15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਪਰਵਿੰਦਰ ਸਿੰਘ ਝੋਟੇ ਨੂੰ ਇਨਸਾਫ ਦਿਵਾਉਣ ਲਈ ਐਸ . ਕੇ . ਐਮ . ਗੈਰ - ਸਿਆਸੀ ਵਲੋਂ ਬੰਦ ਦੀ ਹਮਾਇਤ

ਲੁਧਿਆਣਾ, 14 ਅਕਤੂਬਰ (ਜਸਵਿੰਦਰ ਸਿੰਘ)-ਸੰਯੁਕਤ ਕਿਸਾਨ ਮੋਰਚਾ ਗੈਰ-ਰਾਜਨੀਤਿਕ (ਪੰਜਾਬ ਚੈਪਟਰ) ਦੇ ਆਗੂਆਂ ਦੀ ਆਨਲਾਈਨ ਮੀਟਿੰਗ ਹੋਈ। ਜਿਸ ਵਿੱਚ ਜਗਜੀਤ ਸਿੰਘ ਡੱਲੇਵਾਲ ਕੌਮੀ ਕਨਵੀਨਰ, ਬਲਦੇਵ ਸਿੰਘ ਸਿਰਸਾ, ਅਮਰਜੀਤ ਸਿੰਘ ਰੜਾ, ਸੁਖਦੇਵ ਸਿੰਘ ਭੋਜਰਾਜ, ਸਤਨਾਮ ਸਿੰਘ ਬਾਗੜੀਆਂ, ਮਨਪ੍ਰੀਤ ਸਿੰਘ ਬਾਠ, ਸੁਖਪਾਲ ਸਿੰਘ ਡੱਫਰ, ਰਜਿੰਦਰ ਸਿੰਘ ਜਫਰਵਾਲ,ਰਘਵੀਰ ਸਿੰਘ ਭੰਗਾਲਾ, ਸੋਨੂ ਔਲਖ, ਸ਼ੇਰਾ ਅਠਵਾਲ, ਰਾਮਪਾਲ ਸ਼ਰਮਾ, ਕੰਵਲਜੀਤ ਸਿੰਘ ਖੁਸ਼ਹਾਲਪੁਰ, ਨਸੀਬ ਸਿੰਘ ਸਾਂਗਣਾ ਆਦਿ ਆਗੂ ਸ਼ਾਮਿਲ ਹੋਏ।

ਅਜੀਤ ਡੈਸਕ 15-10-2026
ਲੁਧਿਆਣਾ, 14 ਅਕਤੂਬਰ (ਜਸਵਿੰਦਰ ਸਿੰਘ)-ਸੰਯੁਕਤ ਕਿਸਾਨ ਮੋਰਚਾ ਗੈਰ-ਰਾਜਨੀਤਿਕ (ਪੰਜਾਬ ਚੈਪਟਰ) ਦੇ ਆਗੂਆਂ ਦੀ ਆਨਲਾਈਨ ਮੀਟਿੰਗ ਹੋਈ। ਜਿਸ ਵਿੱਚ ਜਗਜੀਤ ਸਿੰਘ ਡੱਲੇਵਾਲ ਕੌਮੀ ਕਨਵੀਨਰ, ਬਲਦੇਵ ਸਿੰਘ ਸਿਰਸਾ, ਅਮਰਜੀਤ ਸਿੰਘ ਰੜਾ, ਸੁਖਦੇਵ ਸਿੰਘ ਭੋਜਰਾਜ, ਸਤਨਾਮ ਸਿੰਘ ਬਾਗੜੀਆਂ, ਮਨਪ੍ਰੀਤ ਸਿੰਘ ਬਾਠ, ਸੁਖਪਾਲ ਸਿੰਘ ਡੱਫਰ, ਰਜਿੰਦਰ ਸਿੰਘ ਜਫਰਵਾਲ,ਰਘਵੀਰ ਸਿੰਘ ਭੰਗਾਲਾ, ਸੋਨੂ ਔਲਖ, ਸ਼ੇਰਾ ਅਠਵਾਲ, ਰਾਮਪਾਲ ਸ਼ਰਮਾ, ਕੰਵਲਜੀਤ ਸਿੰਘ ਖੁਸ਼ਹਾਲਪੁਰ, ਨਸੀਬ ਸਿੰਘ ਸਾਂਗਣਾ ਆਦਿ ਆਗੂ ਸ਼ਾਮਿਲ ਹੋਏ। ਮੀਟਿੰਗ ਉਪਰੰਤ ਪ੍ਰੈਸ ਬਿਆਨ ਜਾਰੀ ਕਰਦਿਆਂ ਹੋਇਆਂ ਕਿਹਾ ਕਿਸਾਨ ਆਗੂਆਂ ਨੇ ਕਿਹਾ ਕਿ ਮਾਨਸਾ ਵਿਖੇ ਨਸ਼ਾ ਤਸਕਰ ਵੱਲੋਂ ਨਸ਼ਿਆਂ ਵਿਰੁੱਧ ਪਿੱਛਲੇ ਲੰਮੇ ਸਮੇਂ ਤੋਂ ਲੜਾਈ ਲੜ ਰਹੇ ਪਰਵਿੰਦਰ ਸਿੰਘ ਝੋਟੇ ਦਾ ਸ਼ਰੇਆਮ ਗੋਲੀਆਂ ਮਾਰ ਕੇ ਕੀਤੇ ਗਏ ਕਤਲ ਤੋਂ ਇਹ ਗੱਲ ਸਪਸ਼ਟ ਹੋ ਗਈ ਹੈ ਕਿ ਪੰਜਾਬ ਅੰਦਰ ਨਸ਼ਾ ਸਰਕਾਰ ਅਤੇ ਪੁਲਸ ਪ੍ਰਸ਼ਾਸਨ ਦੀ ਮਿਲੀ ਭੁਗਤ ਦੇ ਨਾਲ ਹੀ ਵਿਕ ਰਿਹਾ ਹੈ ਅਤੇ ਵੀਡੀਓ ਵਿੱਚ ਸਾਫ ਦੇਖਿਆ ਜਾ ਸਕਦਾ ਹੈ ਕਿ ਪਰਵਿੰਦਰ ਸਿੰਘ ਝੋਟੇ ਨੂੰ ਕਤਲ ਕਰਨ ਵਾਲੇ ਵਿਅਕਤੀ ਵੱਲੋਂ ਕਿਸੇ ਨਾਲ ਫੋਨ ਉੱਤੇ ਗੱਲ ਕਰਕੇ ਫੇਰ ਸ਼ਰੇਆਮ ਗੋਲੀਆਂ ਮਾਰ ਕੇ ਪਰਵਿੰਦਰ ਸਿੰਘ ਝੋਟੇ ਦਾ ਕਤਲ ਕੀਤਾ ਗਿਆ ਹੈ। ਇਸ ਲਈ ਐਸਕੇਐਮ ਗੈਰ ਰਾਜਨੀਤਿਕ ਇਹ ਮੰਗ ਕਰਦਾ ਹੈ ਕਿ ਪਰਵਿੰਦਰ ਸਿੰਘ ਝੋਟੇ ਦੇ ਕਤਲ ਦੀ ਸੀਬੀਆਈ ਤੋਂ ਜਾਂਚ ਕਰਵਾਈ ਜਾਵੇ ਅਤੇ ਪਰਵਿੰਦਰ ਸਿੰਘ ਝੋਟੇ ਦੇ ਕਤਲ ਵਿੱਚ ਸ਼ਾਮਲ ਉਸ ਹਰ ਇੱਕ ਵਿਅਕਤੀ ਫੜ ਕੇ ਜੇਲ੍ਹਾਂ ਵਿੱਚ ਬੰਦ ਕੀਤਾ ਜਾਵੇ ਅਤੇ ਉਸ ਹਰ ਇੱਕ ਵਿਅਕਤੀ ਦਾ ਚਿਹਰਿਆਂ ਨੂੰ ਨੰਗਾ ਕੀਤਾ ਜਾਵੇ ਜੋ ਵੀ ਇਸ ਸਰਕਾਰੀ ਕਤਲ ਵਿੱਚ ਸ਼ਾਮਿਲ ਹੈ।
ਪਿਛਲੀ ਖ਼ਬਰ ਭਾਜਪਾ ਨੇ ਘੇਰੀ ‘ਆਪ’ ਸਰਕਾਰ ਅਗਲੀ ਖ਼ਬਰ ਲੁਟੇਰਿਆਂ ਨਾਲ ਭਿੜਿਆ ਨਗਰ ਨਿਗਮ ਇੰਸਪੈਕਟਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।