆਣਾ, 15 ਸਤੰਬਰ (ਭੁਪਿੰਦਰ ਸਿੰਘ ਬੈਂਸ)-ਜਗਰਾਉਂ ਪੁਲ ਤੋਂ ਜਲੰਧਰ ਬਾਈਪਾਸ ਵੱਲ ਜਾਣ ਵਾਲੀ ਲੰਮੇ ਸਮੇਂ ਤੋਂ ਉਡੀਕੀ ਜਾ ਰਹੀ ਐਲੀਵੇਟਿਡ ਸੜਕ ਤੇ ਹਾਲ ਹੀ ਵਿਚ ਵਿਛਾਈ ਗਈ ਸੜਕ ਦੀ ਪਰਤ ਕਈ ਥਾਵਾਂ ਤੋਂ ਉਖੜਨ ਲੱਗ ਪਈ ਹੈ। ਕੁੱਝ ਥਾਵਾਂ ‘ਤੇ ਟੋਏ ਪੈਣ ਕਾਰਨ ਸੜਕ ਦੀ ਉਸਾਰੀ ਦੀ ਗੁਣਵੱਤਾ ਨੂੰ ਲੈਕੇ ਸਵਾਲ ਉਠ ਰਹੇ ਹਨ।

ਅਜੀਤ ਡੈਸਕ 16-09-2026
ਲੁਧਿਆਣਾ, 15 ਸਤੰਬਰ (ਭੁਪਿੰਦਰ ਸਿੰਘ ਬੈਂਸ)-ਜਗਰਾਉਂ ਪੁਲ ਤੋਂ ਜਲੰਧਰ ਬਾਈਪਾਸ ਵੱਲ ਜਾਣ ਵਾਲੀ ਲੰਮੇ ਸਮੇਂ ਤੋਂ ਉਡੀਕੀ ਜਾ ਰਹੀ ਐਲੀਵੇਟਿਡ ਸੜਕ ਤੇ ਹਾਲ ਹੀ ਵਿਚ ਵਿਛਾਈ ਗਈ ਸੜਕ ਦੀ ਪਰਤ ਕਈ ਥਾਵਾਂ ਤੋਂ ਉਖੜਨ ਲੱਗ ਪਈ ਹੈ। ਕੁੱਝ ਥਾਵਾਂ ‘ਤੇ ਟੋਏ ਪੈਣ ਕਾਰਨ ਸੜਕ ਦੀ ਉਸਾਰੀ ਦੀ ਗੁਣਵੱਤਾ ਨੂੰ ਲੈਕੇ ਸਵਾਲ ਉਠ ਰਹੇ ਹਨ। ਮੀਂਹ ਪੈਣ ਤੋਂ ਬਾਅਦ ਟੋਇਆਂ ਵਿਚ ਪਾਣੀ ਭਰਨ ਨਾਲ ਵਾਹਨ ਚਾਲਕਾਂ ਲਈ ਮੁਸ਼ਕਲਾਂ ਵਧਣ ਅਤੇ ਹਾਦਸਿਆਂ ਦਾ ਖਤਰਾ ਬਣਨ ਦੀ ਗੱਲ ਕਹੀ ਜਾ ਰਹੀ ਹੈ। ਸਾਬਕਾ ਕੌਂਸਲਰ ਪਰਮਿੰਦਰ ਮਹਿਤਾ ਨੇ ਐਲੀਵੇਟਿਡ ਸੜਕ ਦੀ ਉਸਾਰੀ ਦੀ ਗੁਣਵੱਤਾ ਤੇ ਸਵਾਲ ਚੁੱਕਦਿਆਂ ਨਗਰ ਨਿਗਮ ਕਮਿਸ਼ਨਰ ਅਤੇ ਮੇਅਰ ਤੋ ਮਾਮਲੇ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਮਹਿਤਾ ਨੇ ਕਿਹਾ ਕਿ ਲੰਮੇ ਇੰਤਜਾਰ ਤੋਂ ਬਾਅਦ ਤਿਆਰ ਹੋਈ ਇਸ ਐਲੀਵੇਟਿਡ ਸੜਕ ’ਤੇ ਉਸਾਰੀ ਮੁਕੰਮਲ ਹੋਣ ਤੋਂ ਕੁੱਝ ਸਮੇਂ ਬਾਅਦ ਹੀ ਖਾਮੀਆਂ ਨਜਰ ਆਉਣ ਲੱਗੀਆਂ ਹਨ। ਉਨ੍ਹਾਂ ਅਨੁਸਾਰ ਸੜਕ ‘ਤੇ ਕਈ ਥਾਵਾਂ ਤੇ ਬੇਢੰਗੇ ਆਕਾਰ ਅਤੇ ਹੋਰ ਨੁਕਸ ਵੀ ਦਿਖਾਈ ਦੇ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਸੰਬੰਧਤ ਅਧਿਕਾਰੀ ਮੌਕੇ ‘ਤੇ ਜਾਕੇ ਐਲੀਵੇਟਿਡ ਸੜਕਾਂ ਦਾ ਨਿਰੀਖਣ ਕਰਨ ਅਤੇ ਉਸਾਰੀ ਵਿਚ ਵਰਤੀ ਗਈ ਸਮੱਗਰੀ ਦੀ ਗੁਣਵੱਤਾ ਦੀ ਜਾਂਚ ਕਰਵਾਉਣ। ਜੇ ਜਾਂਚ ਦੌਰਾਨ ਕੋਈ ਖਾਮੀ ਸਾਹਮਣੇ ਆਉਂਦੀ ਹੈ ਤਾਂ ਜਿੰਮੇਵਾਰੀ ਤੈਅ ਕਰਕੇ ਲੋੜੀਂਦੀ ਕਾਰਵਾਈ ਕੀਤੀ ਜਾਵੇ। ਮਹਿਤਾ ਨੇ ਕਿਹਾ ਕਿ ਲੰਮੇ ਸਮੇਂ ਤੋਂ ਉਡੀਕੀ ਜਾ ਰਹੀ ਐਲੀਵੇਟਿਡ ਸੜਕ ਲੋਕਾਂ ਦੀ ਸਹੂਲਤ ਲਈ ਬਣਾਈ ਗਈ ਹੈ, ਇਸ ਲਈ ਇਸ ਦੀ ਉਸਾਰੀ ਵਿਚ ਗੁਣਵੱਤਾ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਹੀਂ ਹੋਣਾ ਚਾਹੀਦਾ।
ਪਿਛਲੀ ਖ਼ਬਰ ਆਮ ਆਦਮੀ ਪਾਰਟੀ ਦੀ ਵਿਧਾਇਕਾ ਵਲੋਂ ਟਿੱਪਰ ਚਾਲਕ ਨੂੰ ਥੱਪੜ ਮਾਰਨ ਦੀ ਵੀਡੀਓ ਹੋਈ ਵਾਇਰਲ ਅਗਲੀ ਖ਼ਬਰ ਸ੍ਰੀ ਗੁਰੂ ਹਰਿਗੋਬਿੰਦ ਪਬਲਿਕ ਸਕੂਲ ਠੱਕਰਵਾਲ ਵਿਖੇ ਸਕੂਲ ਦੇ ਸੰਸਥਾਪਕ ਮੇਜਰ ਸਵ . ਜੀ . ਐਸ . ਆਹਲੂਵਾਲੀਆ ਦਾ ਜਨਮ ਦਿਨ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।