25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਲੋਕ ਸੰਪਰਕ ਵਿਭਾਗ 'ਚ 32 ਸਾਲ ਦੀ ਸ਼ਾਨਦਾਰ ਸੇਵਾ ਉਪਰੰਤ ਸੇਵਾ-ਮੁਕਤ ਹੋਏ ਫੋਟੋ ਸਿਨੇਮਾ ਅਫ਼ਸਰ ਅਰਵਿੰਦਰ ਸਿੰਘ <br/>

ਚੰਡੀਗੜ੍ਹ ਵਿਖੇ ਲੋਕ ਸੰਪਰਕ ਵਿਭਾਗ ਦੇ ਫੋਟੋ ਸਿਨੇਮਾ ਅਫ਼ਸਰ ਅਰਵਿੰਦਰ ਸਿੰਘ ਨੂੰ ਸੇਵਾ ਮੁਕਤੀ ਮੌਕੇ ਉਨ੍ਹਾਂ ਦਾ ਸਨਮਾਨ ਕਰਦੇ ਹੋਏ ਵਧੀਕ ਡਾਇਰੈਕਟਰ ਰਣਦੀਪ ਸਿੰਘ ਆਹਲੂਵਾਲੀਆ ਤੇ ਵਿਭਾਗ ਦੇ ਹੋਰ ਅਧਿਕਾਰੀ | ਤਸਵੀਰ : ਗੁਰਿੰਦਰ ਸਿੰਘ <br/> 01-01-2026
ਚੰਡੀਗੜ੍ਹ, 31 ਦਸੰਬਰ (ਅਜੀਤ ਬਿਊਰੋ)- ਪੰਜਾਬ ਦੇ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਵੱਲੋਂ ਅੱਜ ਫੋਟੋ ਸਿਨੇਮਾ ਅਫ਼ਸਰ ਅਰਵਿੰਦਰ ਸਿੰਘ ਨੂੰ ਉਨ੍ਹਾਂ ਦੀ ਸੇਵਾਮੁਕਤੀ 'ਤੇ ਨਿੱਘੀ ਵਿਦਾਇਗੀ ਦਿੱਤੀ ਗਈ, ਜੋ ਆਪਣੇ ਤਿੰਨ ਦਹਾਕਿਆਂ ਤੋਂ ਵੱਧ ਦੇ ਸ਼ਾਨਦਾਰ ਸੇਵਾਕਾਲ ਤੋਂ ਬਾਅਦ ਅੱਜ ਸੇਵਾਮੁਕਤ ਹੋਏ ਹਨ | ਵਿਭਾਗ ਨਾਲ ਅਰਵਿੰਦਰ ਸਿੰਘ ਦਾ ਸਫ਼ਰ 9 ਅਗਸਤ, 1993 ਨੂੰ ਸ਼ੁਰੂ ਹੋਇਆ ਸੀ, ਜਦੋਂ ਉਹ ਇੱਕ ਜੂਨੀਅਰ ਫੋਟੋਗ੍ਰਾਫਰ ਵਜੋਂ ਭਰਤੀ ਹੋਏ ਸਨ | ਇੰਨੇ ਸਾਲਾਂ ਦੇ ਸਮਰਪਣ, ਤਕਨੀਕੀ ਮੁਹਾਰਤ ਤੇ ਫੋਟੋਗ੍ਰਾਫੀ ਲਈ ਜਨੂੰਨ ਨੇ ਉਨ੍ਹਾਂ ਨੂੰ ਕਈ ਵੱਡੀਆਂ ਅਤੇ ਮੁੱਖ ਭੂਮਿਕਾਵਾਂ ਨਿਭਾਉਣ ਲਈ ਪ੍ਰੇਰਿਤ ਕੀਤਾ | ਇਸਦੇ ਨਾਲ ਹੀ ਉਨ੍ਹਾਂ ਨੂੰ ਆਪਣੇ ਹੁਨਰ ਅਤੇ ਸਖ਼ਤ ਮਿਹਨਤ ਸਦਕਾ ਸਾਲ 2001 ਵਿਚ ਸੀਨੀਅਰ ਫੋਟੋਗ੍ਰਾਫਰ ਵਜੋਂ ਪਦਉੱਨਤ ਕੀਤਾ ਗਿਆ ਸੀ | ਉਨ੍ਹਾਂ ਨੂੰ ਹਾਲ ਹੀ ਵਿਚ ਫੋਟੋ ਸਿਨੇਮਾ ਅਫ਼ਸਰ ਵਜੋਂ ਤਰੱਕੀ ਵੀ ਮਿਲੀ | ਆਪਣੇ ਕਾਰਜਕਾਲ ਦੌਰਾਨ ਅਰਵਿੰਦਰ ਸਿੰਘ ਨੇ ਕਈ ਵੱਡੇ ਅਤੇ ਅਹਿਮ ਸਰਕਾਰੀ ਸਮਾਗਮਾਂ ਦੇ ਨਾਲ-ਨਾਲ ਸੱਭਿਆਚਾਰ ਅਤੇ ਕਈ ਹੋਰ ਸਮਾਗਮਾਂ ਚ ਡਿਊਟੀ ਕਰਦਿਆਂ ਸ਼ਾਨਦਾਰ ਭੂਮਿਕਾ ਨਿਭਾਈ | ਵਿਭਾਗ ਵਲੋਂ ਅਰਵਿੰਦਰ ਸਿੰਘ ਦੇ ਸ਼ਾਨਦਾਰ ਯੋਗਦਾਨ ਦੇ ਸਨਮਾਨ ਵਿਚ ਸੇਵਾਮੁਕਤੀ ਸਮਾਰੋਹ ਰੱਖਿਆ ਗਿਆ ਸੀ, ਜਿਸ ਵਿਚ ਵਧੀਕ ਡਾਇਰੈਕਟਰ ਰਣਦੀਪ ਸਿੰਘ ਆਹਲੂਵਾਲੀਆ, ਜਾਇੰਟ ਡਾਇਰੈਕਟਰ ਇਸ਼ਵਿੰਦਰ ਸਿੰਘ ਗਰੇਵਾਲ, ਪ੍ਰੀਤ ਕੰਵਲ ਸਿੰਘ ਅਤੇ ਮਨਵਿੰਦਰ ਸਿੰਘ ਅਤੇ ਡਿਪਟੀ ਡਾਇਰੈਕਟਰ ਨਵਦੀਪ ਸਿੰਘ ਗਿੱਲ ਨੇ ਸੰਬੋਧਨ ਕਰਦਿਆਂ ਅਰਵਿੰਦਰ ਸਿੰਘ ਵਲੋਂ ਨਿਭਾਈਆਂ ਸੇਵਾਵਾਂ ਦੀ ਸ਼ਲਾਘਾ ਕੀਤੀ | ਸਮੂਹ ਬੁਲਾਰਿਆਂ ਨੇ ਵਿਭਾਗ ਲਈ ਨਿਭਾਈਆਂ ਸ਼ਾਨਦਾਰ ਸੇਵਾਵਾਂ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਅਤੇ ਸੇਵਾਮੁਕਤੀ ਤੋਂ ਬਾਅਦ ਦੇ ਜੀਵਨ ਲਈ ਸ਼ੁਭਕਾਮਨਾਵਾਂ ਦਿੱਤੀਆਂ | ਮੰਚ ਸੰਚਾਲਨ ਲੋਕ ਸੰਪਰਕ ਅਧਿਕਾਰੀ ਇਕਬਾਲ ਸਿੰਘ ਬਰਾੜ ਨੇ ਕੀਤਾ |

ਪਿਛਲੀ ਖ਼ਬਰ ਅਵਾਰਾ ਕੁੱਤਿਆਂ ਕਾਰਨ ਹੋਏ ਝਗੜੇ ਦੌਰਾਨ ਔਰਤ, ਉਸ ਦਾ ਪੁੱਤਰ ਤੇ ਇਕ ਬਜ਼ੁਰਗ ਜ਼ਖ਼ਮੀ ਅਗਲੀ ਖ਼ਬਰ ਕਲੀਨਿਕ ਤੋਂ ਰਿਵਾਲਵਰ ਤੇ ਨਕਦੀ ਚੋਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।