08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2026

–ਮਿੱਟੀ ਦੇ ਦੀਵਿਆਂ ਤੋਂ ਮਹਿੰਗੇ ਤੋਹਫ਼ਿਆਂ ਤੱਕ– ਦੀਵਾਲੀ ਨੇ ਲੁਧਿਆਣਾ ਦੇ ਬਾਜ਼ਾਰਾਂ ਨੂੰ ਦਿੱਤੀ ਨਵੀਂ ਚਮਕ

ਫੁੱਲਾਂਵਾਲ, 7 ਨਵੰਬਰ (ਮਨਜੀਤ ਸਿੰਘ ਦੁੱਗਰੀ)-ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ (ਪੱਖੋਵਾਲ ਸੜਕ) ਦੇ ਸਰਾਭਾ ਨਗਰ ਐਕਸਟੈਨਸ਼ਨ 2 ਸਥਿਤ ਡੀ. ਏ.

* ਮਠਿਆਈਆਂ, ਸਜਾਵਟੀ ਲੜੀਆਂ ਤੇ ਪਟਾਕਿਆਂ ਦੀ ਖ਼ਰੀਦ ਨੇ ਫੜਿਆ ਜ਼ੋਰ * ਬਾਜ਼ਾਰਾਂ ’ਚ ਦੇਖਣ ਨੂੰ ਮਿਲਿਆ ਤਿਉਹਾਰੀ ਉਤਸ਼ਾਹ 08-11-2026
ਫੁੱਲਾਂਵਾਲ, 7 ਨਵੰਬਰ (ਮਨਜੀਤ ਸਿੰਘ ਦੁੱਗਰੀ)-ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ (ਪੱਖੋਵਾਲ ਸੜਕ) ਦੇ ਸਰਾਭਾ ਨਗਰ ਐਕਸਟੈਨਸ਼ਨ 2 ਸਥਿਤ ਡੀ.ਏ.ਵੀ. ਪਬਲਿਕ ਸਕੂਲ ਵਿਖੇ ਸਕੂਲ ਦੇ ਖੇਡ ਮੈਦਾਨ ਵਿਚ ਆਰਟ ਵਿਭਾਗ ਦੇ ਸਹਿਯੋਗ ਨਾਲ ਵਿਦਿਆਰਥੀਆਂ ਦੀ ਸਿਰਜਣਾਤਮਿਕਤਾ, ਕਲਾਤਮਕ ਪ੍ਰਤਿਭਾ, ਹਸਤ ਕਲਾ ਅਤੇ ਉੱਦਮੀ ਹੁਨਰਾਂ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ‘ਪ੍ਰਤਿਭਾ-ਦੀਵਾਲੀ ਕਲਾ ਪ੍ਰਦਰਸ਼ਨੀ ਅਤੇ ਕੌਸ਼ਲ ਮੇਲਾ’ ਕਰਵਾਇਆ ਗਿਆ। ਇਸ ਦੌਰਾਨ ਲਗਾਈ ਪ੍ਰਦਰਸ਼ਨੀ ਦਾ ਉਦਘਾਟਨ ਡਾ. ਐਸ.ਐਸ. ਜੌਹਲ ਵਾਈਸ ਚੇਅਰਮੈਨ ਵਲੋਂ ਕੀਤਾ ਗਿਆ ਅਤੇ ਸੀਏ ਰਵਿਕਾਂਤ ਗੁਪਤਾ, ਪ੍ਰਿੰਸੀਪਲ ਡਾ. ਮੋਨਿਕਾ ਮੈਕਸ ਆਰਥਰ ਮੈਕਾਲਿਫ਼ ਪਬਲਿਕ ਸਕੂਲ ਸਮਰਾਲਾ, ਜਸਵਿੰਦਰ ਕੌਰ ਅਤੇ ਐਮ.ਐਲ.ਸੀ. ਦੀ ਪੇਰੈਂਟ ਰਿਪ੍ਰਜੈਂਟੇਟਿਵ ਨਿਧੀ ਗੁਪਤਾ ਨੇ ਮੁੱਖ ਮਹਿਮਾਨ ਵਜੋਂ ਵਿਸ਼ੇਸ਼ ਸ਼ਮੂਲੀਅਤ ਕੀਤੀ। ਪ੍ਰਦਰਸ਼ਨੀ ਵਿਚ ਵਿਦਿਆਰਥੀਆਂ ਵਲੋਂ ਤਿਆਰ ਕੀਤੀਆਂ ਵੱਖ-ਵੱਖ ਆਕਰਸ਼ਕ ਅਤੇ ਕਲਾਤਮਕ ਵਸਤੂਆਂ ਜਿਨ੍ਹਾਂ ਵਿਚ ਸਜਾਵਟੀ ਮੋਮਬਤੀਆਂ, ਹੱਥਾਂ ਨਾਲ ਬਣਾਏ ਗਹਿਣੇ, ਰੇਜ਼ਿਨ ਅਤੇ ਐਕ੍ਰਲਿਕ ਕੋਸਟਰ, ਸਜਾਵਟੀ ਕੀ-ਚੇਨ, ਪ੍ਰੈੱਸ-ਆਨ ਨੇਲਜ਼, ਤਿਉਹਾਰੀ ਸਜਾਵਟੀ ਝਾਲਰਾਂ ਅਤੇ ਘਰ ਦੀ ਸਜਾਵਟ ਨਾਲ ਸੰਬੰਧਿਤ ਮਨਮੋਹਕ ਵਸਤੂਆਂ ਖ਼ਾਸ ਖਿੱਚ ਦਾ ਕੇਂਦਰ ਰਹੀਆਂ। ਇਸ ਮੌਕੇ ਵਿਦਿਆਰਥੀਆਂ ਵਲੋਂ ਲਗਾਏ ਗਏ ਰੰਗ-ਬਿਰੰਗੇ ਸਟਾਲ ਉਨ੍ਹਾਂ ਦੀ ਕਲਪਨਾਸ਼ੀਲਤਾ, ਨਵੀਨਤਮ ਸੋਚ, ਸੁਹਜ-ਸੂਝ ਅਤੇ ਮਿਹਨਤ ਦਾ ਪ੍ਰਤੀਕ ਸਨ, ਜਿਸ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿਚ ਉੱਦਮੀ ਸੋਚ, ਵਿੱਤੀ ਸਾਖਰਤਾ ਅਤੇ ਆਤਮ-ਨਿਰਭਰਤਾ ਦੀ ਭਾਵਨਾ ਨੂੰ ਵਿਕਸਿਤ ਕਰਨਾ ਸੀ। ਇਸ ਨਾਲ ਵਿਦਿਆਰਥੀਆਂ ਨੂੰ ਆਪਣੀਆਂ ਬਣਾਈਆਂ ਵਸਤੂਆਂ ਦੀ ਪ੍ਰਦਰਸ਼ਨੀ ਲਗਾਉਣ ਅਤੇ ਉਨ੍ਹਾਂ ਦੀ ਵਿੱਕਰੀ ਕਰਨ ਦਾ ਵਿਹਾਰਕ ਅਨੁਭਵ ਪ੍ਰਾਪਤ ਹੋਇਆ। ਇਸ ਮੌਕੇ ਪ੍ਰਿੰਸੀਪਲ ਡਾ. ਅਨੁਰਾਧਾ ਭਾਟੀਆ ਨੇ ਆਰਟ ਅਤੇ ਫ਼ੈਸ਼ਨ ਵਿਭਾਗ ਦੇ ਸਮੂਹ ਅਧਿਆਪਕਾਂ ਦੇ ਯਤਨਾਂ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਡੀ.