29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

2 ਲੱਖ ਦਾ ਚੈੱਕ ਬਾਊਾਸ ਹੋਣ ਦੇ ਮਾਮਲੇ 'ਚ ਦੋ ਵਿਅਕਤੀਆਂ ਨੂੰ ਸੁਣਾਈ 6-6 ਮਹੀਨਿਆਂ ਦੀ ਕੈਦ ਦੀ ਸਜ਼ਾ <br/>

ਅਜੀਤ ਡੈਸਕ 20-02-2026
ਐੱਸ. ਏ. ਐੱਸ. ਨਗਰ, 19 ਫਰਵਰੀ (ਕਪਿਲ ਵਧਵਾ)-ਮੁਹਾਲੀ ਦੀ ਅਦਾਲਤ ਨੇ ਚੈੱਕ ਬਾਊਾਸ ਹੋਣ ਦੇ ਇਕ ਮਾਮਲੇ ਵਿਚ ਦੋ ਵਿਅਕਤੀਆਂ ਨੂੰ ਦੋਸ਼ੀ ਕਰਾਰ ਦਿੰਦਿਆਂ 6-6 ਮਹੀਨਿਆਂ ਦੀ ਸਧਾਰਨ ਕੈਦ ਅਤੇ ਸਾਂਝੇ ਤੌਰ 'ਤੇ 3.50 ਲੱਖ ਰੁ. ਮੁਆਵਜ਼ਾ ਅਦਾ ਕਰਨ ਦੇ ਹੁਕਮ ਜਾਰੀ ਕੀਤੇ ਹਨ | ਇਹ ਫ਼ੈਸਲਾ ਜੇ. ਐੱਮ. ਆਈ. ਸੀ. ਅਭੈ ਰਾਜਨ ਸ਼ੁਕਲਾ ਵਲੋਂ ਸੁਣਾਇਆ ਗਿਆ | ਪ੍ਰਾਪਤ ਜਾਣਕਾਰੀ ਅਨੁਸਾਰ ਮੁਹਾਲੀ ਦੇ ਸੈਕਟਰ-78 ਦੇ ਰਹਿਣ ਵਾਲੇ ਅਮਰਜੀਤ ਸਿੰਘ ਵਲੋਂ ਦਰਜ ਕਰਵਾਈ ਗਈ ਸ਼ਿਕਾਇਤ 'ਚ ਸੁਖਚੈਨ ਸਿੰਘ ਅਤੇ ਹੁਸ਼ਿਆਰ ਸਿੰਘ ਨੂੰ ਜਵਾਬਦੇਹ ਧਿਰ ਵਜੋਂ ਨਾਮਜ਼ਦ ਕੀਤਾ ਗਿਆ ਸੀ | ਅਦਾਲਤੀ ਰਿਕਾਰਡ ਅਨੁਸਾਰ ਫਰਵਰੀ 2020 ਵਿਚ ਉਕਤ ਦੋਵੇਂ ਵਿਅਕਤੀ ਕਿਸੇ ਕੰਮ ਸੰਬੰਧੀ ਗਮਾਡਾ ਦਫ਼ਤਰ ਗਏ ਸਨ, ਜਿਥੇ ਕਿ ਉਨ੍ਹਾਂ ਦੀ ਮੁਲਾਕਾਤ ਅਮਰਜੀਤ ਸਿੰਘ ਨਾਲ ਹੋਈ | ਹਾਲਾਂਕਿ ਦੋਨੋਂ ਧਿਰਾਂ ਇਕ-ਦੂਜੇ ਨੂੰ ਪਹਿਲਾਂ ਤੋਂ ਹੀ ਜਾਣਦੀਆਂ ਸਨ | ਗੱਲਬਾਤ ਦੌਰਾਨ ਇਨ੍ਹਾਂ ਵਿਅਕਤੀਆਂ ਨੇ ਤੁਰੰਤ ਲੋੜ ਦੱਸਦੇ ਹੋਏ ਅਮਰਜੀਤ ਸਿੰਘ ਤੋਂ 2 ਲੱਖ ਰੁ. ਕਰਜੇ ਵਜੋਂ ਲੈ ਲਏ | ਬਾਅਦ 'ਚ ਰਕਮ ਵਾਪਸ ਨਾ ਕਰਨ 'ਤੇ ਬਕਾਇਆ 1,94,500 ਰੁ. ਮੋੜਨ ਲਈ ਜਾਰੀ ਕੀਤਾ ਗਿਆ ਚੈੱਕ ਬੈਂਕ 'ਚ ਲਗਾਉਣ 'ਤੇ ਬਾਊਾਸ ਹੋ ਗਿਆ | ਕਾਨੂੰਨੀ ਨੋਟਿਸ ਭੇਜਣ ਦੇ ਬਾਵਜੂਦ ਭੁਗਤਾਨ ਨਾ ਹੋਣ 'ਤੇ ਸ਼ਿਕਾਇਤਕਰਤਾ ਨੇ ਦਸੰਬਰ 2020 ਵਿਚ ਅਦਾਲਤ ਦਾ ਦਰਵਾਜ਼ਾ ਖੜਕਾਇਆ | ਕਈ ਸਾਲਾਂ ਤੱਕ ਚੱਲੀ ਮਾਮਲੇ ਦੀ ਸੁਣਵਾਈ ਦੌਰਾਨ ਅਦਾਲਤ ਨੇ ਵਕੀਲਾਂ ਵਲੋਂ ਪੇਸ਼ ਕੀਤੀਆਂ ਦਲੀਲਾਂ ਅਤੇ ਸਬੂਤਾਂ ਦਾ ਜਾਇਜ਼ਾ ਲਿਆ | ਇਸ ਦੌਰਾਨ ਅਦਾਲਤ ਨੇ ਨੋਟ ਕੀਤਾ ਕਿ ਮੁਲਜ਼ਮਾਂ ਨੇ ਚੈੱਕ 'ਤੇ ਆਪਣੇ ਦਸਤਖ਼ਤਾਂ ਤੋਂ ਇਨਕਾਰ ਨਹੀਂ ਕੀਤਾ | ਇਸ ਤੋਂ ਬਾਅਦ ਅਦਾਲਤ ਨੇ ਨਿਗੋਸ਼ੀਏਬਲ ਇੰਸਟਰੂਮੈਂਟ ਐਕਟ ਦੀ ਧਾਰਾ 139 ਤਹਿਤ ਕਾਨੂੰਨੀ ਅਨੁਮਾਨ ਦਾ ਹਵਾਲਾ ਦਿੰਦਿਆਂ ਕਿਹਾ ਕਿ ਦੋਸ਼ੀ ਇਸ ਅਨੁਮਾਨ ਨੂੰ ਖੰਡਿਤ ਕਰਨ 'ਚ ਅਸਫ਼ਲ ਰਹੇ ਹਨ | ਇਸ ਦੇ ਚਲਦਿਆਂ ਅਦਾਲਤ ਨੇ ਦੋਵਾਂ ਵਿਅਕਤੀਆਂ ਨੂੰ ਧਾਰਾ 138 ਅਧੀਨ 6-6 ਮਹੀਨਿਆਂ ਦੀ ਸਧਾਰਨ ਕੈਦ ਦੀ ਸਜ਼ਾ ਸੁਣਾਈ ਹੈ | ਇਸ ਤੋਂ ਇਲਾਵਾ ਇਕ ਮਹੀਨੇ ਦੇ ਅੰਦਰ 3.50 ਲੱਖ ਰੁ. ਸਾਂਝੇ ਤੌਰ 'ਤੇ ਮੁਆਵਜ਼ੇ ਵਜੋਂ ਅਦਾ ਕਰਨ ਦੇ ਹੁਕਮ ਜਾਰੀ ਕੀਤੇ ਹਨ | ਇਸ ਦੇ ਨਾਲ ਹੀ ਅਦਾਲਤ ਨੇ ਸਪੱਸ਼ਟ ਕੀਤਾ ਕਿ ਨਿਰਧਾਰਤ ਸਮੇਂ ਅੰਦਰ ਰਕਮ ਅਦਾ ਨਾ ਕਰਨ ਦੀ ਸੂਰਤ 'ਚ ਕਾਨੂੰਨੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ | ਅਦਾਲਤ ਨੇ ਆਪਣੇ ਫ਼ੈਸਲੇ ਵਿਚ ਕਿਹਾ ਹੈ ਕਿ ਅਜਿਹੀਆਂ ਗ਼ੈਰ-ਮੁਨਾਸਿਬ ਗਤੀਵਿਧੀਆਂ ਪ੍ਰਤੀ ਨਰਮ ਰਵੱਈਆ ਅਪਣਾਉਣਾ ਸਮਾਜ ਵਿਚ ਅਰਾਜਕਤਾ ਨੂੰ ਹੋਰ ਵਧਾਏਗਾ, ਇਸ ਲਈ ਕਾਨੂੰਨ ਅਨੁਸਾਰ ਸਖ਼ਤ ਫ਼ੈਸਲਾ ਸੁਣਾਇਆ ਗਿਆ ਹੈ |

ਪਿਛਲੀ ਖ਼ਬਰ ਸੀ. ਬੀ. ਐੱਸ. ਏ.-ਸੀ. ਜੀ. ਸੀ. ਲਾਂਡਰਾਂ ਨੇ 'ਬਜਟਕੋਨ 26' ਨਾਮਕ ਦੋ ਰੋਜ਼ਾ ਪ੍ਰੋਗਰਾਮ ਕਰਵਾਇਆ <br/> ਅਗਲੀ ਖ਼ਬਰ ਏਅਰਟੈੱਲ ਕੰਪਨੀ ਦੀ ਕੇਬਲ ਚੋਰੀ ਹੋਣ ਕਾਰਨ 66 ਟਾਵਰ ਤੇ 13,542 ਬ੍ਰਾਡਬੈਂਡ ਸੇਵਾਵਾਂ ਠੱਪ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।