29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਸੀ. ਬੀ. ਐੱਸ. ਏ.-ਸੀ. ਜੀ. ਸੀ. ਲਾਂਡਰਾਂ ਨੇ 'ਬਜਟਕੋਨ 26' ਨਾਮਕ ਦੋ ਰੋਜ਼ਾ ਪ੍ਰੋਗਰਾਮ ਕਰਵਾਇਆ <br/>

ਅਜੀਤ ਡੈਸਕ 20-02-2026
ਐੱਸ. ਏ. ਐੱਸ. ਨਗਰ, 19 ਫਰਵਰੀ (ਅ. ਬ.)-ਚੰਡੀਗੜ੍ਹ ਬਿਜ਼ਨੈੱਸ ਸਕੂਲ ਆਫ਼ ਐਡਮਿਨਸਟ੍ਰੇਸ਼ਨ (ਸੀ. ਬੀ. ਐੱਸ. ਏ) ਸੀ. ਜੀ. ਸੀ. ਲਾਂਡਰਾਂ ਦੇ ਐੱਮ. ਬੀ. ਏ. ਵਿਭਾਗ ਵਲੋਂ 'ਬਜਟਕੋਨ 26-ਪਾਲਿਸੀ ਟੂ ਪਾਕੇਟ' ਨਾਮਕ ਦੋ ਰੋਜ਼ਾ ਪ੍ਰੋਗਰਾਮ ਕਰਵਾਇਆ ਗਿਆ, ਜਿਸ ਦਾ ਮੁੱਖ ਉਦੇਸ਼ ਕੇਂਦਰੀ ਬਜਟ-2026 ਅਤੇ ਇਸ ਦੇ ਅਰਥ-ਵਿਵਸਥਾ ਦੇ ਮੁੱਖ ਖੇਤਰਾਂ 'ਤੇ ਪੈਣ ਵਾਲੇ ਪ੍ਰਭਾਵਾਂ ਦਾ ਮੁਲਾਂਕਣ ਕਰਨਾ ਸੀ | ਇਸ ਪ੍ਰੋਗਰਾਮ 'ਚ ਬੀ. ਕਾਮ, ਬੀ. ਬੀ. ਏ. ਅਤੇ ਐੱਮ. ਬੀ. ਏ. ਪ੍ਰੋਗਰਾਮਾਂ ਦੇ 300 ਤੋਂ ਵੱਧ ਵਿਦਿਆਰਥੀਆਂ ਨੇ ਹਿੱਸਾ ਲਿਆ | ਇਸ ਪਹਿਲਕਦਮੀ ਦਾ ਉਦੇਸ਼ ਸੀ. ਬੀ. ਐੱਸ. ਏ. ਦੇ ਵਿਦਿਆਰਥੀਆਂ 'ਚ ਆਰਥਿਕ ਜਾਗਰੂਕਤਾ ਪੈਦਾ ਕਰਨਾ ਅਤੇ ਨੀਤੀਗਤ ਸਮਝ ਨੂੰ ਮਜ਼ਬੂਤ ਕਰਨਾ ਸੀ | ਇਸ ਪ੍ਰੋਗਰਾਮ ਦੇ ਉਦਘਾਟਨੀ ਸੈਸ਼ਨ ਦੀ ਸ਼ੁਰੂਆਤ ਦੀਵੇ ਜਗਾਉਣ ਦੀ ਰਸਮ ਨਾਲ ਹੋਈ, ਉਪਰੰਤ ਸੀ. ਬੀ. ਐੱਸ. ਏ. ਲਾਂਡਰਾਂ ਦੇ ਡਾਇਰੈਕਟਰ ਪਿ੍ੰ. ਪ੍ਰੋ. (ਡਾ.) ਰਮਨਦੀਪ ਸੈਣੀ ਨੇ ਸਵਾਗਤੀ ਭਾਸ਼ਣ ਦਿੰਦਿਆਂ ਕਿਹਾ ਕਿ ਬਜਟ ਸਾਖਰਤਾ ਸਿਰਫ਼ ਸੰਖਿਆਵਾਂ ਤੱਕ ਸੀਮਿਤ ਨਹੀਂ, ਸਗੋਂ ਇਹ ਦੇਸ਼ ਦੀਆਂ ਤਰਜ਼ੀਹਾਂ ਨੂੰ ਸਮਝਣ ਅਤੇ ਸਾਡੇ ਵਿਦਿਆਰਥੀਆਂ ਨੂੰ ਭਾਰਤ ਦੀ ਆਰਥਿਕ ਯਾਤਰਾ 'ਚ ਅਰਥਪੂਰਨ ਯੋਗਦਾਨ ਪਾਉਣ ਲਈ ਤਿਆਰ ਕਰਨ ਬਾਰੇ ਹੈ | ਪ੍ਰੋਗਰਾਮ ਦੇ ਪਹਿਲੇ ਦਿਨ ਬਜਟ ਵਿਸ਼ਲੇਸ਼ਣ ਪ੍ਰੈਜ਼ੇਂਟੇਸ਼ਨ ਮੁਕਾਬਲਾ ਕਰਵਾਇਆ ਗਿਆ, ਜਿਸ ਦੌਰਾਨ ਸੀ. ਬੀ. ਐੱਸ. ਏ. ਦੇ ਵਿਦਿਆਰਥੀਆਂ ਸਮੇਤ 14 ਟੀਮਾਂ ਨੇ ਸਿਹਤ ਸੰਭਾਲ ਤੇ ਫਾਰਮਾਸਿਊਟੀਕਲ, ਰੱਖਿਆ ਤੇ ਊਰਜਾ, ਐੱਮ. ਐੱਸ. ਐੱਮ. ਈ. ਤੇ ਛੋਟੇ ਕਾਰੋਬਾਰ, ਸੈਰ-ਸਪਾਟਾ ਤੇ ਪ੍ਰਾਹੁਣਚਾਰੀ ਅਤੇ ਨਿਰਮਾਣ ਤੇ ਆਵਾਜਾਈ ਵਰਗੇ ਖੇਤਰਾਂ ਸੰਬੰਧੀ ਵਿਚਾਰ ਪੇਸ਼ ਕੀਤੇ | ਇਸ ਮੁਕਾਬਲੇ ਦੌਰਾਨ ਅਨਮੋਲ, ਖੁਸ਼ੀ ਤੇ ਅਰਾਧਨਾ (ਐੱਮ. ਐੱਸ. ਐੱਮ. ਈ. ਤੇ ਛੋਟੇ ਕਾਰੋਬਾਰ) ਨੇ ਪਹਿਲਾ ਸਥਾਨ, ਅੰਮਿ੍ਤਾ ਕੁਮਾਰੀ, ਰਿਤੇਸ਼ ਕੁਮਾਰ ਤੇ ਆਦਿਤਿਕਾ ਸਲਾਰੀਆ (ਸਿਹਤ ਸੰਭਾਲ ਤੇ ਫਾਰਮਾਸਿਊਟੀਕਲ) ਨੇ ਦੂਜਾ ਅਤੇ ਪਾਰਸ ਧੀਮਾਨ, ਸਮਰ ਤੇ ਨਿਧੀ (ਨਿਰਮਾਣ ਤੇ ਆਵਾਜਾਈ) ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਇਸ ਪ੍ਰੋਗਰਾਮ ਦੇ ਦੂਜੇ ਦਿਨ ਸੂਝਵਾਨ ਪੈਨਲ ਚਰਚਾ ਕਰਵਾਈ ਗਈ, ਜਿਸ 'ਚ ਪ੍ਰਸਿੱਧ ਉਦਯੋਗਿਕ ਮਾਹਿਰਾਂ ਨੇ ਭਾਰਤ ਦੀ ਵਿੱਤੀ ਸਥਿਤੀ ਅਤੇ ਭਵਿੱਖੀ ਵਿਕਾਸ ਰਣਨੀਤੀਆਂ ਬਾਰੇ ਕੀਮਤੀ ਵਿਚਾਰ ਸਾਂਝੇ ਕੀਤੇ | ਇਨ੍ਹਾਂ ਉਦਯੋਗਿਕ ਮਾਹਿਰਾਂ 'ਚ ਫਿਨੋ ਪੇਮੈਂਟਸ ਬੈਂਕ ਦੇ ਜ਼ੋਨਲ ਹੈੱਡ ਹਿਤੇਸ਼ ਦੀਵਾਨ, ਫਿਨਵਾਸੀਆ ਸਕਿਊਰਿਟੀਜ਼ ਪ੍ਰਾ. ਲਿ. ਦੇ ਵਪਾਰ ਖੋਜ ਵਿਸ਼ਲੇਸ਼ਕ ਕੇਸ਼ਵ ਖੁੱਲਰ, ਚੈਸਟਰ ਹਿੱਲਜ਼ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਅਰਪਿਤ ਗਰਗ, ਇੰਸਟੀਚਿਊਟ ਆਫ਼ ਪ੍ਰੋਫੈਸ਼ਨਲ ਬੈਂਕਿੰਗ ਦੇ ਚੇਅਰਮੈਨ ਹਰਪਾਲ ਸਿੰਘ ਅਤੇ ਸੀਨੀਅਰ ਨਿਰਮਾਤਾ ਤੇ ਐਂਕਰ ਵਿਕਰਮਜੀਤ ਸਿੰਘ ਸੰਧੂ ਆਦਿ ਸ਼ਾਮਿਲ ਸਨ, ਜਿਨ੍ਹਾਂ ਦੇ ਦਿ੍ਸ਼ਟੀਕੋਣਾਂ ਨੇ ਚਰਚਾ ਨੂੰ ਹੋਰ ਗਹਿਰਾਈ ਪ੍ਰਦਾਨ ਕੀਤੀ | ਮਾਹਿਰਾਂ ਨੇ ਗੱਲਬਾਤ ਦੌਰਾਨ ਵਿਸ਼ਵ ਅਰਥ-ਵਿਵਸਥਾ 'ਚ ਭਾਰਤ ਦੀ ਵਿੱਤੀ ਸਥਿਤੀ, ਐੱਮ. ਐੱਸ. ਐੱਮ. ਈ. ਸੁਧਾਰਾਂ, ਖੇਤਰੀ ਵਿਕਾਸ ਰਣਨੀਤੀਆਂ ਅਤੇ ਵਿਕਸਿਤ ਭਾਰਤ-2047 ਵੱਲ ਰੋਡਮੈਪ ਸੰਬੰਧੀ ਵਿਸਥਾਰ ਸਹਿਤ ਵਿਚਾਰ-ਵਟਾਂਦਰਾ ਕੀਤਾ | ਇਸ ਦੇ ਨਾਲ ਹੀ ਉਨ੍ਹਾਂ ਓਰੇਂਜ ਅਰਥ-ਵਿਵਸਥਾ ਅਤੇ ਨਵੀਨਤਾ ਸੰਚਾਲਿਤ ਖੇਤਰਾਂ ਦੀ ਮਹੱਤਤਾ 'ਤੇ ਵੀ ਜ਼ੋਰ ਦਿੱਤਾ | ਇਸ ਪ੍ਰੋਗਰਾਮ ਦੀ ਸਮਾਪਤੀ ਪ੍ਰੋ. (ਡਾ.) ਰਾਖੀ ਦੀਵਾਨ ਐੱਚ. ਓ. ਡੀ. ਐੱਮ. ਬੀ. ਏ. ਸੀ. ਬੀ. ਐੱਸ. ਏ. ਦੇ ਧੰਨਵਾਦੀ ਮਤੇ ਨਾਲ ਹੋਈ |

ਪਿਛਲੀ ਖ਼ਬਰ ਪੰਜਾਬ 'ਚ ਹੁਣ ਅਮਨ-ਕਾਨੂੰਨ ਨਾਂਅ ਦੀ ਕੋਈ ਚੀਜ਼ ਨਹੀਂ- ਬੀਬੀ ਰਾਮੂਵਾਲੀਆ ਅਗਲੀ ਖ਼ਬਰ 2 ਲੱਖ ਦਾ ਚੈੱਕ ਬਾਊਾਸ ਹੋਣ ਦੇ ਮਾਮਲੇ 'ਚ ਦੋ ਵਿਅਕਤੀਆਂ ਨੂੰ ਸੁਣਾਈ 6-6 ਮਹੀਨਿਆਂ ਦੀ ਕੈਦ ਦੀ ਸਜ਼ਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।