18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2026

ਬਹਾਦਰਕੇ ਦੇ ਸਾਬਕਾ ਸਰਪੰਚ ਬਲਕਾਰ ਸਿੰਘ ਸੰਧੂ ਨੂੰ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ

ਲਾਡੋਵਾਲ, 17 ਨਵੰਬਰ (ਬਲਬੀਰ ਸਿੰਘ ਰਾਣਾ)- ਪਿੰਡ ਬਹਾਦਰਕੇ ਦੇ ਗੁਰਮੀਤ ਸਿੰਘ ਸੰਧੂ, ਗੁਰਦੀਪ ਸਿੰਘ ਬਿੱਟੂ ਸੰਧੂ ਅਤੇ ਸੁਖਮੀਤ ਸਿੰਘ ਸੰਧੂ ਨੂੰ ਉਦੋਂ ਗਹਿਰਾ ਸਦਮਾ ਲੱਗਿਆ ਜਦੋਂ ਉਨਾਂ ਦੇ ਪੂਜਨੀਕ ਪਿਤਾ ਸਾਬਕਾ ਸਰਪੰਚ ਬਲਕਾਰ ਸਿੰਘ ਸੰਧੂ, ਵਾਹਿਗੁਰੂ ਵੱਲੋਂ ਬਖਸ਼ਿਸ਼ ਕੀਤੀ ਸਵਾਸਾਂ ਰੂਪੀ ਪੂੰਜੀ ਨੂੰ ਖਰਚ ਕਰਦੇ ਹੋਏ, ਇਸ ਫਾਨੀ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿ ਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ, ਉਹ 90 ਸਾਲਾਂ ਦੇ ਸਨ l ਜਦੋਂ ਉਨ੍ਹਾਂ ਦੀ ਬਹਾਦਰਕੇ ਰੋਡ ਸਥਿਤ ਰਹਾਇਸ਼ ਤੋਂ ਗੱਡੀ ਵਿਚ ਅੰਤਿਮ ਯਾਤਰਾ ਕੱਢੀ ਗਈ, ਤਦ ਪਿੰਡ ਬਹਾਦਰਕੇ ਦੇ ਲੋਕਾਂ ਵੱਲੋਂ ਬਲਕਾਰ ਸਿੰਘ ਸੰਧੂ ਦੀ ਮ੍ਰਿਤਕ ਦੇਹ ਉਪਰ ਫੁੱਲਾਂ ਦੀ ਵਰਖਾ ਕੀਤੀ ਗਈ l ਉਨਾਂ ਦਾ ਸੰਸਕਾਰ ਪਿੰਡ ਬਹਾਦਰਕੇ ਦੀ ਸ਼ਮਸ਼ਾਨ ਘਾਟ ਵਿਖੇ ਕੀਤਾ ਗਿਆ, ਜਿੱਥੇ ਸੈਂਕੜਿਆਂ ਦੀ ਤਾਦਾਦ ਵਿਚ ਪਰਿਵਾਰਿਕ ਮੈਂਬਰਾਂ, ਸਾਕ ਸੰਬੰਧੀ, ਨਗਰ ਨਿਵਾਸੀਆਂ,ਰਿਸ਼ਤੇਦਾਰਾਂ ਅਤੇ ਹੋਰਾਂ ਵੱਲੋਂ ਨਾਮ ਅੱਖਾਂ ਨਾਲ ਉਨਾਂ ਨੂੰ ਵਿਦਾਇਗੀ ਦਿੱਤੀ ਗਈ l ਇਸ ਮੌਕੇ ਗ੍ਰੰਥੀ ਸਿੰਘ ਵੱਲੋਂ ਵਾਹਿਗੁਰੂ ਅੱਗੇ ਅਰਦਾਸ ਕੀਤੀ ਗਈ ਕਿ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਿਸ਼ ਕਰਨਾ ਅਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨਾ l ਇਸ ਦੁੱਖ ਦੀ ਘੜੀ ਵਿਚ ਮਲਕੀਤ ਸਿੰਘ ਦਾਖਾ ਤੇ ਮਲਕੀਤ ਸਿੰਘ ਬੀਰਮੀ ਦੋਵੇਂ ਸਾਬਕਾ ਮੰਤਰੀ ਪੰਜਾਬ, ਸੰਜੇ ਤਲਵਾੜ,ਰਣਜੀਤ ਸਿੰਘ ਢਿੱਲੋਂ, ਕੁਲਦੀਪ ਸਿੰਘ ਵੈਦ ਤਿੰਨੋ ਸਾਬਕਾ ਵਿਧਾਇਕ, ਸੀਨੀਅਰ ਕਾਂਗਰਸੀ ਆਗੂ ਦਰਸ਼ਨ ਸਿੰਘ ਬੀਰਮੀ, ਦਿਲਬਾਗ ਸਿੰਘ ਜੌਹਲ ਸੈਸ਼ਨ ਜੱਜ, ਐਸ. ਐਸ.

