11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਕਾਰੋਬਾਰੀ ਨੂੰ ਖ਼ੁਦਕੁਸ਼ੀ ਲਈ ਮਜਬੂਰ ਕਰਨ ਦੇ ਮਾਮਲੇ ਵਿਚ ਹੋਟਲ ਮਾਲਕ ਮਹਿਲਾ ਮੈਨੇਜਰ ਸਮੇਤ ਪੰਜ ਖ਼ਿਲਾਫ਼ ਕੇਸ ਦਰਜ

ਲੁਧਿਆਣਾ, 10 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਕਾਰੋਬਾਰੀ ਨੂੰ ਖ਼ੁਦਕੁਸ਼ੀ ਲਈ ਮਜਬੂਰ ਕਰਨ ਦੇ ਮਾਮਲੇ ਵਿਚ ਪੁਲਿਸ ਨੇ ਮਨਸੂਰੀ ਦੇ ਹੋਟਲ ਮਾਲਕ ਮਹਿਲਾ ਮੈਨੇਜਰ ਸਮੇਤ ਪੰਜ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਿਸ ਵਲੋਂ ਇਹ ਕਾਰਵਾਈ ਮ੍ਰਿਤਕ ਕੁਲਵਿੰਦਰ ਸਿੰਘ ਦੇ ਭਰਾ ਕਵਲਜੀਤ ਸਿੰਘ ਪੁੱਤਰ ਗੁਰਵਿੰਦਰ ਸਿੰਘ ਵਾਸੀ ਚੰਡੀਗੜ੍ਹ ਰੋਡ ਦੀ ਸ਼ਿਕਾਇਤ ’ਤੇ ਅਮਲ ਵਿਚ ਲਿਆਂਦੀ ਹੈ ਤੇ ਇਸ ਮਾਮਲੇ ਵਿਚ ਪੁਲਿਸ ਨੇ ਮਸੂਰੀ ਦੇ ਹੋਟਲ ਮਾਲਕ ਸਤੀਸ਼ ਜੁਨੇਜਾ ਮਹਿਲਾ ਮੈਨੇਜਰ ਦੀਪਿਕਾ ਉਨ੍ਹਾਂ ਦੇ ਸਾਥੀ ਨੀਰਜ ਇੰਦਰਜੀਤ ਸਿੰਘ ਅਤੇ ਰਜਨੀਸ਼ ਕੌਰ ਵਾਸੀ ਬੰਦਾ ਬਹਾਦਰ ਨਗਰ ਖ਼ਿਲਾਫ਼ ਕੇਸ ਦਰਜ ਕੀਤਾ ਹੈ।

ਅਜੀਤ ਡੈਸਕ 11-10-2026
ਲੁਧਿਆਣਾ, 10 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਕਾਰੋਬਾਰੀ ਨੂੰ ਖ਼ੁਦਕੁਸ਼ੀ ਲਈ ਮਜਬੂਰ ਕਰਨ ਦੇ ਮਾਮਲੇ ਵਿਚ ਪੁਲਿਸ ਨੇ ਮਨਸੂਰੀ ਦੇ ਹੋਟਲ ਮਾਲਕ ਮਹਿਲਾ ਮੈਨੇਜਰ ਸਮੇਤ ਪੰਜ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਿਸ ਵਲੋਂ ਇਹ ਕਾਰਵਾਈ ਮ੍ਰਿਤਕ ਕੁਲਵਿੰਦਰ ਸਿੰਘ ਦੇ ਭਰਾ ਕਵਲਜੀਤ ਸਿੰਘ ਪੁੱਤਰ ਗੁਰਵਿੰਦਰ ਸਿੰਘ ਵਾਸੀ ਚੰਡੀਗੜ੍ਹ ਰੋਡ ਦੀ ਸ਼ਿਕਾਇਤ ’ਤੇ ਅਮਲ ਵਿਚ ਲਿਆਂਦੀ ਹੈ ਤੇ ਇਸ ਮਾਮਲੇ ਵਿਚ ਪੁਲਿਸ ਨੇ ਮਸੂਰੀ ਦੇ ਹੋਟਲ ਮਾਲਕ ਸਤੀਸ਼ ਜੁਨੇਜਾ ਮਹਿਲਾ ਮੈਨੇਜਰ ਦੀਪਿਕਾ ਉਨ੍ਹਾਂ ਦੇ ਸਾਥੀ ਨੀਰਜ ਇੰਦਰਜੀਤ ਸਿੰਘ ਅਤੇ ਰਜਨੀਸ਼ ਕੌਰ ਵਾਸੀ ਬੰਦਾ ਬਹਾਦਰ ਨਗਰ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਦੇ ਭਰਾ ਕੁਲਵਿੰਦਰ ਸਿੰਘ ਨੇ ਉਕਤ ਕਥਿਤ ਦੋਸ਼ੀ ਸਤੀਸ਼ ਜਨੇਜਾ ਪਾਸੋਂ ਇਕ ਹੋਟਲ ਮਸੂਰੀ ਵਿਖੇ ਲੀਜ਼ ’ਤੇ ਲਿਆ ਸੀ, ਪਰ ਹੋਟਲ ਵਿਚ ਮੁਨਾਫ਼ਾ ਨਾ ਹੋਣ ਕਾਰਨ ਉਸ ਨੇ ਇਹ ਹੋਟਲ ਛੱਡ ਦਿੱਤਾ। ਕਥਿਤ ਦੋਸ਼ੀ ਉਸ ਨੂੰ ਲਗਾਤਾਰ ਪੈਸੇ ਦੇਣ ਬਾਰੇ ਤੰਗ ਪਰੇਸ਼ਾਨ ਕਰਨ ਲੱਗ ਪਏ ਅਤੇ ਉਸ ਦੇ ਦਸਤਖ਼ਤ ਕੀਤੇ ਚੈੱਕ ਵੀ ਆਪਣੇ ਪਾਸ ਰੱਖ ਕੇ ਬਲੈਕਮੇਲ ਕਰ ਰਹੇ ਸਨ। ਇਸ ਕਾਰਨ ਕੁਲਵਿੰਦਰ ਸਿੰਘ ਇਹਨਾਂ ਤੋਂ ਦੁਖੀ ਹੋ ਗਿਆ ਅਤੇ ਉਸ ਨੇ ਸਲਫਾਸ ਖਾ ਕੇ ਖ਼ੁਦਕੁਸ਼ੀ ਕਰ ਲਈ। ਹਾਲਾਂਕਿ ਇਹ ਘਟਨਾ ਪਿਛਲੇ ਸਾਲ ਜੁਲਾਈ ਦੀ ਹੈ, ਪਰ ਪੁਲਿਸ ਵਲੋਂ ਬੀਤੀ ਰਾਤ ਹੀ ਇਸ ਮਾਮਲੇ ਵਿਚ ਕੇਸ ਦਰਜ ਕੀਤਾ ਗਿਆ। ਜਾਂਚ ਕਰ ਰਹੇ ਅਧਿਕਾਰੀ ਸੁਭਾਸ਼ ਰਾਜ ਨੇ ਦੱਸਿਆ ਕਿ ਪੁਲਿਸ ਵਲੋਂ ਨਾਮਜ਼ਦ ਦੋਸ਼ੀਆਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਪਿਛਲੀ ਖ਼ਬਰ ਗੋਡੇ ਬਦਲੀ ਦੇ ਮਾਹਿਰ ਸਰਜਨ ਡਾ . ਏ . ਐਸ . ਪਾਸੀ ਨੇ ਨਵੀਂ ਦਿੱਲੀ ਏਮਜ਼ ਵਿਖੇ ਰੋਬੋਟਿਕ ਨੀ ਰਿਪਲੇਸਮੈਂਟ ਬਾਰੇ ਵਿਸ਼ੇਸ਼ ਲ... ਅਗਲੀ ਖ਼ਬਰ ਵਪਾਰ ਦੇ ਮਾਮਲੇ ਵਿਚ ਲੱਖਾਂ ਦੀ ਧੋਖਾਧੜੀ ਕਰਨ ਦੇ ਦੋਸ਼ ਤਹਿਤ ਦੋ ਵਪਾਰੀਆਂ ਖ਼ਿਲਾਫ਼ ਕੇਸ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।