20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-02-2026

ਚੋਰਾਂ ਨੇ ਗੱਡੀ ਨਾਲ ਖਿੱਚ ਕੇ ਹਾਰਡਵੇਅਰ ਦੀ ਦੁਕਾਨ ਦਾ ਸ਼ਟਰ ਤੋੜਿਆ <br/>

ਅਜੀਤ ਡੈਸਕ 15-02-2026
ਡੇਰਾਬੱਸੀ, 14 ਫਰਵਰੀ (ਗੁਰਮੀਤ ਸਿੰਘ)-ਬੀਤੀ ਰਾਤ ਪਿੰਡ ਸੁੰਡਰਾਂ ਨੇੜੇ ਚੋਰਾਂ ਨੇ ਇਕ ਹਾਰਡਵੇਅਰ ਦੀ ਦੁਕਾਨ ਦਾ ਸ਼ਟਰ ਗੱਡੀ ਨਾਲ ਖਿੱਚ ਕੇ ਤੋੜ ਦਿੱਤਾ | ਇਸ ਮਗਰੋਂ ਚੋਰ ਦੁਕਾਨ 'ਚ ਪਿਆ ਕਰੀਬ ਢਾਈ ਲੱਖ ਦਾ ਸਾਮਾਨ ਚੋਰੀ ਕਰਕੇ ਲੈ ਗਏ | ਦੁਕਾਨ ਮਾਲਕ ਨੂੰ ਚੋਰੀ ਦੀ ਘਟਨਾ ਦਾ ਸਵੇਰੇ ਪਤਾ ਚੱਲਿਆ, ਜਿਸ ਤੋਂ ਬਾਅਦ ਉਸ ਨੇ ਮੁਬਾਰਕਪੁਰ ਪੁਲਿਸ ਨੂੰ ਸੂਚਿਤ ਕੀਤਾ | ਸੂਚਨਾ ਮਿਲਣ 'ਤੇ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ | ਦੁਕਾਨ ਮਾਲਕ ਮੁਹੰਮਦ ਸਮੀਰ ਵਾਸੀ ਪਿੰਡ ਸੁੰਡਰਾਂ ਨੇ ਦੱਸਿਆ ਕਿ ਉਹ ਰੋਜ਼ਾਨਾ ਵਾਂਗ ਰਾਤ ਨੂੰ ਦੁਕਾਨ ਬੰਦ ਕਰਕੇ ਘਰ ਚਲਾ ਗਿਆ ਸੀ ਅਤੇ ਸਵੇਰੇ ਦੁਕਾਨ 'ਚ ਚੋਰੀ ਹੋਣ ਬਾਰੇ ਪਤਾ ਚੱਲਦ 'ਤੇ ਉਹ ਤੁਰੰਤ ਦੁਕਾਨ 'ਤੇ ਪੁੱਜਿਆ, ਜਿਥੇ ਉਸ ਨੇ ਦੇਖਿਆ ਕਿ ਸ਼ਟਰ ਟੁੱਟਿਆ ਪਿਆ ਸੀ, ਜਿਸ ਨੂੰ ਵੇਖ ਕੇ ਜਾਪਦਾ ਹੈ ਕਿ ਸ਼ਟਰ ਨੂੰ ਕਿਸੇ ਵਾਹਨ ਨਾਲ ਖਿੱਚ ਕੇ ਤੋੜਿਆ ਗਿਆ ਹੈ | ਇਸ ਤੋਂ ਬਾਅਦ ਦੇਖਣ 'ਤੇ ਸਾਰਾ ਸਾਮਾਨ ਖਿਲਰਿਆ ਮਿਲਿਆ | ਪੀੜਤ ਨੇ ਦੱਸਿਆ ਕਿ ਚੋਰ ਦੁਕਾਨ 'ਚੋਂ ਕੀਮਤੀ ਸਾਮਾਨ ਹੀ ਚੋਰੀ ਕਰਕੇ ਲੈ ਗਏ | ਉਧਰ ਮੁਬਾਰਕਪੁਰ ਚੌਕੀ ਦੇ ਇੰਚਾਰਜ ਕੁਲਵੰਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮੌਕੇ ਦਾ ਦੌਰਾ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ |

ਪਿਛਲੀ ਖ਼ਬਰ ਅੱਖਾਂ 'ਚ ਮਿਰਚਾਂ ਵਾਲਾ ਪਾਊਡਰ ਪਾ ਕੇ 5 ਲੱਖ ਰੁਪਏ ਲੁੱਟੇ <br/> ਅਗਲੀ ਖ਼ਬਰ ਕੈਂਪ ਦੌਰਾਨ 47 ਯੂਨਿਟ ਖ਼ੂਨ ਇਕੱਤਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।