ਅਜੀਤ ਡੈਸਕ 18-11-2026
ਲਾਡੋਵਾਲ, 17 ਨਵੰਬਰ (ਬਲਬੀਰ ਸਿੰਘ ਰਾਣਾ)- ਪਿੰਡ ਬਹਾਦਰਕੇ ਦੇ ਗੁਰਮੀਤ ਸਿੰਘ ਸੰਧੂ, ਗੁਰਦੀਪ ਸਿੰਘ ਬਿੱਟੂ ਸੰਧੂ ਅਤੇ ਸੁਖਮੀਤ ਸਿੰਘ ਸੰਧੂ ਨੂੰ ਉਦੋਂ ਗਹਿਰਾ ਸਦਮਾ ਲੱਗਿਆ ਜਦੋਂ ਉਨਾਂ ਦੇ ਪੂਜਨੀਕ ਪਿਤਾ ਸਾਬਕਾ ਸਰਪੰਚ ਬਲਕਾਰ ਸਿੰਘ ਸੰਧੂ, ਵਾਹਿਗੁਰੂ ਵੱਲੋਂ ਬਖਸ਼ਿਸ਼ ਕੀਤੀ ਸਵਾਸਾਂ ਰੂਪੀ ਪੂੰਜੀ ਨੂੰ ਖਰਚ ਕਰਦੇ ਹੋਏ, ਇਸ ਫਾਨੀ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿ ਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ, ਉਹ 90 ਸਾਲਾਂ ਦੇ ਸਨ l ਜਦੋਂ ਉਨ੍ਹਾਂ ਦੀ ਬਹਾਦਰਕੇ ਰੋਡ ਸਥਿਤ ਰਹਾਇਸ਼ ਤੋਂ ਗੱਡੀ ਵਿਚ ਅੰਤਿਮ ਯਾਤਰਾ ਕੱਢੀ ਗਈ, ਤਦ ਪਿੰਡ ਬਹਾਦਰਕੇ ਦੇ ਲੋਕਾਂ ਵੱਲੋਂ ਬਲਕਾਰ ਸਿੰਘ ਸੰਧੂ ਦੀ ਮ੍ਰਿਤਕ ਦੇਹ ਉਪਰ ਫੁੱਲਾਂ ਦੀ ਵਰਖਾ ਕੀਤੀ ਗਈ l ਉਨਾਂ ਦਾ ਸੰਸਕਾਰ ਪਿੰਡ ਬਹਾਦਰਕੇ ਦੀ ਸ਼ਮਸ਼ਾਨ ਘਾਟ ਵਿਖੇ ਕੀਤਾ ਗਿਆ, ਜਿੱਥੇ ਸੈਂਕੜਿਆਂ ਦੀ ਤਾਦਾਦ ਵਿਚ ਪਰਿਵਾਰਿਕ ਮੈਂਬਰਾਂ, ਸਾਕ ਸੰਬੰਧੀ, ਨਗਰ ਨਿਵਾਸੀਆਂ,ਰਿਸ਼ਤੇਦਾਰਾਂ ਅਤੇ ਹੋਰਾਂ ਵੱਲੋਂ ਨਾਮ ਅੱਖਾਂ ਨਾਲ ਉਨਾਂ ਨੂੰ ਵਿਦਾਇਗੀ ਦਿੱਤੀ ਗਈ l ਇਸ ਮੌਕੇ ਗ੍ਰੰਥੀ ਸਿੰਘ ਵੱਲੋਂ ਵਾਹਿਗੁਰੂ ਅੱਗੇ ਅਰਦਾਸ ਕੀਤੀ ਗਈ ਕਿ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਿਸ਼ ਕਰਨਾ ਅਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨਾ l ਇਸ ਦੁੱਖ ਦੀ ਘੜੀ ਵਿਚ ਮਲਕੀਤ ਸਿੰਘ ਦਾਖਾ ਤੇ ਮਲਕੀਤ ਸਿੰਘ ਬੀਰਮੀ ਦੋਵੇਂ ਸਾਬਕਾ ਮੰਤਰੀ ਪੰਜਾਬ, ਸੰਜੇ ਤਲਵਾੜ,ਰਣਜੀਤ ਸਿੰਘ ਢਿੱਲੋਂ, ਕੁਲਦੀਪ ਸਿੰਘ ਵੈਦ ਤਿੰਨੋ ਸਾਬਕਾ ਵਿਧਾਇਕ, ਸੀਨੀਅਰ ਕਾਂਗਰਸੀ ਆਗੂ ਦਰਸ਼ਨ ਸਿੰਘ ਬੀਰਮੀ, ਦਿਲਬਾਗ ਸਿੰਘ ਜੌਹਲ ਸੈਸ਼ਨ ਜੱਜ, ਐਸ.ਐਸ.ਪੀ. ਦਲਜੀਤ ਸਿੰਘ ਖੱਖ, ਐਡਵੋਕੇਟ ਵਿਜੇ ਕਲਸੀ, ਸਾਬਕਾ ਚੇਅਰਮੈਨ ਦਰਸ਼ਨ ਲਾਲ ਬਵੇਜਾ, ਹਲਕਾ ਗਿੱਲ ਦੇ ਪ੍ਰੈਸ ਇੰਚਾਰਜ ਯੁਵਰਾਜ ਮਲਹੋਤਰਾ, ਹਨੀ ਮਰਵਾਹਾ, ਰੁਪਿੰਦਰ ਸਿੰਘ ਰਾਜਾ ਗਿੱਲ ਇੰਚਾਰਜ ਹਲਕਾ ਸਮਰਾਲਾ,ਸਾਬਕਾ ਜਿਲਾ ਪਰੀਸ਼ਦ ਮੈਂਬਰ ਬਲਬੀਰ ਸਿੰਘ ਬਾੜੇਵਾਲ, ਹਰਦੇਵ ਸਿੰਘ ਲਾਦੀਆਂ, ਰਵੀ ਚੱਠਾ ਕਾਕੋਵਾਲ, ਰਵੀ ਚੱਠਾ ਬਹਾਦਰਕੇ, ਵਿਕਰਮ ਸੰਧੂ, ਰੁਪਿੰਦਰ ਸੰਧੂ, ਜਗਦੀਪ ਸੰਧੂ, ਪਲਵਿੰਦਰ ਸੰਧੂ, ਹਰਪ੍ਰੀਤ ਸੰਧੂ, ਸੁਖਵਿੰਦਰ ਸੰਧੂ, ਗਗਨਦੀਪ ਸੰਧੂ, ਅਤਿੰਦਰਪਾਲ ਸਿੱਧੂ, ਹਰਿੰਦਰ ਸਿੰਘ ਬੁਲਾਰੀਆ, ਜੱਸ ਬਾਜਵਾ ਬਹਾਦਰਕੇ, ਹਨੀ ਧਾਲੀਵਾਲ, ਵਿਜੇ ਸਿੰਘ ਸਾਬਕਾ ਸਰਪੰਚ ਤੋਂ ਇਲਾਵਾ ਵੱਡੀ ਗਿਣਤੀ ਵਿਚ ਲੋਕ ਹਾਜ਼ਰ ਸਨ।
ਪਿਛਲੀ ਖ਼ਬਰ ਪੰਜਾਬ ਪੁਲਿਸ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਲੁਧਿਆਣਾ ਸ਼ਹਿਰੀ ਦੀ ਮੀਟਿੰਗ ਹੋਈ ਅਗਲੀ ਖ਼ਬਰ 82.5 ਕਰੋੜ ਦੇ ਮਕੈਨੀਕਲ ਸਫ਼ਾਈ ਟੈਂਡਰ ’ ਤੇ ਭਾਜਪਾ ਨੇ ਚੁੱਕੇ ਸਵਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।