11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਡੀ. ਸੀ. ਨੇ ਨਗਰ ਨਿਗਮ ਮੁਹਾਲੀ 'ਚ ਸ਼ਾਮਿਲ ਨਵੇਂ ਖੇਤਰਾਂ 'ਚ ਨਾਗਰਿਕ ਬੁਨਿਆਦੀ ਢਾਂਚੇ ਦੀ ਸਮੀਖਿਆ ਬਾਰੇ ਸੱਦੀ ਮੀਟਿੰਗ <br/>

ਅਜੀਤ ਡੈਸਕ 26-01-2026
ਐੱਸ. ਏ. ਐੱਸ. ਨਗਰ, 25 ਜਨਵਰੀ (ਪ੍ਰੋ. ਅਵਤਾਰ ਸਿੰਘ)-ਡਿਪਟੀ ਕਮਿਸ਼ਨਰ ਕੋਮਲ ਮਿੱਤਲ ਦੀ ਪ੍ਰਧਾਨਗੀ ਹੇਠ ਨਗਰ ਨਿਗਮ ਮੁਹਾਲੀ ਦੀਆਂ ਵਧਾਈਆਂ ਗਈਆਂ ਸੀਮਾਵਾਂ 'ਚ ਨਵੇਂ ਸ਼ਾਮਿਲ ਹੋਏ ਖੇਤਰਾਂ 'ਚ ਨਾਗਰਿਕ ਬੁਨਿਆਦੀ ਢਾਂਚੇ ਦੇ ਮੁੱਦਿਆਂ/ਮੁਸ਼ਕਿਲਾਂ ਦਾ ਮੁਲਾਂਕਣ ਕਰਨ ਲਈ ਸਮੀਖਿਆ ਮੀਟਿੰਗ ਸੱਦੀ ਗਈ, ਜਿਸ 'ਚ ਨਗਰ ਨਿਗਮ ਦੇ ਕਮਿਸ਼ਨਰ ਪਰਮਿੰਦਰ ਪਾਲ ਸਿੰਘ, ਨਗਰ ਨਿਗਮ ਤੇ ਗਮਾਡਾ ਦੇ ਇੰਜੀਨੀਅਰ ਵਿੰਗ ਦੇ ਅਧਿਕਾਰੀ ਅਤੇ ਜਲ ਸਪਲਾਈ ਤੇ ਸੀਵਰੇਜ ਬੋਰਡ ਪੰਜਾਬ ਦੇ ਅਧਿਕਾਰੀ ਸ਼ਾਮਿਲ ਹੋਏ | ਮੀਟਿੰਗ ਦੌਰਾਨ ਮੁੱਖ ਤੌਰ 'ਤੇ ਨਗਰ ਨਿਗਮ ਦੀ ਹਦੂਦ 'ਚ ਸ਼ਾਮਿਲ ਵੱਖ-ਵੱਖ ਪਿੰਡਾਂ ਅਤੇ ਕਾਲੋਨੀਆਂ 'ਚ ਪਾਣੀ ਦੀ ਸਪਲਾਈ, ਸੀਵਰੇਜ, ਸਟੋਰਮ ਵਾਟਰ ਦੀ ਨਿਕਾਸੀ, ਛੱਪੜ ਅਤੇ ਐੱਸ. ਟੀ. ਪੀ. ਨਾਲ ਸੰਬੰਧਿਤ ਮਾਮਲਿਆਂ ਦੀ ਸਮੀਖਿਆ ਕੀਤੀ ਗਈ ਅਤੇ ਮੌਨਸੂਨ ਸੀਜ਼ਨ ਤੋਂ ਪਹਿਲਾਂ ਸਾਰੇ ਵਿਕਾਸ ਕਾਰਜਾਂ ਨੂੰ ਪੂਰਾ ਕਰਨ ਨੂੰ ਯਕੀਨੀ ਬਣਾਉਣ ਲਈ ਸਮਾਂਬੱਧ ਫ਼ੈਸਲੇ ਲਏ ਗਏ | ਇਸ ਮੌਕੇ ਅਧਿਕਾਰੀਆਂ ਨੇ ਡੀ. ਸੀ. ਨੂੰ ਜਾਣੂ ਕਰਵਾਇਆ ਕਿ ਗਰੀਨ ਇਨਕਲੇਵ 'ਚ ਪਾਣੀ ਭਰਨ ਦੇ ਮਸਲੇ ਨੂੰ ਗਮਾਡਾ ਦੁਆਰਾ ਫ਼ੰਡਿੰਗ ਕੀਤੇ ਗਏ ਇਕ ਸਮਰਪਿਤ ਪ੍ਰਾਜੈਕਟ ਰਾਹੀਂ ਹੱਲ ਕੀਤਾ ਜਾ ਰਿਹਾ ਹੈ, ਜਿਸ ਦੇ ਟੈਂਡਰ ਨਗਰ ਨਿਗਮ ਦੁਆਰਾ ਪਹਿਲਾਂ ਹੀ ਜਾਰੀ ਕੀਤੇ ਜਾ ਚੁੱਕੇ ਹਨ | ਇਸ ਮੌਕੇ ਪਿੰਡ ਬੱਲੋਮਾਜਰਾ 'ਚ ਬਾਰਿਸ਼ ਦੇ ਪਾਣੀ ਦੇ ਨਿਕਾਸ ਵਾਲੇ ਨਾਲਿਆਂ ਦੀ ਸਫ਼ਾਈ ਅਤੇ ਪਟਿਆਲਾ ਕੀ ਰਾਓ ਨਦੀ ਵਿਖੇ 2-3 ਫੁੱਟ ਵਿਆਸ ਵਾਲੀ ਪਾਇਪ ਲਾਈਨ ਦੀ ਵਿਵਸਥਾ, ਜਿਸ ਦੀ ਅਨੁਮਾਨਿਤ ਲਾਗਤ 30 ਲੱਖ ਹੈ, 'ਤੇ ਵੀ ਚਰਚਾ ਕੀਤੀ ਗਈ | ਇਸ ਤੋਂ ਇਲਾਵਾ ਅਧਿਕਾਰੀਆਂ ਵਲੋਂ ਦੱਸਿਆ ਗਿਆ ਕਿ ਟੀ. ਡੀ. ਆਈ. ਵਿਖੇ ਐਸ. ਟੀ. ਪੀ. ਤਸੱਲੀਬਖਸ਼ ਢੰਗ ਨਾਲ ਕੰਮ ਕਰ ਰਿਹਾ ਹੈ | ਇਸੇ ਦੌਰਾਨ ਡੀ. ਸੀ. ਵਲੋਂ ਪਿੰਡ ਬਲੌਂਗੀ, ਲਾਂਡਰਾਂ, ਨਾਨੂੰ ਮਾਜਰਾ, ਸੰਭਾਲਕੀ, ਮੌਲੀ ਬੈਦਵਾਣ, ਕੰਬਾਲੀ, ਲਖਨੌਰ ਅਤੇ ਬਰਿਆਲੀ ਸਮੇਤ ਹੋਰਨਾਂ ਪਿੰਡਾਂ 'ਚ ਅੰਮਿ੍ਤ ਯੋਜਨਾ ਦੇ ਤਹਿਤ ਸਰਵੇਖਣ ਕਰਨ ਦੇ ਨਾਲ-ਨਾਲ ਛੱਪੜਾਂ ਅਤੇ ਸੀਵਰੇਜ ਲਾਈਨਾਂ ਦੀ ਸਫ਼ਾਈ ਕਰਨ ਤੇ ਗਾਰ ਕੱਢਣ ਦੇ ਨਿਰਦੇਸ਼ ਦਿੱਤੇ ਗਏ | ਇਸੇ ਦੌਰਾਨ ਡੀ. ਸੀ. ਨੇ ਸਾਰੇ ਸੰਬੰਧਿਤ ਵਿਭਾਗਾਂ ਨੂੰ ਨਿਰਦੇਸ਼ ਦਿੱਤੇ ਕਿ ਉਹ ਜਨਤਕ ਹਿੱਤ 'ਚ ਨਜ਼ਦੀਕੀ ਤਾਲਮੇਲ ਨਾਲ ਸਾਰੇ ਕੰਮਾਂ ਨੂੰ ਸਮੇਂ ਸਿਰ ਪੂਰਾ ਕਰਨ ਨੂੰ ਯਕੀਨੀ ਬਣਾਉਣ |

ਪਿਛਲੀ ਖ਼ਬਰ ਰੈਂਪ ਸਕੀਮ ਅਧੀਨ ਐੱਨ. ਆਈ. ਆਈ. ਐੱਫ. ਟੀ. ਮੁਹਾਲੀ ਵਿਖੇ ਸਮਰੱਥਾ ਨਿਰਮਾਣ ਪ੍ਰੋਗਰਾਮ ਕਰਵਾਇਆ <br/> ਅਗਲੀ ਖ਼ਬਰ ਪੰਜਾਬ ਯੂਨੀਵਰਸਿਟੀ 'ਚ ਗੇਟ ਨੰਬਰ-3 ਰਾਹੀਂ ਬਾਹਰੀ ਲੋਕਾਂ ਦੇ ਦਾਖ਼ਲੇ 'ਤੇ ਹੋਵੇਗੀ ਪਾਬੰਦੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।