03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਭਾਈ ਲਾਲੋ ਸੇਵਾ ਸੁਸਾਇਟੀ ਨੇ ਰਾਸ਼ਨ ਵੰਡ ਸਮਾਰੋਹ ਕਰਵਾਇਆ

ਡਾਬਾ/ਲੁਹਾਰਾ, 2 ਨਵੰਬਰ (ਕੁਲਵੰਤ ਸਿੰਘ ਸੱਪਲ)- ਭਾਈ ਲਾਲੋ ਸੇਵਾ ਸੁਸਾਇਟੀ ਵਲੋਂ ਪੰਜਵਾਂ ਰਾਸ਼ਨ ਵੰਡ ਸਮਾਰੋਹ ਹਰਕ੍ਰਿਸ਼ਨ ਨਗਰ, ਸ਼ਿਮਲਾਪੁਰੀ ਵਿਖੇ ਕਰਵਾਇਆ ਗਿਆ। ਇਸ ਮੌਕੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ।

ਅਜੀਤ ਡੈਸਕ 03-11-2026
ਡਾਬਾ/ਲੁਹਾਰਾ, 2 ਨਵੰਬਰ (ਕੁਲਵੰਤ ਸਿੰਘ ਸੱਪਲ)- ਭਾਈ ਲਾਲੋ ਸੇਵਾ ਸੁਸਾਇਟੀ ਵਲੋਂ ਪੰਜਵਾਂ ਰਾਸ਼ਨ ਵੰਡ ਸਮਾਰੋਹ ਹਰਕ੍ਰਿਸ਼ਨ ਨਗਰ, ਸ਼ਿਮਲਾਪੁਰੀ ਵਿਖੇ ਕਰਵਾਇਆ ਗਿਆ। ਇਸ ਮੌਕੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ। ਇਸ ਮੌਕੇ ਮੁੱਖ ਮਹਿਮਾਨ ਡਾ. ਤਜਿੰਦਰ ਪਾਲ ਸਿੰਘ ਪਹੁੰਚੇ ਅਤੇ ਇਹ ਸੇਵਾ ਕਾਰਜ ਡਾ. ਤਜਿੰਦਰ ਪਾਲ ਸਿੰਘ, ਸਸਾਇਟੀ ਦੀ ਪ੍ਰਧਾਨ ਬੀਬੀ ਮਨਜੀਤ ਕੌਰ ਸਰੋਏ ਅਤੇ ਡਾ. ਪਰਮਜੀਤ ਸਿੰਘ ਸਰੋਏ ਦੀ ਅਗਵਾਈ ਹੇਠ ਨੇਪਰੇ ਚੜ੍ਹਿਆ ਅਤੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਅਤੇ ਸਾਲਾਂ ਵੰਡਿਆ ਗਈਆਂ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਲਾਕਾ ਨਿਵਾਸੀਆਂ ਵਲੋਂ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਡਾ. ਤਜਿੰਦਰ ਸਿੰਘ ਨੂੰ ਟਿਕਟ ਦੇਣ ਦੀ ਪੁਰਜ਼ੋਰ ਮੰਗ ਕੀਤੀ ਗਈ। ਇਸ ਦੌਰਾਨ ਡਾ. ਤਜਿੰਦਰ ਸਿੰਘ ਨੇ ਸੇਵਾ ਸੁਸਾਇਟੀ ਨੂੰ 31,000 ਰੁਪਏ ਦੇਣ ਦਾ ਐਲਾਨ ਕੀਤਾ। ਡਾ. ਤਜਿੰਦਰ ਪਾਲ ਸਿੰਘ ਅਤੇ ਸੁਸਾਇਟੀ ਦੀ ਪ੍ਰਧਾਨ ਮਨਜੀਤ ਕੌਰ ਸਰੋਏ ਨੇ ਕਿਹਾ ਕਿ ਲੋੜਵੰਦ ਅਤੇ ਜ਼ਰੂਰਤਮੰਦ ਪਰਿਵਾਰਾਂ ਦੀ ਮਦਦ ਕਰਨਾ ਮਨੁੱਖਤਾ ਦੀ ਸੱਚੀ ਸੇਵਾ ਹੈ। ਇਸ ਮੌਕੇ ਮਨਪ੍ਰੀਤ ਸਿੰਘ, ਜੋਰਾਵਰ ਸਿੰਘ ਬਾਬਾ, ਚਰਨ ਸਿੰਘ, ਮਲਕੀਤ ਸਿੰਘ ਮੀਤਾ, ਹਰਦੀਪ ਸਿੰਘ, ਗੋਲੂ ਜੀ, ਅਰਵਿੰਦਰ ਸਿੰਘ, ਭੁਪਿੰਦਰ ਕੁਮਾਰ, ਯੁਵਰਾਜ ਸਿੰਘ, ਬੀਬੀ ਅਮਰਜੀਤ ਕੌਰ, ਬੀਬੀ ਸੁਰਿੰਦਰ ਕੌਰ, ਬੀਬੀ ਗਗਨਦੀਪ ਕੌਰ, ਬੀਬੀ ਸੁਖਵਿੰਦਰ ਕੌਰ, ਰਾਜਵਿੰਦਰ ਕੌਰ, ਮਮਤਾ ਰਾਣੀ, ਰਵੀ ਕੁਮਾਰ, ਅਮਨਦੀਪ ਸਿੰਘ, ਅਰਸ਼ਦੀਪ ਸਿੰਘ, ਅਮਰਜੀਤ ਸਿੰਘ, ਮਨਦੀਪ ਕੁਮਾਰ, ਕ੍ਰਿਸ਼ਨ ਕੁਮਾਰ, ਅਸ਼ਵਨੀ ਕੁਮਾਰ, ਗੁਰਦੀਪ ਸਿੰਘ, ਯੁਗਰਾਜ ਸਿੰਘ, ਪਰਮਜੀਤ ਸਿੰਘ, ਵਿੱਕੀ, ਅਰਵਿੰਦਰ ਧੁੰਨਾ ਤੇ ਹੋਰ ਹਾਜ਼ਰ ਸਨ।
ਪਿਛਲੀ ਖ਼ਬਰ ਜੀ . ਏ . ਡੀ . ਅਕੈਡਮੀ ਦੇ ਬੱਚਿਆਂ ਨੇ ਨਿਰਵਾਣਾ ਦਾ ਵਿੱਦਿਅਕ ਟੂਰ ਲਗਾਇਆ ਅਗਲੀ ਖ਼ਬਰ ਦੀਵਾਲੀ ਦੀ ਰੌਣਕ ਤੋਂ ਪਹਿਲਾਂ ਮਿੱਟੀ ਦੇ ਦੀਵਿਆਂ ਤੇ ਹੱਟੀਆਂ ਦਾ ਬਾਜ਼ਾਰ ਹੋਇਆ ਗਰਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।