02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਭਾਵਾਧਸ ਵਲੋਂ ਪ੍ਰਗਟ ਦਿਵਸ ਮੌਕੇ ਲੰਗਰ ਲਾਇਆ

ਲੁਧਿਆਣਾ, 31 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਭਾਰਤੀਯ ਵਾਲਮੀਕਿ ਧਰਮ ਸਮਾਜ (ਭਾਵਾਧਸ) ਦੇ ਜ਼ਿਲ੍ਹਾ ਪ੍ਰਧਾਨ ਵੀਰਸ਼੍ਰੇਸ਼ਠ ਜਤਿੰਦਰ ਘਾਵਰੀ ਦੀ ਅਗਵਾਈ ਵਿਚ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਦੇ ਸੰਬੰਧੀ ਸਥਾਨਕ ਫ਼ੀਲਡ ਗੰਜ ਵਾਰਡ ਨੰ. 90 ਵਿਖੇ ਲੰਗਰ ਲਾਇਆ ਗਿਆ।

ਅਜੀਤ ਡੈਸਕ 02-11-2026
ਲੁਧਿਆਣਾ, 31 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਭਾਰਤੀਯ ਵਾਲਮੀਕਿ ਧਰਮ ਸਮਾਜ (ਭਾਵਾਧਸ) ਦੇ ਜ਼ਿਲ੍ਹਾ ਪ੍ਰਧਾਨ ਵੀਰਸ਼੍ਰੇਸ਼ਠ ਜਤਿੰਦਰ ਘਾਵਰੀ ਦੀ ਅਗਵਾਈ ਵਿਚ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਦੇ ਸੰਬੰਧੀ ਸਥਾਨਕ ਫ਼ੀਲਡ ਗੰਜ ਵਾਰਡ ਨੰ. 90 ਵਿਖੇ ਲੰਗਰ ਲਾਇਆ ਗਿਆ। ਇਸ ਮੌਕੇ ਸੀਨੀਅਰ ਡਿਪਟੀ ਮੇਅਰ ਰਾਕੇਸ਼ ਪਰਾਸ਼ਰ ਵਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ। ਇਸ ਦੌਰਾਨ ਸਭ ਤੋਂ ਪਹਿਲਾਂ ਪਵਨ ਮੁਕਤੀ ਮਾਲਾ ਦਾ ਜਾਪ ਕੀਤਾ ਗਿਆ ਅਤੇ ਰਾਕੇਸ਼ ਪਰਾਸ਼ਰ ਵਲੋਂ ਭਗਵਾਨ ਵਾਲਮੀਕਿ ਜੀ ਦੇ ਸਰੂਪ ਅੱਗੇ ਜੋਤ ਜਗਾਈ ਅਤੇ ਲੰਗਰ ਦਾ ਆਰੰਭ ਕੀਤਾ। ਇਸ ਮੌਕੇ ਚੇਅਰਮੈਨ ਰਜਿੰਦਰ ਸਿੰਘ ਬਸੰਤ, ਚੌਧਰੀ ਯਸ਼ਪਾਲ, ਅਸ਼ਵਨੀ ਭੀਲ, ਦੇਵ ਰਾਜ ਅਸੁਰ, ਸ਼ਿਵ ਸੋਨੀ, ਰਵੀ ਬਾਲੀ, ਲਵ ਦ੍ਰਾਵਿੜ, ਰਾਕੇਸ਼ ਆਦਿਆ ਵਲੋਂ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕਰਕੇ ਭਗਵਾਨ ਵਾਲਮੀਕਿ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਅਤੇ ਲੋਕਾਂ ਨੂੰ ਲੰਗਰ ਵੀ ਛਕਾਇਆ। ਇਸ ਮੌਕੇ ਰਾਕੇਸ਼ ਪਰਾਸ਼ਰ ਨੇ ਕਿਹਾ ਕਿ ਭਗਵਾਨ ਵਾਲਮੀਕਿ ਜੀ ਦੇ ਹੱਥਾਂ ਵਿਚ ਸੁਸ਼ੋਭਿਤ ਕਲਮ ਸਭ ਨੂੰ ਸਿੱਖਿਆ ਲਈ ਪ੍ਰੇਰਿਤ ਕਰਦੀ ਹੈ। ਉਨ੍ਹਾਂ ਕਿਹਾ ਕਿ ਵਰਤਮਾਨ ਸਮੇਂ ਵਿਚ ਸਾਨੂੰ ਭਗਵਾਨ ਵਾਲਮੀਕਿ ਜੀ ਦੀਆਂ ਸਿੱਖਿਆਵਾਂ ਦਾ ਅਨੁਸਰਨ ਕਰਨਾ ਚਾਹੀਦਾ ਹੈ। ਇਸ ਮੌਕੇ ਆਏ ਹੋਏ ਮਹਿਮਾਨਾਂ ਦਾ ਜਤਿੰਦਰ ਘਾਵਰੀ ਅਤੇ ਉਨ੍ਹਾਂ ਦੇ ਸਾਥੀਆਂ ਵਲੋਂ ਸਨਮਾਨ ਵੀ ਕੀਤਾ। ਇਸ ਮੌਕੇ ਹੇਮੰਤ ਘਾਵਰੀ, ਅਤੁੱਲ ਸੰਗਰ, ਦੀਪੂ ਬਿਰਲਾ, ਸੰਜੀਵ, ਰਾਜੀਵ, ਬੱਬਲੂ , ਪ੍ਰਦੀਪ ਕਟਾਣੀ, ਅਜੇ ਦੁੱਗਰੀ, ਸ਼ੁਭਮ ਦੋਰਾਹਾ, ਸੁਨੀਲ ਹੰਸ, ਰੌਬਿਨ ਅਟਵਾਲ, ਅਦਿੱਤਯ ਬੱਗਣ ਹਾਜ਼ਰ ਸਨ।
ਪਿਛਲੀ ਖ਼ਬਰ ਡੀ . ਏ . ਵੀ . ਪਬਲਿਕ ਸਕੂਲ ਵਿਖੇ ਚੌਕਸੀ ਜਾਗਰੂਕਤਾ ਹਫ਼ਤਾ ਮਨਾਇਆ ਅਗਲੀ ਖ਼ਬਰ ਸੰਗਰੂਰ ’ਚ 4 ਨੂੰ ਹੋਣ ਵਾਲੀ ਰੈਲੀ 2027 ਦੀਆਂ ਚੋਣਾਂ ’ਚ ਕਾਂਗਰਸ ਦੀ ਜਿੱਤ ਦਾ ਮੁੱਢ ਬੰਨ੍ਹੇਗੀ-ਪਵਨ ਦੀਵਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।