ਨਸ਼ਾ ਤਸਕਰੀ ਅਤੇ ਨਜਾਇਜ਼ ਅਸਲ੍ਹਾ ਬਰਾਮਦੀ ਮਾਮਲੇ ਵਿਚ ਦੋ ਨੌਜਵਾਨ ਗ੍ਰਿਫ਼ਤਾਰ 517 ਗ੍ਰਾਮ ਹੈਰੋਇਨ, 2 ਦੇਸੀ ਪਿਸਤੌਲ, 4 ਜ਼ਿੰਦਾ ਕਾਰਤੂਸ ਤੇ 20 ਹਜ਼ਾਰ ਰੁਪਏ ਦੀ ਡਰੱਗ ਮਨੀ ਬਰਾਮਦ
ਚੰਡੀਗੜ੍ਹ, 10 ਸਤੰਬਰ (ਕਪਿਲ ਵਧਵਾ) ਚੰਡੀਗੜ੍ਹ ਪੁਲਿਸ ਦੇ ਆਪ੍ਰੇਸ਼ਨ ਸੈੱਲ ਨੇ ਟ੍ਰਾਈਸਿਟੀ ਵਿਚ ਸਰਗਰਮ ਨਸ਼ਾ ਤਸਕਰਾਂ ਅਤੇ ਹਥਿਆਰ ਸਪਲਾਇਰਾਂ ਦੇ ਨੈੱਟਵਰਕ ਨਾਲ ਜੁੜੇ ਦੋ ਨੌਜਵਾਨਾਂ ਨੂੰ ਗਿਰਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ਵਿਚੋਂ 517 ਗ੍ਰਾਮ ਹੈਰੋਇਨ, ਦੋ ਦੇਸੀ ਪਿਸਤੌਲ, 4 ਜ਼ਿੰਦਾ ਕਾਰਤੂਸ, ਇਕ ਮੈਗਜ਼ੀਨ, 20 ਹਜ਼ਾਰ ਰੁਪਏ ਦੀ ਡਰੱਗ ਮਨੀ, ਇਲੈਕਟ੍ਰਾਨਿਕ ਕੰਡਾ, ਪਿੱਠੂ ਬੈਗ ਅਤੇ ਛੋਟੀਆਂ ਪਲਾਸਟਿਕ ਦੀਆਂ ਪੂੜੀਆਂ ਬਰਾਮਦ ਕੀਤੀਆਂ ਹਨ।
ਚੰਡੀਗੜ੍ਹ, 10 ਸਤੰਬਰ (ਕਪਿਲ ਵਧਵਾ) ਚੰਡੀਗੜ੍ਹ ਪੁਲਿਸ ਦੇ ਆਪ੍ਰੇਸ਼ਨ ਸੈੱਲ ਨੇ ਟ੍ਰਾਈਸਿਟੀ ਵਿਚ ਸਰਗਰਮ ਨਸ਼ਾ ਤਸਕਰਾਂ ਅਤੇ ਹਥਿਆਰ ਸਪਲਾਇਰਾਂ ਦੇ ਨੈੱਟਵਰਕ ਨਾਲ ਜੁੜੇ ਦੋ ਨੌਜਵਾਨਾਂ ਨੂੰ ਗਿਰਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ਵਿਚੋਂ 517 ਗ੍ਰਾਮ ਹੈਰੋਇਨ, ਦੋ ਦੇਸੀ ਪਿਸਤੌਲ, 4 ਜ਼ਿੰਦਾ ਕਾਰਤੂਸ, ਇਕ ਮੈਗਜ਼ੀਨ, 20 ਹਜ਼ਾਰ ਰੁਪਏ ਦੀ ਡਰੱਗ ਮਨੀ, ਇਲੈਕਟ੍ਰਾਨਿਕ ਕੰਡਾ, ਪਿੱਠੂ ਬੈਗ ਅਤੇ ਛੋਟੀਆਂ ਪਲਾਸਟਿਕ ਦੀਆਂ ਪੂੜੀਆਂ ਬਰਾਮਦ ਕੀਤੀਆਂ ਹਨ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਐੱਸ. ਐੱਸ. ਪੀ. ਆਪਰੇਸ਼ਨ ਰਾਜੇਸ਼ ਕੁਮਾਰ ਸ਼ਰਮਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪਹਿਲੀ ਗਿਰਫ਼ਤਾਰੀ 3 ਸਤੰਬਰ ਨੂੰ ਗੁਪਤ ਸੂਚਨਾ ਦੇ ਆਧਾਰ ‘ਤੇ ਕੀਤੀ ਗਈ। ਆਪ੍ਰੇਸ਼ਨ ਸੈੱਲ ਦੀ ਟੀਮ ਨੇ ਮਲੋਆ ਦੀ ਈ.