04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਪੀ.ਏ.ਯੂ. ਦੇ ਖੇਤੀਬਾੜੀ ਕਾਲਜ ਵਿਖੇ ਰਾਸ਼ਟਰੀ ਐਨ.ਐੱਸ.ਐੱਸ. ਦਿਵਸ ਮਨਾਇਆ

ਲੁਧਿਆਣਾ, 3 ਅਕਤੂਬਰ (ਜਸਵਿੰਦਰ ਸਿੰਘ)-ਖੇਤੀਬਾੜੀ ਕਾਲਜ, ਪੀ. ਏ.

ਅਜੀਤ ਡੈਸਕ 04-10-2026
ਲੁਧਿਆਣਾ, 3 ਅਕਤੂਬਰ (ਜਸਵਿੰਦਰ ਸਿੰਘ)-ਖੇਤੀਬਾੜੀ ਕਾਲਜ, ਪੀ.ਏ.ਯੂ., ਲੁਧਿਆਣਾ ਦੀ ਐਨ.ਐੱਸ.ਐੱਸ. ਯੂਨਿਟ ਨੇ ਐਨ.ਐੱਸ.ਐੱਸ. ਦਿਵਸ ਪ੍ਰੋਗਰਾਮ ਵਿਚ ਵਲੰਟੀਅਰਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਪ੍ਰੋਗਰਾਮ ਵਿਚ ਐਨ.ਐਸ.ਐਸ. ਦੇ ਵਲੰਟੀਅਰਾਂ ਵਿਚ ਰਚਨਾਤਮਿਕਤਾ, ਸਮਾਜਿਕ ਜਾਗਰੂਕਤਾ ਅਤੇ ਭਾਈਚਾਰਕ ਸਾਂਝ ਨੂੰ ਉਤਸ਼ਾਹਿਤ ਕਰਨ ਲਈ ਪੋਸਟਰ ਬਣਵਾਏ ਗਏ। ਵਲੰਟੀਅਰਾਂ ਨੇ ਰੰਗਦਾਰ ਅਤੇ ਜਾਣਕਾਰੀ ਭਰਪੂਰ ਪੋਸਟਰ ਤਿਆਰ ਕੀਤੇ, ਜਿਸ ਵਿਚ ਸਮਾਜਿਕ ਜ਼ਿੰਮੇਵਾਰੀ, ਭਾਈਚਾਰਕ ਸੇਵਾ, ਸਫ਼ਾਈ, ਵਾਤਾਵਰਨ ਸੁਰੱਖਿਆ, ਸਿਹਤ ਜਾਗਰੂਕਤਾ ਅਤੇ ਰਾਸ਼ਟਰ ਨਿਰਮਾਣ ਵਿਚ ਨੌਜਵਾਨਾਂ ਦੀ ਭੂਮਿਕਾ ਸਮੇਤ ਐਨ.ਐੱਸ.ਐੱਸ. ਦੇ ਉਦੇਸ਼ਾਂ ਅਤੇ ਮੁੱਲਾਂ ਨੂੰ ਉਜਾਗਰ ਕੀਤਾ ਗਿਆ। ਇਸ ਗਤੀਵਿਧੀ ਨੇ ਵਲੰਟੀਅਰਾਂ ਨੂੰ ਸਿਰਜਨਾਤਮਕਤਾ ਰਾਹੀਂ ਆਪਣੇ ਵਿਚਾਰਾਂ ਨੂੰ ਪੇਸ਼ ਕਰਨ ਦਾ ਮੌਕਾ ਦਿੱਤਾ। ਇਸ ਪ੍ਰੋਗਰਾਮ ਵਿਚ ਐਨ.ਐੱਸ.ਐੱਸ. ਦੇ ਉਦੇਸ਼ ‘ਮੈਂ ਨਹੀਂ ਪਰ ਤੂੰ’ ‘ਤੇ ਜ਼ੋਰ ਦਿੱਤਾ ਗਿਆ, ਜੋ ਵਲੰਟੀਅਰਾਂ ਨੂੰ ਵਿਅਕਤੀਗਤ ਹਿਤਾਂ ਤੋਂ ਉੱਪਰ ਸਮਾਜ ਦੀ ਭਲਾਈ ਨੂੰ ਰੱਖਣ ਲਈ ਪ੍ਰੇਰਿਤ ਕਰਦਾ ਹੈ। ਇਹ ਪ੍ਰੋਗਰਾਮ ਡਾਇਰੈਕਟਰ ਵਿਦਿਆਰਥੀ ਭਲਾਈ ਡਾ. ਕਮਲਜੀਤ ਸਿੰਘ ਸੂਰੀ, ਐਨ.ਐੱਸ.ਐੱਸ. ਦੇ ਪ੍ਰੋਗਰਾਮ ਕੋਆਰਡੀਨੇਟਰ ਡਾ. ਹਰਮੀਤ ਸਿੰਘ ਸਰਲਾਚ ਅਤੇ ਪ੍ਰੋਗਰਾਮ ਅਫ਼ਸਰ ਡਾ. ਹਰਮਨਦੀਪ ਕੌਰ ਦੀ ਅਗਵਾਈ ਵਿਚ ਕਰਵਾਇਆ ਗਿਆ।
ਪਿਛਲੀ ਖ਼ਬਰ ਸਰਕਾਰੀ ਕਾਲਜ ਲੜਕੀਆਂ ਵਿਖੇ ਸ਼ਾਨੋ - ਸ਼ੌਕਤ ਨਾਲ ਮਨਾਇਆ ਗਿਆ ‘ ਮੇਲਾ ਧੀਆਂ ਦਾ ’ ਅਗਲੀ ਖ਼ਬਰ ਆਈ . ਸੀ . ਏ . ਆਰ - ਸੀਫੇਟ ਨੇ ਮਨਾਇਆ 38 ਵਾਂ ਸਥਾਪਨਾ ਦਿਵਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।