08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਰੱਦ ਫ਼ੈਸਲਾ ਰਾਤੋ-ਰਾਤ ਬਦਲ ਕੇ 84 ਕਰੋੜ ਦਾ ਸਵੀਪਿੰਗ ਟੈਂਡਰ ਪਾਸ

ਲੁਧਿਆਣਾ, 7 ਅਕਤੂਬਰ (ਭੁਪਿੰਦਰ ਸਿੰਘ ਬੈਂਸ)-ਨਗਰ ਨਿਗਮ ਦੇ ਕਰੋੜਾਂ ਰੁਪਏ ਦੇ ਮਕੈਨੀਕਲ ਸਵੀਪਿੰਗ ਟੈਂਡਰ ਨੂੰ ਲੈਕੇ ਨਿਗਮ ਦੀ ਸਿਆਸਤ ਗਰਮਾ ਗਈ ਹੈ। ਕਰੀਬ 84 ਕਰੋੜ ਰੁਪਏ ਦੇ ਇਸ ਟੈਂਡਰ ਨੂੰ ਲੈਕੇ ਪਹਿਲਾਂ ਰੱਦ ਕਰਨ ਦੀ ਗੱਲ ਸਾਹਮਣੇ ਆਉਣ ਤੋਂ ਬਾਅਦ ਹੁਣ ਇਸ ਨੂੰ ਪਾਸ ਕੀਤੇ ਜਾਣ ਦੀ ਨਿਗਮ ਦੀ ਫ਼ੈਸਲੇ ਲੈਣ ਦੀ ਪ੍ਰਕਿਰਿਆ ’ਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ।

ਮੇਅਰ ਦੀ ਰਿਹਾਇਸ਼ ਬਾਹਰ ਧਰਨਾ ਦਿੰਦੇ ਹੋਏ ਕੌਂਸਲਰ ਗੌਰਵ ਭੱਟੀ। ਅਜੀਤ ਤਸਵੀਰ 08-10-2026
ਲੁਧਿਆਣਾ, 7 ਅਕਤੂਬਰ (ਭੁਪਿੰਦਰ ਸਿੰਘ ਬੈਂਸ)-ਨਗਰ ਨਿਗਮ ਦੇ ਕਰੋੜਾਂ ਰੁਪਏ ਦੇ ਮਕੈਨੀਕਲ ਸਵੀਪਿੰਗ ਟੈਂਡਰ ਨੂੰ ਲੈਕੇ ਨਿਗਮ ਦੀ ਸਿਆਸਤ ਗਰਮਾ ਗਈ ਹੈ। ਕਰੀਬ 84 ਕਰੋੜ ਰੁਪਏ ਦੇ ਇਸ ਟੈਂਡਰ ਨੂੰ ਲੈਕੇ ਪਹਿਲਾਂ ਰੱਦ ਕਰਨ ਦੀ ਗੱਲ ਸਾਹਮਣੇ ਆਉਣ ਤੋਂ ਬਾਅਦ ਹੁਣ ਇਸ ਨੂੰ ਪਾਸ ਕੀਤੇ ਜਾਣ ਦੀ ਨਿਗਮ ਦੀ ਫ਼ੈਸਲੇ ਲੈਣ ਦੀ ਪ੍ਰਕਿਰਿਆ ’ਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ। ਇਸ ਦੌਰਾਨ ਚੰਡੀਗੜ੍ਹ ਤੋਂ ਟੈਂਡਰ ਪਾਸ ਕਰਵਾਉਣ ਲਈ ਦਬਾਅ ਬਣਾਏ ਜਾਣ ਦੀ ਚਰਚਾ ਵੀ ਨਿਗਮ ਹਲਕਿਆਂ ਵਿਚ ਸੁਣਾਈ ਦੇ ਰਹੀ ਹੈ। ਮਾਮਲੇ ਨੂੰ ਲੈਕੇ ਕੌਂਸਲਰ ਗੌਰਵ ਭੱਟੀ ਨੇ ਮੇਅਰ ਕੈਂਪ ਦਫ਼ਤਰ ਦੇ ਬਾਹਰ ਰੋਸ ਧਰਨਾ ਦਿੱਤਾ। ਭੱਟੀ ਨੇ ਸਵਾਲ ਕੀਤਾ ਕਿ ਇੰਨੀ ਵੱਡੀ ਰਕਮ ਵਾਲੇ ਟੈਂਡਰ ਨੂੰ ਪਾਸ ਕਰਨ ਦੀ ਪ੍ਰਕਿਰਿਆ ਬਾਰੇ ਚੁਣੇ ਹੋਏ ਨੁਮਾਇੰਦਿਆਂ ਨੂੰ ਪੂਰੀ ਜਾਣਕਾਰੀ ਕਿਉਂ ਨਹੀਂ ਦਿੱਤੀ ਜਾ ਰਹੀ ਹੈ। ਉਨ੍ਹਾਂ ਖ਼ਾਸ ਤੌਰ ’ਤੇ ਜਾਣਕਾਰੀ ਮੰਗੀ ਕਿ ਟੈਂਡਰ ਨੂੰ ਮਨਜ਼ੂਰੀ ਦੇਣ ਲਈ ਬਹੁਮਤ ਕਿਵੇਂ ਬਣਿਆ ਅਤੇ ਕਿਹੜੇ ਆਧਾਰ ‘ਤੇ ਇਸ ਨੂੰ ਪਾਸ ਕਰਨ ਦਾ ਫ਼ੈਸਲਾ ਲਿਆ ਗਿਆ। ਭੱਟੀ ਨੇ ਦੋਸ਼ ਲਾਇਆ ਕਿ ਕਰੋੜਾਂ ਰੁਪਏ ਦੇ ਇਸ ਟੈਂਡਰ ਨੂੰ ਮਨਜ਼ੂਰੀ ਦੇਣ ਦੇ ਮਾਮਲੇ ਵਿਚ ਪਾਰਦਰਸ਼ਤਾ ਨਹੀਂ ਵਰਤੀ ਜਾ ਰਹੀ। ਉਨ੍ਹਾਂ ਕਿਹਾ ਕਿ ਜੇਕਰ ਨਿਗਮ ਦੇ ਪੈਸੇ ਨਾਲ ਇੰਨਾ ਵੱਡਾ ਕੰਮ ਕਰਵਾਇਆ ਜਾਣਾ ਹੈ ਤਾਂ ਇਸ ਦੀ ਲੋੜ, ਲਾਗਤ, ਕੰਮ ਦਾ ਘੇਰਾ, ਟੈਂਡਰ ਦੀਆਂ ਸ਼ਰਤਾਂ ਅਤੇ ਨਿਗਮ ’ਤੇ ਪੈਣ ਵਾਲੇ ਵਿੱਤੀ ਬੋਝ ਬਾਰੇ ਜਾਣਕਾਰੀ ਸਾਹਮਣੇ ਆਉਣੀ ਚਾਹੀਦੀ ਹੈ। ਉਥੇ ਹੀ ਸਾਬਕਾ ਕੌਂਸਲਰ ਮਮਤਾ ਆਸ਼ੂ ਨੇ ਵੀ ਮਕੈਨੀਕਲ ਸਵੀਪਿੰਗ ਟੈਂਡਰ ਦੀ ਲਾਗਤ ਅਤੇ ਲੋੜ ’ਤੇ ਸਵਾਲ ਚੁੱਕਦਿਆਂ ਦੋਸ਼ ਲਾਇਆ ਕਿ ਦਿੱਲੀ ਦੇ ਆਗੂਆਂ ਨੂੰ ਇਸ ਟੈਂਡਰ ਤੋਂ ਕਮਿਸ਼ਨ ਮਿਲ ਚੁੱਕਾ ਹੈ। ਉਨ੍ਹਾਂ ਕਿਹਾ ਕਿ ਜੇਕਰ ਟੈਂਡਰ ਰੱਦ ਹੋ ਜਾਂਦਾ ਤਾਂ ਕਥਿਤ ਤੌਰ ’ਤੇ ਲਈ ਗਈ ਰਕਮ ਵਾਪਸ ਕਰਨੀ ਦੀ ਨੌਬਤ ਆ ਸਕਦੀ। ਉਨ੍ਹਾਂ ਦੋਸ਼ ਲਾਇਆ ਕਿ ਇਸ ਟੈਂਡਰ ਨੂੰ ਪਾਸ ਕਰਵਾਉਣ ਲਈ ਚੰਡੀਗੜ੍ਹ ਤੋਂ ਫੋਨਾਂ ਦੀਆਂ ਘੰਟਿਆਂ ਖੜਕਾ ਕੇ ਦਬਾਅ ਬਣਾਇਆ ਗਿਆ। ਉਨ੍ਹਾਂ ਮੰਗ ਕੀਤੀ ਕਿ ਨਿਗਮ ਨੂੰ ਟੈਂਡਰ ਦੀ ਪੂਰੀ ਲਾਗਤ ਅਤੇ ਇਸ ਨਾਲ ਸ਼ਹਿਰ ਨੂੰ ਮਿਲਣ ਵਾਲੇ ਅਸਲ ਲਾਭ ਦਾ ਹਿਸਾਬ ਜਨਤਕ ਕਰਨਾ ਚਾਹੀਦਾ ਹੈ।
ਪਿਛਲੀ ਖ਼ਬਰ ‘ ਆਪ’ ਆਗੂਆਂ ਨੇ ਭਾਜਪਾ ਦਫ਼ਤਰ ਦੇ ਬਾਹਰ ਕੀਤਾ ਜ਼ਬਰਦਸਤ ਰੋਸ ਪ੍ਰਦਰਸ਼ਨ ਅਗਲੀ ਖ਼ਬਰ ‘ ਯੁੱਧ ਨਸ਼ਿਆਂ ਵਿਰੁੱਧ ’ ਮੁਹਿੰਮ ਤਹਿਤ ਪੁਲਿਸ ਵਲੋਂ ਭਾਰੀ ਮਾਤਰਾ ਵਿਚ ਨਸ਼ੀਲੇ ਪਦਾਰਥ ਬਰਾਮਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।