06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-02-2026

ਲੋਕ-ਹਿੱਤ ਮਿਸ਼ਨ ਵਲੋਂ ਗਮਾਡਾ ਦੀ ਲੈਂਡ ਪੂਲਿੰਗ ਪਾਲਿਸੀ ਦਾ ਵਿਰੋਧ <br/>

ਅਜੀਤ ਡੈਸਕ 14-02-2026
ਮਾਜਰੀ, 13 ਫਰਵਰੀ (ਕੁਲਵੰਤ ਸਿੰਘ ਧੀਮਾਨ)-ਨਿਊ ਚੰਡੀਗੜ੍ਹ ਦੇ ਪਿੰਡ ਤੱਕੀਪੁਰ, ਹੁਸ਼ਿਆਰਪੁਰ, ਕੰਸਾਲਾ, ਕਰਤਾਰਪੁਰ, ਮਾਜਰਾ, ਸਲਾਮਤਪੁਰ, ਰਸੂਲਪੁਰ ਤੇ ਰਾਜਗੜ੍ਹ ਦੇ ਕਿਸਾਨਾਂ ਦੀ ਜ਼ਮੀਨ ਈਕੋ ਸਿਟੀ-3 ਲਈ ਐਕਵਾਇਰ ਕੀਤੀ ਜਾ ਚੁੱਕੀ ਹੈ, ਪਰ ਜ਼ਮੀਨ ਮਾਲਕਾਂ ਨੂੰ ਲੈਂਡ ਪੂਿਲੰਗ ਪਾਲਿਸੀ ਦਾ ਢੁਕਵਾਂ ਲਾਭ ਨਹੀਂ ਦਿੱਤਾ ਜਾ ਰਿਹਾ | ਇਸ ਸੰਬੰਧੀ ਗੱਲਬਾਤ ਕਰਦਿਆਂ ਲੋਕ-ਹਿੱਤ ਮਿਸ਼ਨ ਦੇ ਆਗੂ ਗੁਰਮੀਤ ਸਿੰਘ ਸ਼ਾਂਟੂ, ਰਵਿੰਦਰ ਸਿੰਘ ਬਜੀਦਪੁਰ, ਭਗਤ ਸਿੰਘ ਭਗਤਮਾਜਰਾ, ਦਰਸ਼ਨ ਸਿੰਘ ਖੇੜਾ, ਪਰਮਜੀਤ ਸਿੰਘ ਮਾਵੀ, ਸਰਬਜੀਤ ਸਿੰਘ ਸੰਗਤਪੁਰਾ ਤੇ ਗੁਰਮੇਲ ਸਿੰਘ ਨੇ ਕਿਹਾ ਕਿ ਗਮਾਡਾ ਵਲੋਂ ਕਿਸਾਨਾਂ ਨਾਲ ਬਿਨਾਂ ਸਲਾਹ-ਮਸ਼ਵਰਾ ਕੀਤੇ ਤਿਆਰ ਕੀਤੀ ਲੈਂਡ ਪੂਿਲੰਗ ਪਾਲਿਸੀ 'ਚ ਪਹਿਲਾਂ ਜੋ ਪਲਾਟਾਂ ਦੇ ਸਾਈਜ਼ ਅਤੇ ਕਮਰਸ਼ੀਅਲ ਪਲਾਟਾਂ ਦੇ ਵੇਰਵੇ ਦਰਸਾਏ ਗਏ ਸਨ, ਹੁਣ ਉਨ੍ਹਾਂ 'ਚ ਬਦਲਾਅ ਕਰਕੇ ਇਸ ਪਾਲਿਸੀ ਨੂੰ ਮੁੜ ਜ਼ਿੰਮੀਦਾਰਾਂ 'ਤੇ ਥੋਪਿਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਨਵੇਂ ਸਿਰੇ ਤੋਂ ਤਿਆਰ ਕੀਤੀ ਲੈਂਡ ਪੂਿਲੰਗ ਪਾਲਿਸੀ 'ਚ ਤਿੰਨ ਕਨਾਲ ਤੱਕ ਜ਼ਮੀਨ ਦੇ ਮਾਲਕਾਂ ਨੂੰ ਕਮਰਸ਼ੀਅਲ ਸਾਈਟਾਂ ਤੋਂ ਵਾਂਝੇ ਰੱਖਿਆ ਜਾ ਰਿਹਾ ਹੈ, ਜਦਕਿ 500 ਗਜ਼ ਦੇ ਪਲਾਟ ਜਬਰਦਸਤੀ ਦਿੱਤੇ ਜਾ ਰਹੇ ਹਨ | ਇਸ ਤੋਂ ਇਲਾਵਾ 200 ਗਜ਼ ਕਮਰੀਸ਼ੀਅਲ ਪਲਾਟ ਦੀ ਥਾਂ 100-100 ਗਜ਼ ਦੇ ਪਲਾਟ ਦਿੱਤੇ ਜਾ ਰਹੇ ਹਨ, ਜਦਕਿ 100 ਗਜ਼ ਤੇ 300 ਗਜ਼ ਦੇ ਪਲਾਟ ਖ਼ਤਮ ਕੀਤੇ ਜਾ ਚੁੱਕੇ ਹਨ | ਆਗੂਆਂ ਨੇ ਕਿਹਾ ਕਿ ਕਿਹਾ ਕਿ ਜੋ ਗਮਾਡਾ ਦੇ ਈਕੋ ਸਿਟੀ - 3 'ਚ ਪਲਾਟ ਹਨ, ਉਸ 'ਚ ਹਰੇਕ ਸੰਬੰਧਿਤ ਕਿਸਾਨ ਨੂੰ ਛੋਟ ਮਿਲਣੀ ਚਾਹੀਦੀ ਹੈ ਕਿ ਉਹ ਜਿਹੜਾ ਮਰਜ਼ੀ ਪਲਾਟ ਆਪਣੀ ਮਰਜ਼ੀ ਨਾਲ ਲੈ ਸਕੇ | ਇਸੇ ਤਰ੍ਹਾਂ ਸਿੰਗਲ ਲਾਈਨ ਪਾਰਕ ਫੇਜ਼ ਅਤੇ ਕਾਰਨਰ ਦੇ ਪਲਾਟਾਂ ਤੋਂ ਭੌਂ ਮਾਲਕਾਂ ਨੂੰ ਪਲਾਟਾਂ ਤੋਂ ਵਾਂਝੇ ਰੱਖਿਆ ਜਾ ਰਿਹਾ ਹੈ | ਉਨ੍ਹਾਂ ਮੰਗ ਕੀਤੀ ਕਿ ਜ਼ਿੰਮੀਦਾਰ ਦੇ ਨਾਂਅ ਬਾਅਦ ਵਿਚ ਜੋ ਪਲਾਟ ਦਿੱਤਾ ਜਾਣਾ ਹੈ, ਉਸ ਦੀ ਰਜਿਸਟ੍ਰੇਸ਼ਨ ਫ਼ੀਸ ਤੇ ਸਟੈਂਪ ਡਿਊਟੀ 'ਤੇ ਵੀ ਛੋਟ ਦਿੱਤੀ ਜਾਵੇ ਤੇ ਜਿਹੜੇ ਭੌਂ ਮਾਲਕਾਂ ਦੇ ਜ਼ਮੀਨ ਵਿਚ ਟਿਊਬਵੈੱਲ ਕੁਨੈਕਸ਼ਨ ਐਕਵਾਇਰ ਕੀਤੇ ਗਏ ਹਨ, ਉਨ੍ਹਾਂ ਨੂੰ ਅੱਗੇ ਕੁਨੈਕਸ਼ਨ ਸ਼ਿਫਟ ਕਰਨ ਲਈ ਦੋ ਸਾਲਾਂ ਦਾ ਸਮਾਂ ਦਿੱਤਾ ਜਾਵੇ | ਇਸੇ ਤਰ੍ਹਾਂ ਪਿੰਡ ਦੀ ਫਿਰਨੀ ਦੇ ਨਾਲ ਲੱਗਦਾ ਰਕਬਾ ਤਕਰੀਬਨ 200 ਫੁੱਟ ਛੱਡਿਆ ਜਾਵੇ | ਪ੍ਰਭਾਵਿਤ ਕਿਸਾਨਾਂ ਨੇ ਅਪੀਲ ਕੀਤੀ ਕਿ ਉਪਰਕੋਤ ਮੰਗਾਂ ਨੂੰ ਧਿਆਨ ਵਿਚ ਰੱਖਦੇ ਹੋਏ ਲੈਂਡ ਪੂਲਿੰਗ ਪਾਲਿਸੀ ਨੂੰ ਭੌਂ ਮਾਲਕਾਂ ਦੇ ਹਿੱਤਾਂ ਦੇ ਅਨੁਸਾਰ ਤਿਆਰ ਕੀਤਾ ਜਾਵੇ | ਇਸ ਦੇ ਨਾਲ ਹੀ ਉਨ੍ਹਾਂ ਚਿਤਾਵਨੀ ਦਿੱਤੀ ਕਿ ਅਗਰ ਇਸ ਪਾਲਿਸੀ ਨੂੰ ਜ਼ਮੀਨ ਮਾਲਕਾਂ ਦੀ ਮਰਜ਼ੀ ਅਨੁਸਾਰ ਨਾ ਬਦਲਿਆ ਗਿਆ ਤਾਂ ਮਿਸ਼ਨ ਪ੍ਰਭਾਵਿਤ ਕਿਸਾਨਾਂ ਨਾਲ ਮਿਲ ਕੇ ਸੰਘਰਸ਼ ਵਿੱਢਣ ਲਈ ਮਜ਼ਬੂਰ ਹੋਵੇਗਾ |

ਪਿਛਲੀ ਖ਼ਬਰ ਕ੍ਰਾਈਮ ਨੂੰ ਠੱਲ੍ਹ ਪਾਉਣ ਲਈ ਕੀਤੀ ਗਈ ਨਾਕਾਬੰਦੀ ਅਗਲੀ ਖ਼ਬਰ ਭਗਵੰਤ ਮਾਨ ਸਰਕਾਰ ਦੇ ਦਾਅਵੇ ਤੇ ਵਾਅਦੇ ਕੁਝ ਹੋਰ ਤੇ ਹਕੀਕਤ ਕੁਝ ਹੋਰ ਈਕੋ ਸਿਟੀ-3 ਨਿਊ ਚੰਡੀਗੜ੍ਹ ਦੇ ਕਿਸਾਨ ਸ਼ਸ਼ੋਪੰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।