05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਸਮਾਰਟ ਸਕੂਲ ਮੋਤੀ ਨਗਰ ਵਿਖੇ ‘ ਵੇਸਟ ਟੂ ਬੈੱਸਟ ’ ਦੀਵਾਲੀ ਕਰਾਫ਼ਟ ਮੇਲਾ ਲਗਾਇਆ

ਲੁਧਿਆਣਾ, 3 ਨਵੰਬਰ (ਪਰਮਿੰਦਰ ਸਿੰਘ ਆਹੂਜਾ)- ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਮੋਤੀ ਨਗਰ ਵਿਖੇ ਸਕੂਲ ਮੁਖੀ ਸੁਖਧੀਰ ਸਿੰਘ ਸੇਖੋਂ ਤੇ ਸਮੂਹ ਸਟਾਫ਼ ਦੀ ਅਗਵਾਈ ਹੇਠ ਦੀਵਾਲੀ ਕਰਾਫ਼ਟ ਮੇਲਾ ਲਗਾਇਆ ਗਿਆ। ਇਸ ਮੇਲੇ ਵਿਚ ਪ੍ਰਿੰਸੀਪਲ ਰਜਨੀ ਕਾਲੜਾ ਦੀ ਅਗਵਾਈ ਹੇਠ ਡੀ.

ਅਜੀਤ ਡੈਸਕ 05-11-2026
ਲੁਧਿਆਣਾ, 3 ਨਵੰਬਰ (ਪਰਮਿੰਦਰ ਸਿੰਘ ਆਹੂਜਾ)- ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਮੋਤੀ ਨਗਰ ਵਿਖੇ ਸਕੂਲ ਮੁਖੀ ਸੁਖਧੀਰ ਸਿੰਘ ਸੇਖੋਂ ਤੇ ਸਮੂਹ ਸਟਾਫ਼ ਦੀ ਅਗਵਾਈ ਹੇਠ ਦੀਵਾਲੀ ਕਰਾਫ਼ਟ ਮੇਲਾ ਲਗਾਇਆ ਗਿਆ। ਇਸ ਮੇਲੇ ਵਿਚ ਪ੍ਰਿੰਸੀਪਲ ਰਜਨੀ ਕਾਲੜਾ ਦੀ ਅਗਵਾਈ ਹੇਠ ਡੀ. ਸੀ. ਐੱਮ. ਪ੍ਰੈਜ਼ੀਡੈਂਸੀ ਸਕੂਲ ਦੇ ਵਿਦਿਆਰਥੀਆਂ ਨੇ ਅੰਡਰ ਐਕਸਚੇਂਜ ਪ੍ਰੋਗਰਾਮ ਵਿਚ ਭਾਗ ਲਿਆ। ਇਸ “ਵੇਸਟ ਟੂ ਬੈੱਸਟ” ਦੀਵਾਲੀ ਕਰਾਫ਼ਟ ਮੇਲੇ ਦਾ ਰਸਮੀ ਉਦਘਾਟਨ ਮੁੱਖ ਮਹਿਮਾਨ ਡਿੰਪਲ ਮਦਾਨ, ਜ਼ਿਲ੍ਹਾ ਸਿੱਖਿਆ ਅਫ਼ਸਰ ਵਲੋਂ ਕੀਤਾ ਗਿਆ ਤੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡੇ ਗਏ। ਮੁੱਖ ਮਹਿਮਾਨ ਡਿੰਪਲ ਮਦਾਨ ਨੇ ਕਿਹਾ ਕਿ ਸਮਾਰਟ ਸਕੂਲ ਮੋਤੀ ਨਗਰ ਵਲੋਂ ਬਹੁਤ ਹੀ ਵਧੀਆ ਉਪਰਾਲਾ ਕੀਤਾ ਗਿਆ ਹੈ ਤੇ ਡੀ. ਸੀ. ਐੱਮ. ਪ੍ਰੈਜ਼ੀਡੈਂਸੀ ਸਕੂਲ ਨੂੰ ਨਾਲ ਜੋੜ ਕੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦਾ ਫ਼ਾਸਲਾ ਘੱਟ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਸਕੂਲ ਮੁਖੀ ਸੁਖਧੀਰ ਸਿੰਘ ਸੇਖੋਂ ਅਤੇ ਪ੍ਰਿੰਸੀਪਲ ਰਜਨੀ ਕਾਲੜਾ ਨੇ ਦੱਸਿਆ ਕਿ ਮੇਲੇ ਵਿਚ 500 ਤੋਂ ਵੱਧ ਵਿਦਿਆਰਥੀਆਂ ਨੇ ਵੇਸਟ ਮੈਟੀਰੀਅਲ ਤੋਂ ਦੀਵਾਲੀ ਸਜਾਵਟ ਦਾ ਸਾਮਾਨ ਬਣਾਇਆ। ਡੀ.ਸੀ.ਐੱਮ. ਸਕੂਲ ਦੇ ਵਿਦਿਆਰਥੀਆਂ ਨੇ ਸਕੂਲ ਵਿਜ਼ਟ ਕਰਕੇ ਪ੍ਰਦਰਸ਼ਿਤ ਸਾਮਾਨ ਖ਼ਰੀਦਿਆ ਤੇ ਵਿਦਿਆਰਥੀਆਂ ਦਾ ਹੌਂਸਲਾ ਵਧਾਇਆ। ਇਸ ਮੌਕੇ ਰੰਗੋਲੀ ਮੁਕਾਬਲੇ ਵੀ ਕਰਵਾਏ ਗਏ ਤੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੀ ਵੰਡੇ ਗਏ। ਇਨ੍ਹਾਂ ਵਿਦਿਆਰਥੀਆਂ ਵਿਚ ਜਸਨੂਰ, ਖੁਸ਼ੀ, ਗੁਣਜੋਤ, ਸਾਹਿਲ, ਪੂਜਾ, ਪ੍ਰਤਿਗਿਆ, ਰਾਜ, ਸਮਾਇਰਾ, ਸੁਹਾਨੀ, ਆਯੂਸ਼, ਅਰਾਧਿਆ, ਅਨਵੀ ਕੁਮਾਰੀ, ਅਜਮੇਰਾ, ਰਾਜ ਕੁਮਾਰ, ਇਸ਼ਕਾ, ਜਦਕਿ ਰੰਗੋਲੀ ਮੇਕਿੰਗ ਪਹਿਲਾ ਸਥਾਨ ਪੂਜਾ ਅਤੇ ਪ੍ਰਿਅੰਕਾ, ਦੂਸਰਾ ਸਥਾਨ ਊਮੀ ਕੁਸੁਮ, ਅਰਾਧਿਆ ਤੇ ਪ੍ਰਤਿਗਿਆ ਸ਼ਾਮਿਲ ਸਨ। ਇਸ ਮੌਕੇ ਪ੍ਰਧਾਨ ਅਨਿਲ ਸ਼ਰਮਾ, ਸੁਖਵਿੰਦਰ ਸਿੰਘ, ਅਸ਼ੋਕ ਕੁਮਾਰ, ਗੋਬਿੰਦ ਲਾਲ ਬਰਾੜਾ, ਪੱਲਵੀ ਗਰਗ, ਰਮਨ ਚੰਡੋਕ ਤੇ ਸ਼ਵੇਤਾ ਮਿਗਲਾਨੀ ਹਾਜ਼ਰ ਸਨ।
ਪਿਛਲੀ ਖ਼ਬਰ ਵੈਟਰਨਰੀ ਯੂਨੀਵਰਸਿਟੀ ਵਿਖੇ ਜੀਨੋਮ ਸੰਪਾਦਨ ਬਾਰੇ ਅੰਤਰਰਾਸ਼ਟਰੀ ਗੋਸ਼ਟੀ ਦੀ ਸ਼ੁਰੂਆਤ ਅਗਲੀ ਖ਼ਬਰ ਡਾ . ਕੋਟਨਿਸ ਐਕਿਊਪੰਕਚਰ ਹਸਪਤਾਲ ਦੇ 51 ਵੇਂ ਸਥਾਪਨਾ ਦਿਵਸ ਨੂੰ ਸਮਰਪਿਤ ਸਮਾਗਮ ਕੱਲ੍ਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।