ਨਰਿੰਦਰ ਮੋਦੀ ਦੇ 25 ਸਾਲਾ ਜਨਸੇਵਾ ਸਫਰ ਨੂੰ ਸਮਰਪਿਤ ਅੱਜ ਜਗਾਏ ਜਾਣਗੇ ਦੀਵੇ
ਲੁਧਿਆਣਾ, 16 ਸਤੰਬਰ (ਭੁਪਿੰਦਰ ਸਿੰਘ ਬੈਂਸ)-ਭਾਰਤੀ ਜਨਤਾ ਪਾਰਟੀ ਦੇ ਲੁਧਿਆਣਾ ਜ਼ਿਲ੍ਹਾ ਪ੍ਰਧਾਨ ਸੁਨੀਲ ਮੌਦਗਿਲ ਨੇ ਸ਼ਹਿਰਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਅਤੇ ਉਨ੍ਹਾਂ ਦੀ 25 ਸਾਲਾ ਜਨਸੇਵਾ ਦੇ ਸਫਰ ਨੂੰ ਸਮਰਪਿਤ 17 ਸਤੰਬਰ ਦੀ ਸ਼ਾਮ 7 ਵਜੇ ਆਪਣੇ ਘਰਾਂ ਵਿਚ ਇਕ ਦੀਵਾ ਜਗਾਇਆ ਜਾਵੇ। ਮੌਦਗਿਲ ਨੇ ਕਿਹਾ ਕਿ ਦੀਵਾ ਜਗਾਉਣ ਦੀ ਇਹ ਪਹਿਲ ਪ੍ਰਧਾਨ ਮੰਤਰੀ ਪ੍ਰਤੀ ਸ਼ੁਭਕਾਮਨਾਵਾਂ ਅਤੇ ਦੇਸ਼ ਦੀ ਤਰੱਕੀ ਤੇ ਖੁਸ਼ਹਾਲੀ ਦੀ ਕਾਮਨਾ ਦਾ ਪ੍ਰਤੀਕ ਹੋਵੇਗੀ।
ਸੁਨੀਲ ਮੌਦਗਿਲ
17-09-2026