ਗੈਸ ਏਜੰਸੀ ਦੇ ਕਰਿੰਦੇ ਅਤੇ ਉਸ ਦੇ ਪਰਿਵਾਰ ਨੂੰ ਬੇਹੋਸ਼ ਕਰਨ ਉਪਰੰਤ ਲੁਟੇਰੇ ਲੱਖਾਂ ਰੁਪਏ ਮੁੱਲ ਦੇ ਸਿਲੰਡਰ ਅਤੇ ਨਕਦੀ ਲੁੱਟ ਕੇ ਹੋਏ ਫ਼ਰਾਰ
ਲੁਧਿਆਣਾ, 29 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਥਾਣਾ ਫੋਕਲ ਪੁਆਇੰਟ ਦੇ ਘੇਰੇ ਅੰਦਰ ਪੈਂਦੇ ਇਲਾਕੇ ਪਿੰਡ ਰਾਮਗੜ੍ਹ ਸਥਿਤ ਅਰੁਣ ਗੈਸ ਕੰਪਨੀ ਵਿਚ ਅੱਜ ਤੜਕੇ ਤਿੰਨ ਹਥਿਆਰਬੰਦ ਲੁਟੇਰੇ ਗੈਸ ਏਜੰਸੀ ਦੇ ਕਰਿੰਦੇ ਅਤੇ ਉਸਦੇ ਪਰਿਵਾਰ ਨੂੰ ਬੇਹੋਸ਼ ਕਰਨ, ਉਪਰੰਤ ਲੱਖਾਂ ਰੁਪਏ ਮੁੱਲ ਦੇ ਸਿਲੰਡਰ ਅਤੇ ਨਕਦੀ ਲੁੱਟ ਕੇ ਫ਼ਰਾਰ ਹੋ ਗਏ। ਜਾਣਕਾਰੀ ਅਨੁਸਾਰ ਘਟਨਾ ਅੱਜ ਤੜਕੇ 3.
ਲੁਧਿਆਣਾ, 29 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਥਾਣਾ ਫੋਕਲ ਪੁਆਇੰਟ ਦੇ ਘੇਰੇ ਅੰਦਰ ਪੈਂਦੇ ਇਲਾਕੇ ਪਿੰਡ ਰਾਮਗੜ੍ਹ ਸਥਿਤ ਅਰੁਣ ਗੈਸ ਕੰਪਨੀ ਵਿਚ ਅੱਜ ਤੜਕੇ ਤਿੰਨ ਹਥਿਆਰਬੰਦ ਲੁਟੇਰੇ ਗੈਸ ਏਜੰਸੀ ਦੇ ਕਰਿੰਦੇ ਅਤੇ ਉਸਦੇ ਪਰਿਵਾਰ ਨੂੰ ਬੇਹੋਸ਼ ਕਰਨ, ਉਪਰੰਤ ਲੱਖਾਂ ਰੁਪਏ ਮੁੱਲ ਦੇ ਸਿਲੰਡਰ ਅਤੇ ਨਕਦੀ ਲੁੱਟ ਕੇ ਫ਼ਰਾਰ ਹੋ ਗਏ। ਜਾਣਕਾਰੀ ਅਨੁਸਾਰ ਘਟਨਾ ਅੱਜ ਤੜਕੇ 3.00 ਵਜੇ ਦੇ ਕਰੀਬ ਉਸ ਵਕਤ ਵਾਪਰੀ, ਜਦੋਂ ਤਿੰਨ ਹਥਿਆਰਬੰਦ ਲੁਟੇਰੇ ਅਰੁਣ ਗੈਸ ਏਜੰਸੀ ਦੇ ਗੁਦਾਮ ਅੰਦਰ ਦਾਖਲ ਹੋਏ। ਉਸ ਵਕਤ ਗੈਸ ਏਜੰਸੀ ਦਾ ਕਰਿੰਦਾ ਧਰਮਿੰਦਰ ਆਪਣੇ ਪਰਿਵਾਰ ਨਾਲ ਕਮਰੇ ਵਿਚ ਸੋ ਰਿਹਾ ਸੀ। ਕਮਰੇ ਅੰਦਰ ਦਾਖਿਲ ਹੁੰਦੇ ਹੀ ਇਹਨਾਂ ਲੁਟੇਰਿਆਂ ਨੇ ਉਥੇ ਕੋਈ ਨਸ਼ੀਲਾ ਪਦਾਰਥ ਛਿੜਕ ਦਿੱਤਾ, ਜਿਸ ‘ਤੇ ਇਹ ਸਾਰੇ ਵਿਅਕਤੀ ਬੇਹੋਸ਼ ਹੋ ਗਏ। ਇਹ ਲੁਟੇਰੇ ਕਮਰੇ ਵਿਚ ਪਈ 60 ਹਜਾਰ ਰੁਪਏ ਦੇ ਕਰੀਬ ਦੀ ਨਗਦੀ ਅਤੇ ਉਥੇ ਟੈਂਪੂ ਵਿਚ ਲੱਦੇ 54 ਸਿਲੰਡਰਾਂ ਨੂੰ ਟੈਂਪੂ ਸਮੇਤ ਹੀ ਲੁੱਟ ਕੇ ਫ਼ਰਾਰ ਹੋ ਗਏ। ਲੁਟੇਰੇ ਫ਼ਰਾਰ ਹੋਣ ਸਮੇਂ ਗੁਦਾਮ ਵਿਚ ਖੜ੍ਹੇ ਦੋ ਮੋਟਰਸਾਈਕਲ ਵੀ ਆਪਣੇ ਨਾਲ ਲੈ ਗਏ। ਇਹ ਸਾਰੀ ਘਟਨਾ ਉਥੇ ਲੱਗੇ ਸੀ.ਸੀ. ਟੀਵੀ ਕੈਮਰੇ ਵਿਚ ਕੈਦ ਹੋ ਗਈ। ਕੁੱਝ ਦੇਰ ਬਾਅਦ ਧਰਮਿੰਦਰ ਨੂੰ ਹੋਸ਼ ਆਈ ਤਾਂ ਉਸਨੇ ਇਸ ਦੀ ਸੂਚਨਾ ਆਪਣੇ ਮਾਲਕ ਅਰੁਣ ਗੁਪਤਾ ਨੂੰ ਦਿੱਤੀ। ਸੂਚਨਾ ਮਿਲਦਿਆਂ ਮਾਲਕ ਮੌਕੇ ’ਤੇ ਪਹੁੰਚੇ ਅਤੇ ਉਨ੍ਹਾਂ ਨੇ ਪੁਲਿਸ ਨੂੰ ਇਤਲਾਹ ਦਿੱਤੀ। ਏ.ਸੀ.ਪੀ. ਇੰਦਰਜੀਤ ਸਿੰਘ ਬੋਪਾਰਾਏ ਨੇ ਦੱਸਿਆ ਕਿ ਪੁਲਿਸ ਵਲੋਂ ਇਸ ਮਾਮਲੇ ਵਿਚ ਕੇਸ ਦਰਜ ਕੀਤਾ ਜਾ ਰਿਹਾ ਹੈ ਅਤੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਕਬਜ਼ੇ ਵਿਚ ਲੈ ਲਈ ਹੈ। ਉਨ੍ਹਾਂ ਦੱਸਿਆ ਕਿ ਲੁਟੇਰਿਆਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ।