ਖਿਡਾਰੀ ਅਭਿਨਵ ਗੁੱਜਰ ਨੇ ਅਥਲੈਟਿਕ ਮੀਟ ਵਿਚ ਜਿੱਤਿਆ ਸਰਵੋਤਮ ਅਥਲੀਟ ਦਾ ਖ਼ਿਤਾਬ
ਲੁਧਿਆਣਾ 29 ਅਕਤੂਬਰ (ਜਸਵਿੰਦਰ ਸਿੰਘ )-ਲੁਧਿਆਣਾ ਦੇ ਗ੍ਰੀਨ ਵੈਲੀ ਦੇ ਵਸਨੀਕ ਅਤੇ ਜੀ ਆਰ ਡੀ ਅਕੈਡਮੀ ਵਿੱਚ ਸੱਤਵੀਂ ਜਮਾਤ ਦੇ ਵਿਦਿਆਰਥੀ 13 ਸਾਲਾ ਅਭਿਨਵ ਗੁੱਜਰ ਨੇ ਸਹੋਦਯਾ ਸਕੂਲਜ਼ ਅਥਲੈਟਿਕ ਮੀਟ ਸੈਸ਼ਨ 2026–27 ਵਿੱਚ ਸਰਵੋਤਮ ਅਥਲੀਟ ਦਾ ਖ਼ਿਤਾਬ ਜਿੱਤ ਕੇ ਆਪਣੇ ਪਰਿਵਾਰ, ਇਲਾਕੇ ਅਤੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਆਪਣੀ ਸ਼ਾਨਦਾਰ ਖੇਡ ਪ੍ਰਤਿਭਾ ਦਾ ਪ੍ਰਦਰਸ਼ਨ ਕਰਦਿਆਂ ਅਭਿਨਵ ਨੇ ਲੰਬੀ ਛਾਲ, 100 ਮੀਟਰ ਦੌੜ ਅਤੇ 4×100 ਮੀਟਰ ਰਿਲੇਅ ਦੌੜ ਵਿੱਚ ਦੋ ਸੋਨੇ ਦੇ ਤਗਮੇ ਅਤੇ ਇੱਕ ਚਾਂਦੀ ਦਾ ਤਗਮਾ ਜਿੱਤਿਆ।
1
13 ਸਾਲਾ ਖਿਡਾਰੀ ਅਭਿਨਵ ਪ੍ਰਾਪਤ ਕੀਤੇ ਤਗਮਿਆਂ ਦੇ ਨਾਲ।
30-10-2026
ਲੁਧਿਆਣਾ 29 ਅਕਤੂਬਰ (ਜਸਵਿੰਦਰ ਸਿੰਘ )-ਲੁਧਿਆਣਾ ਦੇ ਗ੍ਰੀਨ ਵੈਲੀ ਦੇ ਵਸਨੀਕ ਅਤੇ ਜੀ ਆਰ ਡੀ ਅਕੈਡਮੀ ਵਿੱਚ ਸੱਤਵੀਂ ਜਮਾਤ ਦੇ ਵਿਦਿਆਰਥੀ 13 ਸਾਲਾ ਅਭਿਨਵ ਗੁੱਜਰ ਨੇ ਸਹੋਦਯਾ ਸਕੂਲਜ਼ ਅਥਲੈਟਿਕ ਮੀਟ ਸੈਸ਼ਨ 2026–27 ਵਿੱਚ ਸਰਵੋਤਮ ਅਥਲੀਟ ਦਾ ਖ਼ਿਤਾਬ ਜਿੱਤ ਕੇ ਆਪਣੇ ਪਰਿਵਾਰ, ਇਲਾਕੇ ਅਤੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਆਪਣੀ ਸ਼ਾਨਦਾਰ ਖੇਡ ਪ੍ਰਤਿਭਾ ਦਾ ਪ੍ਰਦਰਸ਼ਨ ਕਰਦਿਆਂ ਅਭਿਨਵ ਨੇ ਲੰਬੀ ਛਾਲ, 100 ਮੀਟਰ ਦੌੜ ਅਤੇ 4×100 ਮੀਟਰ ਰਿਲੇਅ ਦੌੜ ਵਿੱਚ ਦੋ ਸੋਨੇ ਦੇ ਤਗਮੇ ਅਤੇ ਇੱਕ ਚਾਂਦੀ ਦਾ ਤਗਮਾ ਜਿੱਤਿਆ। ਉਸ ਨੂੰ ਸਰਵੋਤਮ ਅਥਲੀਟ ਦੀ ਟਰਾਫ਼ੀ ਨਾਲ ਸਨਮਾਨਿਤ ਕੀਤਾ ਗਿਆ, ਜਦਕਿ ਜੀ ਆਰ ਡੀ ਅਕੈਡਮੀ ਨੂੰ ਮੁਕਾਬਲੇ ਦੀ ਸਮੁੱਚੀ ਸ਼੍ਰੇਣੀ ਵਿੱਚ ਸਰਵੋਤਮ ਸਕੂਲ ਐਲਾਨੇ ਜਾਣ ’ਤੇ ਟਰਾਫ਼ੀ ਪ੍ਰਦਾਨ ਕੀਤੀ ਗਈ। ਆਪਣੀਆਂ ਪ੍ਰਾਪਤੀਆਂ ਦੀ ਲੜੀ ਨੂੰ ਅੱਗੇ ਵਧਾਉਂਦਿਆਂ ਅਭਿਨਵ ਨੇ ਬੀਤੀ 21 ਅਤੇ 22 ਸਤੰਬਰ ਨੂੰ ਗੁਰੂ ਨਾਨਕ ਸਟੇਡੀਅਮ ਵਿਖੇ ਕਰਵਾਏ ਗਏ 70ਵੇਂ ਐਸਜੀਐਫਐਲ ਜ਼ੋਨਲ ਅਤੇ ਜ਼ਿਲ੍ਹਾ ਸਕੂਲ ਅਥਲੈਟਿਕ ਮੁਕਾਬਲਿਆਂ ਵਿੱਚ ਵੀ ਲੰਬੀ ਛਾਲ, 100 ਮੀਟਰ ਦੌੜ ਅਤੇ 4×100 ਮੀਟਰ ਰਿਲੇਅ ਦੌੜ ਵਿੱਚ ਦੋ ਚਾਂਦੀ ਦੇ ਤਗਮੇ ਅਤੇ ਇੱਕ ਕਾਂਸੀ ਦਾ ਤਗਮਾ ਜਿੱਤਿਆ। ਅਭਿਨਵ ਨੇ ਆਪਣੀ ਸਫਲਤਾ ਦਾ ਸਿਹਰਾ ਸਕੂਲ ਦੇ ਡਾਇਰੈਕਟਰ ਗੁਰਸ਼ਮਿੰਦਰ ਸਿੰਘ ਅਤੇ ਆਪਣੇ ਕੋਚਾਂ ਗੁਰਮੰਗਤ ਸਿੰਘ ਅਤੇ ਗੁਰਕਿਰਪਾਲ ਸਿੰਘ ਦੀ ਰਹਿਨੁਮਾਈ ਅਤੇ ਸਹਿਯੋਗ ਨੂੰ ਦਿੱਤਾ। ਇਨ੍ਹਾਂ ਸ਼ਾਨਦਾਰ ਪ੍ਰਾਪਤੀਆਂ ਨਾਲ ਅਭਿਨਵ ਦੇ ਦਾਦਾ ਸੂਬੇਦਾਰ ਸੁਖ ਦਰਸ਼ਨ ਸਾਬਕਾ ਸਰਪੰਚ ਅਤੇ ਪੂਰੇ ਪਰਿਵਾਰ ਦਾ ਮਾਣ ਵਧਿਆ ਹੈ। ਅਭਿਨਵ ਦੀਆਂ ਪ੍ਰਾਪਤੀਆਂ ਨੌਜਵਾਨ ਖਿਡਾਰੀਆਂ ਲਈ ਪ੍ਰੇਰਣਾ ਦਾ ਸਰੋਤ ਹਨ ਅਤੇ ਇਹ ਸੰਦੇਸ਼ ਦਿੰਦੀਆਂ ਹਨ ਕਿ ਉੱਤਮਤਾ ਹਾਸਲ ਕਰਨ ਲਈ ਸਖ਼ਤ ਮਿਹਨਤ, ਅਨੁਸ਼ਾਸਨ, ਸਮਰਪਣ ਅਤੇ ਦ੍ਰਿੜ੍ਹ ਇਰਾਦੇ ਦੀ ਅਹਿਮ ਭੂਮਿਕਾ ਹੁੰਦੀ ਹੈ।