07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਵੱਖ-ਵੱਖ ਖੇਤਰਾਂ 'ਚ ਸ਼ਾਨਦਾਰ ਸੇਵਾਵਾਂ ਲਈ 32 ਪ੍ਰਮੁੱਖ ਸ਼ਖ਼ਸੀਅਤਾਂ ਨੂੰ ਗਣਤੰਤਰ ਦਿਵਸ ਮੌਕੇ ਕੀਤਾ ਜਾਵੇਗਾ ਸਨਮਾਨਿਤ <br/>

ਅਜੀਤ ਡੈਸਕ 26-01-2026
ਚੰਡੀਗੜ੍ਹ, 25 ਜਨਵਰੀ (ਸੰਦੀਪ ਕੁਮਾਰ ਮਾਹਨਾ)–ਗਣਤੰਤਰ ਦਿਵਸ ਮੌਕੇ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਸਰਕਾਰੀ ਸੇਵਾ, ਸਿੱਖਿਆ, ਸਿਹਤ, ਪ੍ਰਸ਼ਾਸਨ, ਪੁਲਿਸ, ਇੰਜੀਨੀਅਰਿੰਗ, ਜੰਗਲਾਤ, ਖੇਡਾਂ ਅਤੇ ਸਮਾਜ ਸੇਵਾ ਦੇ ਖੇਤਰਾਂ 'ਚ ਵਿਲੱਖਣ ਯੋਗਦਾਨ ਪਾਉਣ ਵਾਲੇ 32 ਅਧਿਕਾਰੀਆਂ, ਕਰਮਚਾਰੀਆਂ ਅਤੇ ਸਮਾਜਸੇਵੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ | ਇਹ ਸਨਮਾਨ ਸਮਾਰੋਹ ਗਣਤੰਤਰ ਦਿਵਸ ਮੌਕੇ ਚੰਡੀਗੜ੍ਹ ਦੇ ਸੈਕਟਰ 17 ਸਥਿਤ ਪਰੇਡ ਗਰਾਉਂਡ 'ਚ ਹੋਣ ਵਾਲੇ ਮੁੱਖ ਸਮਾਰੋਹ ਦੌਰਾਨ ਕੀਤਾ ਜਾਵੇਗਾ |
ਸਿਹਤ ਸੇਵਾਵਾਂ ਦੇ ਖੇਤਰ 'ਚ ਸ਼ਾਨਦਾਰ ਯੋਗਦਾਨ ਲਈ ਸੈਕਟਰ 32 ਸਥਿਤ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਆਰਥੋਪੀਡਿਕਸ ਵਿਭਾਗ ਦੇ ਪ੍ਰੋਫੈਸਰ ਅਤੇ ਮੁਖੀ ਡਾ. ਪਰਮਾਨੰਦ ਗੁਪਤਾ, ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ ਦਫ਼ਤਰ ਦੀ ਸੀਨੀਅਰ ਮੈਡੀਕਲ ਅਧਿਕਾਰੀ ਡਾ. ਮਿ੍ਣਾਲਿਨੀ ਸੀ. ਕੁਮਾਰ ਅਤੇ ਐਮਟੀਐਸ ਕਰਮਚਾਰੀ ਨੀਰਜ ਨੂੰ ਸਨਮਾਨਿਤ ਕੀਤਾ ਜਾਵੇਗਾ | ਇਸ ਤੋਂ ਇਲਾਵਾ ਪ੍ਰਸ਼ਾਸਨਿਕ ਅਤੇ ਸਕੱਤਰੇਤ ਸੇਵਾਵਾਂ ਵਿਚ ਸ਼ਲਾਘਾਯੋਗ ਕੰਮ ਲਈ ਯੂ.ਟੀ. ਸਕੱਤਰੇਤ ਦੇ ਸੀਨੀਅਰ ਸਹਾਇਕ ਮੁਕੇਸ਼ ਕਪੂਰ ਅਤੇ ਪਰਵੀਨ ਕੁਮਾਰੀ, ਸਥਾਨਕ ਸਰਕਾਰ ਅਤੇ ਸ਼ਹਿਰੀ ਵਿਕਾਸ ਵਿਭਾਗ ਦੇ ਕਲਰਕ ਯੋਗੇਸ਼ ਚੰਦਰ, ਵਿੱਤ ਅਤੇ ਯੋਜਨਾ ਦਫ਼ਤਰ ਦੀ ਸਲਾਹਕਾਰ ਡਾ. ਸ਼ੀਨੂ ਗੁਪਤਾ ਅਤੇ ਲੋਕ ਭਵਨ ਪੰਜਾਬ ਦੇ ਸੁਪਰਡੈਂਟ ਗ੍ਰੇਡ-1 ਨਰਿੰਦਰ ਕਪੂਰ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ | ਆਬਕਾਰੀ ਅਤੇ ਕਰ ਵਿਭਾਗ ਦੇ ਅਧਿਕਾਰੀ ਦੀਪਕ ਭੱਟ, ਇੰਜੀਨੀਅਰਿੰਗ ਵਿਭਾਗ ਦੇ ਜੂਨੀਅਰ ਇੰਜੀਨੀਅਰ (ਸਿਵਲ) ਸੁਮਿਤ ਕੁਮਾਰ ਤੂਰ, ਜੰਗਲਾਤ ਅਤੇ ਜੰਗਲੀ ਜੀਵ ਵਿਭਾਗ ਦੇ ਵਣ ਗਾਰਡ ਅਮਰਿੰਦਰ ਸਿੰਘ ਅਤੇ ਟਰਾਂਸਪੋਰਟ ਵਿਭਾਗ ਦੇ ਸਹਾਇਕ ਕੰਟਰੋਲਰ ਅਨਿਲ ਕੰਬੋਜ ਨੂੰ ਵੀ ਉਨ•ਾਂ ਦੀ ਬਿਹਤਰੀਨ ਸੇਵਾ ਲਈ ਮਾਣ ਦਿੱਤਾ ਜਾਵੇਗਾ | ਇਸ ਤੋਂ ਇਲਾਵਾ ਹੋਮ ਗਾਰਡ ਵਿਭਾਗ ਦੇ ਵਲੰਟੀਅਰ ਜਰਨੈਲ ਸਿੰਘ, ਅਸਟੇਟ ਦਫ਼ਤਰ ਦੇ ਸਹਾਇਕ ਕੰਟਰੋਲਰ ਰਾਜੇਸ਼ ਕੁਮਾਰ ਅਤੇ ਸਬ-ਇੰਸਪੈਕਟਰ (ਇਨਫੋਰਸਮੈਂਟ) ਰਾਜ ਕੁਮਾਰ, ਡਿਪਟੀ ਕਮਿਸ਼ਨਰ ਦਫ਼ਤਰ ਦੇ ਸੀਨੀਅਰ ਸਹਾਇਕ ਵਿਜੇ ਕੁਮਾਰ ਅਤੇ ਪੁਲਿਸ ਵਿਭਾਗ ਦੇ ਇੰਸਪੈਕਟਰ ਦਯਾ ਰਾਮ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ | ਜਦਕਿ ਸਿੱਖਿਆ ਦੇ ਖੇਤਰ 'ਚ ਯੋਗਦਾਨ ਲਈ ਜੀਐਮਐਸਐਸਐਸ-26 ਦੀ ਟੀਜੀਟੀ ਹਿੰਦੀ ਅਧਿਆਪਿਕਾ ਕਿਰਨ ਬਾਲਾ ਅਤੇ ਸਰਕਾਰੀ ਪੌਲੀਟੈਕਨਿਕ ਫਾਰ ਵੂਮੈਨ, ਸੈਕਟਰ-10 ਦੀ ਲੈਕਚਰਾਰ ਅੰਜੂ ਵਰਮਾ ਲਖਾਨੀ ਨੂੰ ਸਨਮਾਨ ਪ੍ਰਦਾਨ ਕੀਤਾ ਜਾਵੇਗਾ | ਇਸ ਤੋਂ ਇਲਾਵਾ ਸਮਾਜ ਸੇਵਾ ਦੇ ਖੇਤਰ ਵਿਚ ਵਿੱਲਖਣ ਕੰਮ ਕਰਨ ਵਾਲੇ ਨਿਤੇਸ਼ ਸ਼ਰਮਾ, ਦਿਲਪ੍ਰੀਤ ਕੌਰ ਸੇਖੋਂ, ਡਾ. ਬਲਰਾਮ ਕੇ. ਗੁਪਤਾ, ਮਹਿੰਦਰਪਾਲ ਸਿੰਘ ਚਾਵਲਾ, ਰਿਤੂ ਚੌਧਰੀ, ਅਦਿਤੀ ਐਰੀ, ਸੰਜੀਵ ਚੱਢਾ, ਕਰਨਲ ਜਸਦੀਪ ਸੰਧੂ ਅਤੇ ਲਕਸ਼ਮੀ ਕਾਂਤ ਤਿਵਾੜੀ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ | ਖੇਡਾਂ ਦੇ ਖੇਤਰ 'ਚ ਸ਼ਾਨਦਾਰ ਪ੍ਰਦਰਸ਼ਨ ਲਈ ਮਹਿਤ ਸੰਧੂ ਅਤੇ ਜੀਆਨਾ ਕੁਮਾਰ, ਜਦਕਿ ਲੋਕ ਸੇਵਾ ਦੇ ਖੇਤਰ 'ਚ ਧਰਮਵੀਰ ਦੁੱਗਲ ਨੂੰ ਗਣਤੰਤਰ ਦਿਵਸ ਮੌਕੇ ਸਨਮਾਨਿਤ ਕੀਤਾ ਜਾਵੇਗਾ |

ਪਿਛਲੀ ਖ਼ਬਰ ਪੰਜਾਬ ਯੂਨੀਵਰਸਿਟੀ ਗਣਤੰਤਰ ਦਿਵਸ ਮੌਕੇ ਗ਼ੈਰ-ਅਧਿਆਪਨ ਕਰਮਚਾਰੀਆਂ ਨੂੰ ਕਰੇਗੀ ਸਨਮਾਨਿਤ <br/> ਅਗਲੀ ਖ਼ਬਰ ਬਸੰਤ ਪੰਚਮੀ ਸੰਬੰਧੀ ਸਮਾਰੋਹ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।