24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਜਾਇਦਾਦ ਦੇ ਮਾਮਲੇ ਵਿਚ 2 ਕਰੋੜ , 10 ਲੱਖ ਦੀ ਧੋਖਾਧੜੀ ਕਰਨ ਦੇ ਮਾਮਲੇ ਵਿਚ ਦੋ ਔਰਤਾਂ ਸਮੇਤ ਤਿੰਨ ਖ਼ਿਲਾਫ਼ ਕੇਸ ਦਰਜ

ਲੁਧਿਆਣਾ, 23 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਨੇ ਜਗਮੋਹਨ ਸਿੰਘ ਵਾਸੀ ਪਿੰਡ ਹੁਸੈਨਪੁਰਾ ਦੀ ਸ਼ਿਕਾਇਤ ’ਤੇ ਜਤਿਨ ਵਰਮਾ ਪੁੱਤਰ ਰਾਕੇਸ਼ ਕੁਮਾਰ ਵਰਮਾ ਉਸਦੀ ਪਤਨੀ ਕੀਰਤੀ ਵਰਮਾ ਅਤੇ ਮਾਂ ਜੋਤੀ ਵਰਮਾ ਵਾਸੀ ਪਿੰਡ ਹੁਸੈਨਪੁਰ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਉਕਤ ਦੋਸ਼ੀਆਂ ਉਤੇ ਜਾਇਦਾਦ ਦੇ ਮਾਮਲੇ ਵਿਚ ਉਸ ਨਾਲ 2 ਕਰੋੜ, 10 ਲੱਖ ਦੀ ਧੋਖਾਧੜੀ ਕਰਨ ਦਾ ਦੋਸ਼ ਲਗਾਇਆ ਹੈ।

ਅਜੀਤ ਡੈਸਕ 24-09-2026
ਲੁਧਿਆਣਾ, 23 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਨੇ ਜਗਮੋਹਨ ਸਿੰਘ ਵਾਸੀ ਪਿੰਡ ਹੁਸੈਨਪੁਰਾ ਦੀ ਸ਼ਿਕਾਇਤ ’ਤੇ ਜਤਿਨ ਵਰਮਾ ਪੁੱਤਰ ਰਾਕੇਸ਼ ਕੁਮਾਰ ਵਰਮਾ ਉਸਦੀ ਪਤਨੀ ਕੀਰਤੀ ਵਰਮਾ ਅਤੇ ਮਾਂ ਜੋਤੀ ਵਰਮਾ ਵਾਸੀ ਪਿੰਡ ਹੁਸੈਨਪੁਰ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਉਕਤ ਦੋਸ਼ੀਆਂ ਉਤੇ ਜਾਇਦਾਦ ਦੇ ਮਾਮਲੇ ਵਿਚ ਉਸ ਨਾਲ 2 ਕਰੋੜ, 10 ਲੱਖ ਦੀ ਧੋਖਾਧੜੀ ਕਰਨ ਦਾ ਦੋਸ਼ ਲਗਾਇਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਨਸ਼ੀਲੀਆਂ ਦਵਾਈਆਂ ਬਰਾਮਦ ਪੁਲਿਸ ਨੇ ਅਜੇ ਕੁਮਾਰ ਵਾਸੀ ਰਾਹੋ ਰੋਡ ਨੂੰ ਕਾਬੂ ਕਰਕੇ ਉਸ ਦੇ ਕਬਜ਼ੇ ਵਿਚੋਂ ਭਾਰੀ ਮਾਤਰਾ ਵਿਚ ਨਸ਼ੀਲੀਆਂ ਦਵਾਈਆਂ ਬਰਾਮਦ ਕੀਤੀਆਂ ਹਨ। ਪੁਲਿਸ ਨੇ ਕਥਿਤ ਦੋਸ਼ੀ ਨੂੰ ਕੈਲਾਸ਼ ਨਗਰ ਨੇੜਿਓਂ ਕਾਬੂ ਕੀਤਾ ਹੈ। ਉਸ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਤੇ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਧੋਖਾਧੜੀ ਪੁਲਿਸ ਨੇ ਸ਼ਿਵਮ ਵਾਸੀ ਸ਼ਿਵਪੁਰੀ ਦੀ ਸ਼ਿਕਾਇਤ ’ਤੇ ਅਸਗਰ ਮਸੀਹ ਅਤੇ ਅਭਿਸ਼ੇਕ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਉਕਤ ਕਥਿਤ ਦੋਸ਼ੀਆਂ ਉਪਰ ਉਸ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕਿ ਉਸ ਨਾਲ 8 ਲੱਖ, 35 ਹਜ਼ਾਰ ਦੀ ਧੋਖਾਧੜੀ ਕਰਨ ਦਾ ਦੋਸ਼ ਲਗਾਇਆ ਹੈ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਵਿਦੇਸ਼ ਪੈਸੇ ਭੇਜਣ ਦੇ ਮਾਮਲੇ ਵਿਚ ਧੋਖਾਧੜੀ ਪੁਲਿਸ ਨੇ ਕੁਲਤੇਜ ਸਿੰਘ ਵਾਸੀ ਧਾਂਦਰਾ ਰੋਡ ਦੀ ਸ਼ਿਕਾਇਤ ’ਤੇ ਗਗਨਦੀਪ ਸਿੰਘ ਵਾਸੀ ਰਾਏਕੋਟ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਕਤ ਕਥਿਤ ਦੋਸ਼ੀ ਮਨੀ ਅਕਸਚੇਂਜਰ ਦਾ ਕੰਮ ਕਰਦਾ ਹੈ। ਉਸਦੇ ਜੀਜੇ ਬਲਜਿੰਦਰ ਸਿੰਘ ਸੰਧੂ ਪਾਸੋਂ 85 ਲੱਖ ਰੁਪਏ ਦੀ ਰਕਮ ਕੈਨੇਡਾ ਟਰਾਂਸਫ਼ਰ ਕਰਨ ਲਈ ਗਈ ਸੀ, ਪਰ ਕਥਿਤ ਦੋਸ਼ੀ ਨੇ ਇਹ ਰਕਮ ਉਥੇ ਟਰਾਂਸਫ਼ਰ ਨਹੀਂ ਕੀਤੀ, ਜਿਸ ’ਤੇ ਸ਼ਿਕਾਇਤਕਰਤਾ ਨੇ ਇਹ ਸਾਰਾ ਮਾਮਲਾ ਪੁਲਿਸ ਦੇ ਧਿਆਨ ਵਿਚ ਲਿਆਂਦਾ। ਪੁਲਿਸ ਵਲੋਂ ਕਾਰਵਾਈ ਕਰਦਿਆਂ ਇਸ ਮਾਮਲੇ ਵਿਚ ਕੇਸ ਦਰਜ ਕਰ ਲਿਆ। ਮੋਟਰਸਾਈਕਲ ਚੋਰੀ ਸਥਾਨਕ ਡਾਬਾ ਇਲਾਕੇ ਤੋਂ ਚੋਰਾਂ ਵਲੋਂ ਸਤਿੰਦਰ ਕੁਮਾਰ ਦਾ ਮੋਟਰਸਾਈਕਲ ਚੋਰੀ ਕਰ ਲਿਆ ਗਿਆ। ਪੁਲਿਸ ਵਲੋਂ ਇਸ ਸਬੰਧੀ ਕੇਸ ਦਰਜ ਕੀਤਾ ਗਿਆ ਹੈ। ਭਗੌੜਿਆਂ ਖ਼ਿਲਾਫ਼ ਕੇਸ ਦਰਜ ਪੁਲਿਸ ਨੇ ਕੇਡੀ ਫੈਬਰਿਕ ਬਹਾਦਰਕੇ ਰੋਡ ਦੀ ਸ਼ਿਕਾਇਤ ’ਤੇ ਨਰੇਸ਼ ਇੰਟਰਾਈਸਿਸ ਦੇ ਮਾਲਕਾਂ ਅਤੇ ਅਨੁਰਾਗ ਵਾਸੀ ਮਹਾਰਾਸ਼ਟਰ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਕਥਿਤ ਦੋਸ਼ੀਆਂ ਨੂੰ ਅਦਾਲਤ ਵਲੋਂ ਇਕ ਅਪਰਾਧਿਕ ਮਾਮਲੇ ਵਿਚ ਭਗੌੜਾ ਕਰਾਰ ਦਿੱਤਾ ਹੈ।ਪੁਲਿਸ ਵਲੋਂ ਹੁਣ ਇਕ ਹੋਰ ਮਾਮਲਾ ਦਰਜ ਕੀਤਾ ਗਿਆ ਹੈ। ਦਾਜ ਦੇ ਮਾਮਲੇ ਪੁਲਿਸ ਨੇ ਰੁਪਿੰਦਰ ਕੌਰ ਵਾਸੀ ਮੁੰਡੀਆਂ ਕਲਾਂ ਦੀ ਸ਼ਿਕਾਇਤ ‘ਤੇ ਉਸਦੇ ਪਤੀ ਜਸ਼ਨਪ੍ਰੀਤ ਸਿੰਘ, ਸਹੁਰਾ ਗੁਰਪ੍ਰੀਤ ਸਿੰਘ ਅਤੇ ਸੱਸ ਸਿਮਰਨਪ੍ਰੀਤ ਕੌਰ ਵਾਸੀ ਖਰੜ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਉਕਤ ਕਥਿਤ ਦੋਸ਼ੀਆਂ ਉਤੇ ਉਸ ਨੂੰ ਦਾਜ ਖ਼ਾਤਰ ਤੰਗ ਪਰੇਸ਼ਾਨ ਕਰਨ ਦਾ ਦੋਸ਼ ਲਗਾਇਆ ਹੈ। ਦੂਜੇ ਮਾਮਲੇ ਵਿਚ ਪੁਲਿਸ ਨੇ ਸ਼ਿਵਾਨੀ ਵਾਸੀ ਭੱਟੀਆਂ ਬੇਟ ਦੀ ਸ਼ਿਕਾਇਤ ’ਤੇ ਉਸਦੇ ਪਤੀ ਪੰਕਜ ਦਲੇਰ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਤੀਜੇ ਅਜਿਹੇ ਮਾਮਲੇ ਵਿਚ ਪੁਲਿਸ ਨੇ ਹਰਸ਼ਾ ਵਾਸੀ ਕਾਕੋਵਾਲ ਦੀ ਸ਼ਿਕਾਇਤ ’ਤੇ ਉਸ ਦੇ ਪਤੀ, ਕ੍ਰਿਸ਼ਨਾ ਕੁਮਾਰ ਸਹੁਰਾ, ਰੀਟਾ ਰਾਣੀ ਸੱਸ ਵਾਸੀ ਬਾਪੂ ਮਾਰਕੀਟ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਿਸ ਇਹਨਾਂ ਮਾਮਲਿਆਂ ਦੀ ਜਾਂਚ ਕਰ ਰਹੀ।
ਪਿਛਲੀ ਖ਼ਬਰ ਡਾਬਾ ਵਿਚ ਗੋਲੀ ਚੱਲਣ ਨਾਲ ਦਹਿਸ਼ਤ ਫੈਲੀ, ਅੱਠ ਖ਼ਿਲਾਫ਼ ਕੇਸ ਦਰਜ ਅਗਲੀ ਖ਼ਬਰ ਪੁਲਿਸ ਥਾਣਾ ਲਾਡੋਵਾਲ ਦੇ ਸਾਹਮਣੇ ਪੈਟਰੋਲ ਪੰਪ ’ਤੇ ਗੁੰਡਾਗਰਦੀ ਦਾ ਫਿਰ ਨੰਗਾ ਨਾਚ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਘੁੰਮ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।