ਡਬਲਿਊ.ਐੱਸ ਕਾਲੋਨੀ ਵਾਸੀ 23 ਸਾਲਾ ਮੁਲਜ਼ਮ ਮੋਨੂੰ ਨੂੰ ਕਾਬੂ ਕੀਤਾ। ਉਸ ਕੋਲੋਂ 517 ਗ੍ਰਾਮ ਹੈਰੋਇਨ, ਇਕ ਦੇਸੀ ਪਿਸਤੌਲ, ਮੈਗਜ਼ੀਨ ਸਮੇਤ 4 ਜ਼ਿੰਦਾ ਕਾਰਤੂਸ ਅਤੇ ਹੋਰ ਸਾਮਾਨ ਬਰਾਮਦ ਹੋਇਆ। ਇਸ ਸਬੰਧੀ ਥਾਣਾ-39 ਵਿਚ ਐਨ.ਡੀ.ਪੀ.ਐੱਸ. ਐਕਟ ਅਤੇ ਅਸਲਾ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ। ਪੁਲਿਸ ਮੁਤਾਬਕ ਜਾਂਚ ਦੌਰਾਨ ਸਾਹਮਣੇ ਆਇਆ ਕਿ ਮੋਨੂੰ ਵਿਰੁੱਧ ਐਨ.ਡੀ.ਪੀ.ਐੱਸ. ਐਕਟ, ਲੜਾਈ-ਝਗੜੇ ਸਮੇਤ ਹੋਰ ਅਪਰਾਧਿਕ ਮਾਮਲੇ ਦਰਜ ਹਨ। ਅਦਾਲਤ ਵਲੋਂ 4 ਸਤੰਬਰ ਨੂੰ ਉਸ ਨੂੰ 7 ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਭੇਜਿਆ ਗਿਆ ਸੀ। ਰਿਮਾਂਡ ਦੌਰਾਨ ਮੋਨੂੰ ਨੇ ਪੁਲਿਸ ਨੂੰ ਦੱਸਿਆ ਕਿ ਉਹ ਆਪਣੇ ਸਾਥੀ ਧਨਾਸ ਦੇ ਸਮਾਲ ਫਲੈਟਸ ਵਾਸੀ 21 ਸਾਲਾ ਸਚਿਨ ਸ਼ੁਕਲਾ ਨਾਲ ਮਿਲ ਕੇ ਚੰਡੀਗੜ੍ਹ ਅਤੇ ਮੁਹਾਲੀ ਵਿਚ ਨਸ਼ੇ ਅਤੇ ਹਥਿਆਰ ਸਪਲਾਈ ਕਰਦਾ ਸੀ। ਇਸ ਦੇ ਆਧਾਰ ‘ਤੇ ਪੁਲਿਸ ਨੇ 9 ਸਤੰਬਰ ਨੂੰ ਸਚਿਨ ਸ਼ੁਕਲਾ ਨੂੰ ਗਿਰਫ਼ਤਾਰ ਕਰਕੇ ਉਸ ਦੇ ਕਬਜ਼ੇ ਵਿਚੋਂ ਇਕ ਦੇਸੀ ਪਿਸਤੌਲ ਬਰਾਮਦ ਕੀਤਾ। ਪੁਲਿਸ ਅਨੁਸਾਰ ਸਚਿਨ ਸ਼ੁਕਲਾ ਖ਼ਿਲਾਫ਼ ਵੀ ਥਾਣਾ-39 ਵਿਚ ਐਨ.ਡੀ.ਪੀ.ਐੱਸ. ਐਕਟ ਤਹਿਤ ਮਾਮਲਾ ਦਰਜ ਹੈ। ਓਹਨਾਂ ਕਿਹਾ ਕਿ ਨਸ਼ਾ ਤਸਕਰਾਂ ਅਤੇ ਹਥਿਆਰ ਸਪਲਾਇਰਾਂ ਖ਼ਿਲਾਫ਼ ਵਿਸ਼ੇਸ਼ ਮੁਹਿੰਮ ਜਾਰੀ ਰਹੇਗੀ ਅਤੇ ਇਸ ਮਾਮਲੇ ਦੀ ਜਾਂਚ ਜਾਰੀ ਹੈ।