13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਜੀਵਨ, ਉਪਦੇਸ਼ਾਂ ਤੇ ਬਲੀਦਾਨ ਨੂੰ ਸਮਰਪਿਤ ਵਿਸ਼ੇਸ਼ ਸੈਮੀਨਾਰ ਕਰਵਾਇਆ <br/>

ਅਜੀਤ ਡੈਸਕ 25-01-2026
ਚੰਡੀਗੜ੍ਹ, 24 ਜਨਵਰੀ (ਅਜਾਇਬ ਸਿੰਘ ਔਜਲਾ)- ਗੁਰਦੁਆਰਾ ਪਾਤਸ਼ਾਹੀ ਦਸਵੀਂ ਸੈਕਟਰ 8-ਸੀ ਵਿਖੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਜੀਵਨ, ਵਿਰਾਸਤ, ਉਪਦੇਸ਼ਾਂ ਤੇ ਉਨ੍ਹਾਂ ਦੇ ਬਲੀਦਾਨ ਨੂੰ ਯਾਦ ਕਰਨ ਦੀ ਦਿਸ਼ਾ 'ਚ ਇਕ ਸੈਮੀਨਾਰ ਦੇ ਨਾਲ-ਨਾਲ ਮਹੱਤਵਪੂਰਨ ਕਦਮ ਚੁੱਕਦੇ ਹੋਏ ਉਨ੍ਹਾਂ ਦੇ ਪਵਿੱਤਰ ਬਚਨਾਂ ਦੇ ਬਹੁ-ਭਾਸ਼ਾਈ ਅਨੁਵਾਦਾਂ ਨਾਲ ਸੰਕਲਿਤ 'ਸਲੋਕ ਮਹੱਲਾ 9' ਨੂੰ ਵੀ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਵੱਲੋਂ ਪ੍ਰਮੁੱਖ ਸ਼ਖ਼ਸੀਅਤਾਂ ਤੇ ਵਿਦਵਾਨਾਂ ਦੀ ਮੌਜੂਦਗੀ 'ਚ ਜਾਰੀ ਕੀਤਾ ਗਿਆ | ਸੈਮੀਨਾਰ ਵਿਚ ਕਈ ਪ੍ਰਮੁੱਖ ਬੁਲਾਰਿਆਂ ਨੇ ਹਿੱਸਾ ਲਿਆ | ਇਨ੍ਹਾਂ ਵਿਚ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਚੀਫ਼ ਜਸਟਿਸ ਸ਼ੀਲ ਨਾਗੂ, ਜਸਟਿਸ ਕੇ.ਐੱਸ. ਆਹਲੂਵਾਲੀਆ (ਰਿਟਾ), ਜਸਟਿਸ ਜਸਗੁਰਪ੍ਰੀਤ ਸਿੰਘ ਪੁਰੀ, ਬੁਲਾਰਾ ਐੱਸ. ਬਲਜਿੰਦਰ ਸਿੰਘ ਖੈਰਾ, ਲੇਖਕ ਐੱਸ. ਰੁਪਿੰਦਰ ਸਿੰਘ, ਹਿਮਾਚਲ ਪ੍ਰਦੇਸ਼ ਕੇਂਦਰੀ ਯੂਨੀਵਰਸਿਟੀ ਦੇ ਸਾਬਕਾ ਕੁਲਪਤੀ ਡਾ. ਕੁਲਦੀਪ ਚੰਦ ਅਗਨੀਹੋਤਰੀ ਅਤੇ ਪੰਜਾਬੀ ਯੂਨੀਵਰਸਿਟੀ ਤੋਂ ਪ੍ਰੋ. ਕਰਮਜੀਤ ਕੇ. ਮਲਹੋਤਰਾ ਸ਼ਾਮਲ ਸਨ | ਇਸ ਮੌਕੇ ਪਹੁੰਚੀ ਫ਼ਿਲਮ ਨਿਰਦੇਸ਼ਕਾ ਤੇ ਅਭਿਨੇਤਰੀ ਪ੍ਰੀਤੀ ਸਪਰੂ ਨੇ ਕਿਹਾ ਕਿ ਉਹ ਇਸ ਸੈਮੀਨਾਰ 'ਚ ਕਸ਼ਮੀਰੀ ਪੰਡਿਤਾਂ ਦੇ ਨੁਮਾਇੰਦੇ ਦੇ ਤੌਰ 'ਤੇ ਪੁੱਜੇ ਹਨ, ਪ੍ਰੀਤੀ ਸਪਰੂ ਨੇ ਇਹ ਵੀ ਕਿਹਾ ਕਿ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਲਈ ਕਸ਼ਮੀਰੀ ਪੰਡਿਤ ਹਮੇਸ਼ਾ ਰਿਣੀ ਰਹਿਣਗੇ | ਸੰਸਦ ਮੈਂਬਰ ਸਤਨਾਮ ਸਿੰਘ ਸੰਧੂ ਨੇ ਗੁਰੂ ਸਾਹਿਬ ਦੀ ਅਦੁੱਤੀ ਤੇ ਮਨੁੱਖਤਾ ਦੀ ਰੱਖਿਆ ਲਈ ਕੀਤੀ ਕੁਰਬਾਨੀ ਨੂੰ ਯਾਦ ਕੀਤਾ | ਇਸ ਮੌਕੇ 'ਅਜੀਤ' ਦੇ ਟਰੱਸਟੀ ਸੁਰਿੰਦਰ ਸਿੰਘ ਵਿਰਦੀ, ਪੰਜਾਬ ਦੇ ਸਾਬਕਾ ਮੁੱਖ ਸਕੱਤਰ ਆਰ.ਆਈ ਸਿੰਘ, ਸਾਹਿੱਤਕਾਰ ਮਨਮੋਹਨ ਸਿੰਘ ਦਾਉ, ਸਿੱਖ ਚਿੰਤਕ ਗੁਰਪ੍ਰੀਤ ਸਿੰਘ, ਲੇਖਕ ਭੁਪਿੰਦਰ ਸਿੰਘ ਮਲਿਕ, ਗੁਰਦੁਆਰਾ ਪਾਤਸ਼ਾਹੀ ਦਸਵੀਂ ਸੈਕਟਰ-8 ਦੇ ਪ੍ਰਧਾਨ ਸੁਖਜਿੰਦਰ ਸਿੰਘ ਬਹਿਲ, ਜੀ.ਐਸ. ਮਾਵੀ, ਦਵਿੰਦਰ ਢਿੱਲੋਂ, ਮਨਜੀਤ ਕੌਰ ਆਦਿ ਦੇ ਨਾਲ-ਨਾਲ ਵੱਖ-ਵੱਖ ਖੇਤਰਾਂ ਦੀਆਂ ਨਾਮੀ ਸ਼ਖ਼ਸੀਅਤਾਂ ਵੱਲੋਂ ਵੀ ਸ਼ਿਰਕਤ ਕੀਤੀ ਗਈ | ਸੁੰਦਰ ਢੰਗ ਨਾਲ ਪ੍ਰਕਾਸ਼ਿਤ ਇਸ ਧਾਰਮਿਕ ਕਿ੍ਤੀ ਨੂੰ ਦਵਿੰਦਰ ਪਾਲ ਸਿੰਘ ਬੰਗਾ ਤੇ ਹਰਵਿੰਦਰ ਪਾਲ ਸਿੰਘ ਬੰਗਾ ਵਲੋਂ ਆਪਣੇ ਪਿਤਾ ਸਵਰਗਵਾਸੀ ਸ. ਚੰਦਨ ਸਿੰਘ ਗੁਰਦੁਆਰਾ ਪਾਤਸ਼ਾਹੀ ਦਸਵੀਂ ਸੈਕਟਰ 8-ਸੀ ਦੇ ਸੰਸਥਾਪਕ ਪ੍ਰਧਾਨ ਦੀ ਯਾਦ ਵਿਚ ਪ੍ਰਕਾਸ਼ਿਤ ਕਰਵਾਇਆ ਗਿਆ ਹੈ |

ਪਿਛਲੀ ਖ਼ਬਰ ਰਾਜਧਾਨੀ ਚੰਡੀਗੜ੍ਹ 'ਚ ਮੇਅਰ ਚੋਣਾਂ ਤੋਂ ਪਹਿਲਾਂ ਭਾਜਪਾ ਤੇ ਕਾਂਗਰਸ ਆਹਮੋ-ਸਾਹਮਣੇ <br/> ਅਗਲੀ ਖ਼ਬਰ ਸੈਕਟਰ-18 'ਚ ਐਸ.ਬੀ.ਆਈ. ਬੈਂਕ ਅੱਗੇ ਬੇਹੋਸ਼ ਹਾਲਤ 'ਚ ਮਿਲਿਆ ਵਿਅਕਤੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।