ਏ.ਵੀ. ਵਿਚ ਸਿੱਖਿਆ ਦਾ ਉਦੇਸ਼ ਕੇਵਲ ਕਿਤਾਬੀ ਗਿਆਨ ਤੱਕ ਸੀਮਤ ਨਹੀਂ, ਸਗੋਂ ਵਿਦਿਆਰਥੀਆਂ ਦੀ ਸਿਰਜਣਾਤਮਿਕਤਾ, ਆਤਮ-ਵਿਸ਼ਵਾਸ ਅਤੇ ਸਰਵਪੱਖੀ ਵਿਕਾਸ ਨੂੰ ਉਤਸ਼ਾਹਿਤ ਕਰਨਾ ਵੀ ਹੈ। ਉਨ੍ਹਾਂ ਅਨੁਸਾਰ ‘ਪ੍ਰਤਿਭਾ’ ਵਰਗੇ ਉਪਰਾਲੇ ਵਿਦਿਆਰਥੀਆਂ ਵਿਚ ਉੱਦਮੀ ਸੋਚ, ਸੁਹਜ-ਸੂਝ ਅਤੇ ਵਿਹਾਰਕ ਹੁਨਰਾਂ ਦਾ ਵਿਕਾਸ ਕਰਦੇ ਹਨ ਅਤੇ ਉਨ੍ਹਾਂ ਨੂੰ ਆਤਮ-ਨਿਰਭਰ, ਨਵੀਨਤਮ ਸੋਚ ਵਾਲੇ ਅਤੇ ਸਮਾਜ ਪ੍ਰਤੀ ਜ਼ਿੰਮੇਵਾਰ ਨਾਗਰਿਕ ਬਣਨ ਲਈ ਪ੍ਰੇਰਿਤ ਕਰਦੇ ਹਨ। ਇਹ ਪ੍ਰਦਰਸ਼ਨੀ ਨੌਜਵਾਨ ਪ੍ਰਤਿਭਾਵਾਂ ਦੀ ਸਿਰਜਣਾਤਮਿਕਤਾ ਅਤੇ ਉੱਦਮੀ ਭਾਵਨਾ ਦੀ ਸ਼ਾਨਦਾਰ ਪੇਸ਼ਕਾਰੀ ਨਾਲ ਖ਼ੁਸ਼ੀ ਭਰੇ ਮਾਹੌਲ ਵਿਚ ਸੰਪੰਨ ਹੋਈ। ਇਸ ਮੇਲੇ ਨੇ ਦੀਵਾਲੀ ਦੇ ਰਵਾਇਤੀ ਉਤਸ਼ਾਹ ਨੂੰ ਹੁਨਰ-ਆਧਾਰਿਤ ਸਿੱਖਿਆ ਨਾਲ ਜੋੜਦਿਆਂ ਵਿਦਿਆਰਥੀਆਂ ਨੂੰ ਆਪਣੀ ਪ੍ਰਤਿਭਾ ਨਿਖਾਰਨ ਅਤੇ ਨਵੇਂ ਹੁਨਰ ਸਿੱਖਣ ਦਾ ਸੁਨਹਿਰੀ ਮੌਕਾ ਪ੍ਰਦਾਨ ਕੀਤਾ।
ਪਿਛਲੀ ਖ਼ਬਰ ਡੀ . ਜੀ . ਐੱਸ . ਜੀ . ਪਬਲਿਕ ਸਕੂਲ ਵਿਖੇ ਦੀਵਾਲੀ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਨਸ਼ਿਆਂ ਖ਼ਿਲਾਫ਼ ਜਾਨ ਗੁਆਉਣ ਵਾਲੇ ਨੌਜਵਾਨਾਂ ਦੀ ਯਾਦ ’ਚ ਇਕ ਦੀਵਾ ਜ਼ਰੂਰ ਜਗਾਈਏ-ਗਗਨਦੀਪ ਸਿੰਘ ਸੰਨੀ ਕੈਂਥ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।