28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਸ੍ਰੀ ਤਿਰੂਪਤੀ ਬਾਲਾਜੀ ਰੱਥ ਯਾਤਰਾ ਲਈ ਸ਼ਹਿਰ ਵਾਸੀਆਂ ’ ਚ ਭਾਰੀ ਉਤਸ਼ਾਹ - ਨੰਦੀ ਗੁਪਤਾ ਵੈਲਕਿਨ ਹਾਈਟਸ ਪਰਿਵਾਰ ਨੂੰ ਦਿੱਤਾ ਗਿਆ ਸੱਦਾ ਪੱਤਰ-ਰਾਜੀਵ ਗਰਗ ਲੁਧਿਆਣਾ ’ ਚ ਤੇਜ਼ੀ ਨਾਲ ਬਦਲ ਰਹੀ ਹੈ ਪ੍ਰੀਮੀਅਮ ਘਰਾਂ ਦੀ ਪਰਿਭਾਸ਼ਾ - ਰੋਹਿਤ ਕਿਸ਼ੋਰ

ਲੁਧਿਆਣਾ, 28 ਨਵੰਬਰ (ਪਰਮਿੰਦਰ ਸਿੰਘ ਆਹੂਜਾ)-20 ਦਸੰਬਰ ਨੂੰ ਪੰਜਵੀਂ ਰੱਥ ਯਾਤਰਾ ਲਈ ਮਹਾਂਨਗਰ ਦੇ ਵਾਸੀਆਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਅਤੇ ਲੋਕ ਇਸ ਰਾਤੀ ਯਾਤਰਾ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਪ੍ਰਬੰਧਕਾਂ ਵਲੋਂ ਸ਼ਹਿਰ ਦੇ ਕਾਰੋਬਾਰੀਆਂ ਅਤੇ ਹੋਰ ਲੋਕਾਂ ਨੂੰ ਸੱਦਾ ਪੱਤਰ ਦਿੱਤੇ ਜਾ ਰਹੇ ਹਨ, ਜਿਸ ਤਹਿਤ ਸ਼੍ਰੀ ਤਿਰੂਪਤੀ ਬਾਲਾਜੀ ਟਰੱਸਟ ਦੇ ਮੁੱਖ ਸਰਪ੍ਰਸਤ ਰਾਜੀਵ ਗਰਗ, ਸ਼ੇਰੂ ਸਚਦੇਵਾ, ਬੌਬੀ ਕਾਂਸਲ, ਸੰਜੇ ਜੈਨ ਬਰਨਾਲਾ, ਪ੍ਰਿੰਸ ਵਾਲੀਆ, ਸੁਨੀਲ ਮੇਧ, ਬਿੱਟੂ ਗੁੰਬਰ, ਹਰੀਸ਼ ਦੁਆ, ਬਨਵਾਰੀ ਹਰਜਾਈ, ਵਿਮਲ ਹਰਜਾਈ, ਸੰਜੇ ਸਭਰਵਾਲ, ਤੀਰਥ ਸਿੰਘ, ਰਮਨ ਤਲਵਾੜ, ਸੰਜੇ ਸ਼ਰਮਾ ਸਮੇਤ ਹੋਰਨਾਂ ਨੇ ਪ੍ਰੋਜੈਕਟ ਵੈਲਕਿਨ ਹਾਈਟਸ ਦੇ ਮੁਖੀ ਨੰਦੀ ਗੁਪਤਾ ਨਾਲ ਇਕ ਵਿਸ਼ੇਸ਼ ਮੁਲਾਕਾਤ ਕੀਤੀ।

ਅਜੀਤ ਡੈਸਕ 29-11-2026
ਲੁਧਿਆਣਾ, 28 ਨਵੰਬਰ (ਪਰਮਿੰਦਰ ਸਿੰਘ ਆਹੂਜਾ)-20 ਦਸੰਬਰ ਨੂੰ ਪੰਜਵੀਂ ਰੱਥ ਯਾਤਰਾ ਲਈ ਮਹਾਂਨਗਰ ਦੇ ਵਾਸੀਆਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਅਤੇ ਲੋਕ ਇਸ ਰਾਤੀ ਯਾਤਰਾ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਪ੍ਰਬੰਧਕਾਂ ਵਲੋਂ ਸ਼ਹਿਰ ਦੇ ਕਾਰੋਬਾਰੀਆਂ ਅਤੇ ਹੋਰ ਲੋਕਾਂ ਨੂੰ ਸੱਦਾ ਪੱਤਰ ਦਿੱਤੇ ਜਾ ਰਹੇ ਹਨ, ਜਿਸ ਤਹਿਤ ਸ਼੍ਰੀ ਤਿਰੂਪਤੀ ਬਾਲਾਜੀ ਟਰੱਸਟ ਦੇ ਮੁੱਖ ਸਰਪ੍ਰਸਤ ਰਾਜੀਵ ਗਰਗ, ਸ਼ੇਰੂ ਸਚਦੇਵਾ, ਬੌਬੀ ਕਾਂਸਲ, ਸੰਜੇ ਜੈਨ ਬਰਨਾਲਾ, ਪ੍ਰਿੰਸ ਵਾਲੀਆ, ਸੁਨੀਲ ਮੇਧ, ਬਿੱਟੂ ਗੁੰਬਰ, ਹਰੀਸ਼ ਦੁਆ, ਬਨਵਾਰੀ ਹਰਜਾਈ, ਵਿਮਲ ਹਰਜਾਈ, ਸੰਜੇ ਸਭਰਵਾਲ, ਤੀਰਥ ਸਿੰਘ, ਰਮਨ ਤਲਵਾੜ, ਸੰਜੇ ਸ਼ਰਮਾ ਸਮੇਤ ਹੋਰਨਾਂ ਨੇ ਪ੍ਰੋਜੈਕਟ ਵੈਲਕਿਨ ਹਾਈਟਸ ਦੇ ਮੁਖੀ ਨੰਦੀ ਗੁਪਤਾ ਨਾਲ ਇਕ ਵਿਸ਼ੇਸ਼ ਮੁਲਾਕਾਤ ਕੀਤੀ। ਰੱਥ ਯਾਤਰਾ ਲਈ ਸੱਦਾ ਪੱਤਰ ਪ੍ਰਾਪਤ ਕਰਦੇ ਹੋਏ ਨੰਦੀ ਗੁਪਤਾ ਨੇ ਕਿਹਾ ਕਿ ਪ੍ਰਭੂ ਦੀ ਯਾਤਰਾ ਲਈ ਸੱਦਾ ਪੱਤਰ ਪ੍ਰਮਾਤਮਾ ਦੀ ਕਿਰਪਾ ਦਾ ਸੱਚਾ ਰੂਪ ਹੈ, ਜੋ ਕਿ ਉਨ੍ਹਾਂ ਦੇ ਪਰਿਵਾਰ ਲਈ ਖ਼ੁਸ਼ਕਿਸਮਤੀ ਦੀ ਗੱਲ ਹੈ। ਉਨ੍ਹਾਂ ਸ੍ਰੀ ਤਿਰੂਪਤੀ ਬਾਲਾਜੀ ਟਰੱਸਟ ਦੇ ਅਧਿਕਾਰੀਆਂ ਦਾ ਬਹੁਤ ਖ਼ੁਸ਼ੀ ਨਾਲ ਧੰਨਵਾਦ ਕੀਤਾ ਅਤੇ ਸੱਦਾ ਪੱਤਰ ਪ੍ਰਵਾਨ ਕਰਦਿਆਂ ਕਿਹਾ ਕਿ ਪੂਰਾ ਵੈਲਕਿਨ ਹਾਈਟਸ ਪਰਿਵਾਰ ਭਗਵਾਨ ਸ੍ਰੀ ਤਿਰੂਪਤੀ ਬਾਲਾਜੀ ਦੇ ਸ਼ੁੱਭ ਆਗਮਨ ਦੇ ਪ੍ਰੋਗਰਾਮਾਂ ਵਿਚ ਸ਼ਾਮਿਲ ਹੋਵੇਗਾ। ਸ੍ਰੀ ਤਿਰੂਪਤੀ ਬਾਲਾਜੀ, ਮਾਂ ਭੂ ਦੇਵੀ ਅਤੇ ਮਾਂ ਲਕਸ਼ਮੀ ਜੀ ਦੀਆਂ ਮੂਰਤੀਆਂ ਦੀ ਵਿਸ਼ੇਸ਼ ਮਹਾਂ ਆਰਤੀ ਕੀਤੀ ਜਾਵੇਗੀ ਅਤੇ ਕਈ ਤਰ੍ਹਾਂ ਦੇ ਚੜ੍ਹਾਵੇ ਵੀ ਚੜ੍ਹਾਏ ਜਾਣਗੇ। ਸੇਵਕਾਂ ਸੰਨੀ ਭੱਲਾ, ਸੰਦੀਪ ਜਿੰਦਲ, ਮਨੂ ਮੋਦੀ, ਸੁਨੀਲ ਮੇਧ, ਅਮਿਤ ਵਰਮਾ, ਪੰਕਜ ਢੰਡ, ਪ੍ਰਦੀਪ ਅਗਰਵਾਲ, ਸੰਜੇ ਸਭਰਵਾਲ, ਤੀਰਥ ਕੁਮਾਰ, ਵਿਵੇਕ ਗੋਇਲ, ਮਿੰਟੂ ਛਾਬੜਾ, ਨਿਤਿਨ ਗੁਪਤਾ, ਅਜੈ ਕੁਮਾਰ, ਕਮਲ ਬੱਗਾ ਨੇ ਅਵੀ ਮਲਹੋਤਰਾ, ਹਰਮੀਤ ਸਿੰਘ, ਗੌਰਵ ਮਲਹੋਤਰਾ, ਸੰਦੀਪ ਗੁਪਤਾ ਪਰਿਵਾਰ, ਮਹਿਤਾ ਪਰਿਵਾਰ, ਸ਼ਿਵਾ ਗਲਾਸ ਦੇ ਨਵੀਨ ਬਹਿਲ ਅਤੇ ਹੋਰ ਬਹੁਤ ਸਾਰੇ ਪਤਵੰਤਿਆਂ ਨੂੰ ਸੱਦਾ ਪੱਤਰ ਭੇਟ ਕੀਤੇ।
ਪਿਛਲੀ ਖ਼ਬਰ ਐਤਵਾਰ, 29 ਨਵੰਬਰ, 2026 ਅਗਲੀ ਖ਼ਬਰ ਅਹਿਮ - ਮੱਦ ਨੰਬਰ 66 ਨੂੰ ਲੈ ਕੇ ਸੀਨੀਅਰ ਡਿਪਟੀ ਮੇਅਰ ਰਾਕੇਸ਼ ਪਰਾਸ਼ਰ ਦਾ ਇਤਰਾਜ਼ ਫ਼ੈਸਲੇ ’ਤੇ ਮੁੜ ਵਿਚਾਰ ਕਰਨ ਦੀ ਮੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।