25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਕਲੀਨਿਕ ਤੋਂ ਰਿਵਾਲਵਰ ਤੇ ਨਕਦੀ ਚੋਰੀ

ਅਜੀਤ ਡੈਸਕ 01-01-2026
ਜ਼ੀਰਕਪੁਰ, 31 ਦਸੰਬਰ (ਮਨਿੰਦਰ ਸਿੰਘ)-ਜ਼ੀਰਕਪੁਰ ਪੁਲਿਸ ਨੇ ਇਕ ਡਾਕਟਰ ਦੀ ਸ਼ਿਕਾਇਤ 'ਤੇ ਉਸ ਦੇ ਕਲੀਨਿਕ 'ਚੋਂ ਉਸ ਦਾ ਲਾਇਸੰਸੀ ਰਿਵਾਲਵਰ ਤੇ ਨਕਦੀ ਚੋਰੀ ਕਰਨ ਦੇ ਦੋਸ਼ ਹੇਠ ਅਣਪਛਾਤੇ ਵਿਅਕਤੀ ਖ਼ਿਲਾਫ਼ ਬੀ. ਐੱਨ. ਐੱਸ. ਦੀ ਧਾਰਾ 305 ਅਤੇ 331(3) ਦੇ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਸੁਰਿੰਦਰਪਾਲ ਸਿੰਘ ਸੈਣੀ ਵਾਸੀ ਸਿਟੀ ਇਨਕਲੇਵ ਭਬਾਤ ਨੇ ਦੱਸਿਆ ਕਿ ਉਹ ਸਿਟੀ ਇਨਕਲੇਵ ਭਬਾਤ ਰੋਡ ਜ਼ੀਰਕਪੁਰ ਵਿਖੇ ਪਿਛਲੇ 12 ਸਾਲਾਂ ਤੋਂ ਕਲੀਨਿਕ ਚਲਾ ਰਿਹਾ ਹੈ | ਉਸ ਨੇ ਦੱਸਿਆ ਕਿ ਬੀਤੀ 4 ਸਤੰਬਰ ਨੂੰ ਉਸ ਨੇ ਆਪਣਾ ਲਾਇਸੰਸੀ ਰਿਵਾਲਵਰ, 6500 ਰੁ. ਦੀ ਰਾਸ਼ੀ ਤੇ ਆਧਾਰ ਕਾਰਡ ਇਕ ਬੈਗ ਵਿਚ ਪਾ ਕੇ ਕਲੀਨਿਕ ਦੇ ਦਰਾਜ ਵਿਚ ਰੱਖਿਆ ਸੀ | ਰਾਤ ਨੂੰ ਕਰੀਬ 8.15 ਵਜੇ ਜਦੋਂ ਉਹ ਕਲੀਨਿਕ ਬੰਦ ਕਰਕੇ ਘਰ ਜਾਣ ਲੱਗਾ ਤਾਂ ਉਸ ਨੇ ਦੇਖਿਆ ਕਿ ਦਰਾਜ ਵਿਚ ਰੱਖਿਆ ਉਸ ਦਾ ਬੈਗ ਗਾਇਬ ਸੀ | ਉਸ ਨੇ ਬੈਗ ਦੀ ਕਲੀਨਿਕ ਵਿਚ ਕਾਫ਼ੀ ਭਾਲ ਕੀਤੀ, ਪਰ ਉਹ ਨਹੀਂ ਮਿਲਿਆ | ਉਸ ਨੇ ਦੱਸਿਆ ਕਿ ਇਸ ਦੌਰਾਨ ਉਹ ਕਈ ਮਹੀਨੇ ਬੈਗ ਦੀ ਆਪਣੇ ਪੱਧਰ 'ਤੇ ਭਾਲ ਕਰਦਾ ਰਿਹਾ, ਪਰ ਜਦੋਂ ਬੈਗ ਨਹੀਂ ਮਿਲਿਆ ਤਾਂ ਉਸ ਨੇ ਪੁਲਿਸ ਕੋਲ ਜਾ ਕੇ ਸ਼ਿਕਾਇਤ ਦਰਜ ਕਰਵਾਈ | ਪੁਲਿਸ ਨੇ ਸੁਰਿੰਦਰਪਾਲ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਅਣਪਛਾਤੇ ਵਿਅਕਤੀ ਖ਼ਿਲਾਫ਼ ਚੋਰੀ ਦਾ ਮਾਮਲਾ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ |

ਪਿਛਲੀ ਖ਼ਬਰ ਲੋਕ ਸੰਪਰਕ ਵਿਭਾਗ 'ਚ 32 ਸਾਲ ਦੀ ਸ਼ਾਨਦਾਰ ਸੇਵਾ ਉਪਰੰਤ ਸੇਵਾ-ਮੁਕਤ ਹੋਏ ਫੋਟੋ ਸਿਨੇਮਾ ਅਫ਼ਸਰ ਅਰਵਿੰਦਰ ਸਿੰਘ <br/>... ਅਗਲੀ ਖ਼ਬਰ ਧਰਮ ਅਤੇ ਜਾਤ ਦੇ ਨਾਂਅ 'ਤੇ ਰਾਜਨੀਤੀ ਕਰਨਾ ਦੇਸ਼ ਲਈ ਘਾਤਕ : ਵਿਜੇ ਸ਼ਰਮਾ ਟਿੰਕੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।