07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਸਾਲਾਨਾ ਸਥਾਪਨਾ ਸਮਾਰੋਹ ਮੌਕੇ ਪਾਲਕੀ ਸ਼ੋਭਾ ਯਾਤਰਾ ਕੱਢੀ <br/>

ਅਜੀਤ ਡੈਸਕ 26-01-2026
ਖਰੜ, 25 ਜਨਵਰੀ (ਗੁਰਮੁੱਖ ਸਿੰਘ ਮਾਨ)- ਸ੍ਰੀ ਸਿਰੜੀ ਸਾਈ ਮੰਦਰ ਦਸਹਿਰਾ ਗਰਾਊਾਡ ਖਰੜ ਦੇ 14ਵੇਂ ਸਾਲਾਨਾ ਸਥਾਪਨਾ ਸਮਾਰੋਹ ਨੂੰ ਸਮਰਪਿਤ ਪਾਲਕੀ ਸ਼ੋਭਾ ਯਾਤਰਾ ਕੱਢੀ ਗਈ | ਇਸ ਸੰਬੰਧੀ ਸ੍ਰੀ ਸ਼ਿਵ ਸਾਈਾ ਮੰਦਰ ਸੇਵਾ ਸਮਿਤੀ ਖਰੜ ਦੇ ਪ੍ਰਧਾਨ ਕਮਲਦੀਪ ਕਰਵਲ ਨੇ ਦੱਸਿਆ ਕਿ ਪਹਿਲਾਂ ਸਵੇਰੇ 6 ਵਜੇ ਮੰਗਲ ਇਸ਼ਨਾਨ ਕੀਤਾ ਗਿਆ ਤੇ ਉਸ ਤੋਂ ਬਾਅਦ 7 ਵਜੇ ਹਵਨ ਕੀਤਾ ਗਿਆ ਤੇ ਦੁਪਹਿਰ ਵੇਲੇ ਪਾਲਕੀ ਸ਼ੋਭਾ ਯਾਤਰਾ ਸਜਾਈ ਗਈ | ਇਹ ਪਾਲਕੀ ਸ਼ੋਭਾ ਯਾਤਰਾ ਸ੍ਰੀ ਸਿਰੜੀ ਸਾਈ ਮੰਦਰ ਖਰੜ ਤੋਂ ਆਰੰਭ ਹੋ ਕੇ ਬਾਂਸਾਂ ਵਾਲੀ ਚੰੁਗੀ, ਚੰਡੀਗੜ੍ਹ ਹਾਈਵੇਅ, ਬੱਸ ਅੱਡਾ ਟੀ-ਪੁਆਇੰਟ ਤੋਂ ਲਾਂਡਰਾਂ ਰੋਡ, ਮੇਨ ਬਾਜ਼ਾਰ, ਆਰੀਆ ਕਾਲਜ ਰੋਡ ਤੋਂ ਹੁੰਦੇ ਹੋਏ ਸ੍ਰੀ ਸਿਰੜੀ ਸਾਈਾ ਮੰਦਰ ਖਰੜ ਵਿਖੇ ਪੁੱਜੀ | ਇਸ ਸ਼ੋਭਾ ਯਾਤਰਾ 'ਚ ਸਾਈਾ ਦੇ ਭਗਤ ਸ਼ਾਮਿਲ ਹੋਏ ਤੇ ਸ਼ਹਿਰ 'ਚ ਵੱਖ-ਵੱਖ ਥਾਵਾਂ 'ਤੇ ਪਾਲਕੀ ਸ਼ੋਭਾ ਯਾਤਰਾ ਦਾ ਸਵਾਗਤ ਕੀਤਾ ਗਿਆ |

ਪਿਛਲੀ ਖ਼ਬਰ ਰਣਜੀਤ ਸਿੰਘ ਜੀਤੀ ਪਡਿਆਲਾ ਕੁਰਾਲੀ ਨਗਰ ਕੌਂਸਲ ਵਿਖੇ ਗਣਤੰਤਰ ਦਿਵਸ ਮੌਕੇ ਤਿਰੰਗਾ ਲਹਿਰਾਉਣਗੇ ਅਗਲੀ ਖ਼ਬਰ ਟ੍ਰੈਫਿਕ ਪੁਲਿਸ ਵਲੋਂ ਰਤਵਾੜਾ ਸਾਹਿਬ ਸਕੂਲ 'ਚ ਜਾਗਰੂਕਤਾ ਸੈਮੀਨਾਰ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।