12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਚੰਡੀਗੜ੍ਹ 'ਚ '54ਵਾਂ ਗੁਲਾਬ ਮੇਲਾ-2026' ਦਾ ਜ਼ਾਕਿਰ ਹੁਸੈਨ ਰੋਜ਼ ਗਾਰਡਨ ਵਿਖੇ ਹੋਇਆ ਆਗਾਜ਼ <br/>

ਅਜੀਤ ਡੈਸਕ 21-02-2026
ਚੰਡੀਗੜ੍ਹ, 20 ਫਰਵਰੀ (ਅਜਾਇਬ ਸਿੰਘ ਅÏਜਲਾ)-ਹਰ ਵਰ੍ਹੇ ਦੀ ਤਰ੍ਹਾਂ ਇਸ ਵਾਰੀ ਵੀ '54ਵੇਂ ਰੋਜ਼ ਫ਼ੈਸਟੀਵਲ 2026' ਦਾ ਆਗਾਜ਼ ਜ਼ਾਕਿਰ ਹੁਸੈਨ ਰੋਜ਼ ਗਾਰਡਨ ਵਿਖੇ ਸ਼ਾਨੋ-ਸ਼ੌਕਤ ਨਾਲ ਕੀਤਾ ਗਿਆ | ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਨ ਗੁਲਾਬ ਚੰਦ ਕਟਾਰੀਆ ਵਲੋਂ ਉਦਘਾਟਨ ਰਸਮਾਂ ਅਦਾ ਕੀਤੀਆਂ ਗਈਆਂ | ਇਸ ਮੌਕੇ ਉਨ੍ਹਾਂ ਦੀ ਧਰਮ ਪਤਨੀ ਅਨੀਤਾ ਕਟਾਰੀਆ ਦੇ ਨਾਲ-ਨਾਲ, ਚੰਡੀਗੜ੍ਹ ਦੇ ਮੇਅਰ ਸੌਰਭ ਜੋਸ਼ੀ, ਐੱਚ. ਰਜੇਸ਼ ਪ੍ਰਸਾਦ ਆਈ. ਏ. ਐੱਸ. ਮੁੱਖ ਸਕੱਤਰ ਯੂ. ਟੀ. ਚੰਡੀਗੜ੍ਹ, ਮਨਦੀਪ ਸਿੰਘ ਬਰਾੜ ਗ੍ਰਹਿ ਸਕੱਤਰ, ਅਮਿਤ ਕੁਮਾਰ ਕਮਿਸ਼ਨਰ ਐੱਮ. ਸੀ. ਚੰਡੀਗੜ੍ਹ, ਸੌਰਵ ਕੁਮਾਰ, ਪ੍ਰਦੀਪ ਕੁਮਾਰ ਵਿਸ਼ੇਸ਼ ਕਮਿਸ਼ਨਰ, ਐੱਮ. ਸੀ. ਕੌਂਸਲਰਾਂ ਤੋਂ ਇਲਾਵਾ ਚੰਡੀਗੜ੍ਹ ਪ੍ਰਸ਼ਾਸਨ ਅਤੇ ਨਗਰ ਨਿਗਮ ਦੇ ਸੀਨੀਅਰ ਅਧਿਕਾਰੀਆਂ ਤੋਂ ਇਲਾਵਾ ਸ਼ਹਿਰ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਵੀ ਸ਼ਮੂਲੀਅਤ ਕੀਤੀ | ਇਸ ਮੌਕੇ 'ਤੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਨਗਰ ਨਿਗਮ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਸਮਰਪਿਤ ਯਤਨਾਂ ਦੀ ਸ਼ਲਾਘਾ ਕੀਤੀ | ਉਨ੍ਹਾਂ ਕਿਹਾ ਕਿ ਜਦੋਂ ਕਿ ਹਰ ਫੁੱਲ ਦਾ ਆਪਣਾ ਸੁਹਜ ਹੁੰਦਾ ਹੈ, ਗੁਲਾਬ 'ਫੁੱਲਾਂ ਦੀ ਰਾਣੀ' ਵਜੋਂ ਵੱਖਰਾ ਖੜ੍ਹਾ ਹੈ, ਜੋ ਸਾਹਿਤ ਅਤੇ ਜੀਵਨ ਵਿਚ ਪਿਆਰ, ਹਮਦਰਦੀ ਅਤੇ ਸਦੀਵੀ ਸੁੰਦਰਤਾ ਦਾ ਪ੍ਰਤੀਕ ਹੈ | ਉਨ੍ਹਾਂ ਕਿਹਾ ਕਿ ਰੋਜ਼ ਗਾਰਡਨ ਨੂੰ ਸੋਚ-ਸਮਝ ਕੇ ਤਿਆਰ ਕੀਤਾ ਗਿਆ ਹੈ ਤਾਂ ਜੋ ਇਸ ਵਿਚੋਂ ਲੰਘਣਾ ਇਕ ਸੁੰਦਰ ਕਹਾਣੀ ਪੜ੍ਹਨ ਵਰਗਾ ਮਹਿਸੂਸ ਹੋਵੇ | ਉਨ੍ਹਾਂ ਕਿਹਾ ਕਿ ਇਹ ਤਿਉਹਾਰ ਗੁਲਾਬ ਦੀ ਸ਼ਾਨ ਅਤੇ ਕੁਦਰਤ ਦੇ ਇੱਕ ਜੀਵੰਤ ਜਸ਼ਨ ਨੂੰ ਸ਼ਰਧਾਂਜਲੀ ਹੈ | ਰਾਜਪਾਲ ਨੇ ਰੋਜ਼ ਫ਼ੈਸਟੀਵਲ ਦੀ ਕਲਪਨਾ ਕਰਨ ਵਾਲੇ ਡਾ. ਮਹਿੰਦਰ ਸਿੰਘ ਰੰਧਾਵਾ ਅਤੇ ਜ਼ਾਕਿਰ ਹੁਸੈਨ ਨੂੰ ਵੀ ਪਿਆਰ ਨਾਲ ਯਾਦ ਕੀਤਾ, ਜਿਨ੍ਹਾਂ ਦੇ ਨਾਂਅ 'ਤੇ ਇਸ ਬਾਗ ਦਾ ਨਾਂਅ ਰੱਖਿਆ ਗਿਆ ਹੈ | ਨਾਗਰਿਕਾਂ ਅਤੇ ਉੱਭਰਦੇ ਕਲਾਕਾਰਾਂ ਦੀ ਉਤਸ਼ਾਹੀ ਭਾਗੀਦਾਰੀ ਦੀ ਸ਼ਲਾਘਾ ਕਰਦੇ ਹੋਏ, ਉਨ੍ਹਾਂ ਨੇ ਵੱਖ-ਵੱਖ ਮੁਕਾਬਲਿਆਂ ਦੇ ਭਾਗੀਦਾਰਾਂ ਲਈ 10 ਲੱਖ ਦੇ ਵਿਸ਼ੇਸ਼ ਇਨਾਮ ਫ਼ੰਡ ਦਾ ਐਲਾਨ ਕੀਤਾ | ਚੰਡੀਗੜ੍ਹ ਦੇ ਮੇਅਰ ਸੌਰਭ ਜੋਸ਼ੀ ਨੇ ਕਿਹਾ ਕਿ ਤਿਉਹਾਰ ਵਿਚ ਹਰ ਉਮਰ ਸਮੂਹ ਲਈ ਕੁਝ ਨਾ ਕੁੱਝ ਹੈ, ਜਿਸ ਵਿਚ ਰੋਜ਼ ਪਿ੍ੰਸ ਐਂਡ ਪਿ੍ੰਸੈਸ, ਮਿਸਟਰ ਐਂਡ ਮਿਸ ਰੋਜ਼, ਅਤੇ ਰੋਜ਼ ਕਿੰਗ ਐਂਡ ਕਵੀਨ ਵਰਗੇ ਪ੍ਰਸਿੱਧ ਮੁਕਾਬਲੇ ਸੀਨੀਅਰ ਨਾਗਰਿਕਾਂ ਲਈ ਹਨ | ਐੱਮ. ਸੀ. ਕਮਿਸ਼ਨਰ ਅਮਿਤ ਕੁਮਾਰ ਨੇ ਕਿਹਾ ਕਿ ਰੋਜ਼ ਗਾਰਡਨ ਇਸ ਸਮੇਂ ਵਿਭਿੰਨ ਰੰਗਾਂ ਵਿਚ 800 ਤੋਂ ਵੱਧ ਕਿਸਮਾਂ ਦੇ ਗੁਲਾਬ ਦਾ ਘਰ ਹੈ, ਜੋ ਕਿ ਸ਼ਾਨਦਾਰ ਫੁੱਲਾਂ ਦੇ ਪ੍ਰਦਰਸ਼ਨ, ਨਵੀਨਤਾਕਾਰੀ ਡਿਜ਼ਾਈਨ ਅਤੇ ਵਿਦੇਸ਼ੀ ਪ੍ਰਦਰਸ਼ਨੀਆਂ ਦੁਆਰਾ ਪੂਰਕ ਹੈ | ਇਸ ਮੌਕੇ 'ਤੇ ਰਵਾਇਤੀ ਲੋਕ ਨਾਚਾਂ ਦੇ ਮੁਕਾਬਲੇ ਵੀ ਕਰਵਾਏ ਗਏ ਜਿਨ੍ਹਾਂ 'ਚ ਪੋਸਟ ਗ੍ਰੈਜੂਏਟ ਫ਼ਾਰ ਗਾਰਲਜ਼ ਸੈਕਟਰ-11 ਨੂੰ ਪਹਿਲਾ ਸਥਾਨ ਹਾਸਿਲ ਹੋਇਆ | ਇਸੇ ਦੌਰਾਨ ਰਾਜਸਥਾਨੀ ਭਵਾਈ ਲੋਕ ਨਾਚ ਦੇ ਕੋਆਰਡੀਨੇਟਰ ਰੌਸ਼ਨ ਤੇ ਖੁਸ਼ਮ ਭਾਟੀਆਂ ਦੀ ਅਗਵਾਈ ਹੇਠ ਹਿੰਮਾਸ਼ੀ ਠਾਕੁਰ, ਨਵਿਦਿਤਾ ਰਾਜਪੂਤ, ਮਿਤਾਲੀ ਸ਼ਰਮਾ, ਅੰਕਿਤਾ ਕੁੰਡਲ ਨੇ ਆਪਣੀ ਪ੍ਰਭਾਵਸ਼ਾਲੀ ਕਲਾ ਨਾਲ ਦਰਸ਼ਕਾਂ ਦਾ ਚੰਗਾ ਧਿਆਨ ਖਿੱਚਿਆ | ਇਸ ਪੇਸ਼ਕਾਰੀ 'ਚ ਨਿਸ਼ਾ, ਰਿਤਿਕਾ, ਕਾਵਿਆ, ਪ੍ਰਜਾਂਲੀ, ਨੀਰਜ, ਤਨਿਸ਼ਕਾ, ਨਿਤਿਨ ਆਦਿ ਦਾ ਰਲਵਾਂ ਦਿਲਕਸ਼ ਨਿ੍ਤ ਵੀ ਦਰਸ਼ਕਾਂ ਨੇ ਮਾਣਿਆ | ਸੀਨੀਅਰ ਲੋਕ ਨਾਚ 'ਚ ਪੋਸਟ ਗ੍ਰੈਜੂਏਟ ਸਰਕਾਰੀ ਕਾਲਜ ਸੈਕਟਰ-46 ਦੇ ਟੀਮ ਨੂੰ ਝੂਮਰ ਨਾਚ ਦੀ ਪੇਸ਼ਕਾਰੀ ਨਾਲ ਦੂਜਾ ਸਥਾਨ ਮਿਲਿਆ | ਲੋਕ ਨਾਚ ਲੁੱਡੀ 'ਚ ਐੱਮ. ਸੀ. ਐੱਮ. ਡੀ. ਏ. ਵੀ. ਕਾਲਜ ਫ਼ਾਰ ਗਰਲਜ਼ ਸੈਕਟਰ-36 ਦੀ ਟੀਮ ਨੂੰ ਤੀਜਾ ਸਥਾਨ ਹਾਸਿਲ ਹੋਇਆ | ਜੂਨੀਅਰ ਵਰਗ ਦੇ ਸਕੂਲੀ ਵਿਦਿਆਰਥੀਆਂ ਦੇ ਰਵਾਇਤੀ ਲੋਕ ਨਾਚਾਂ ਮੁਕਾਬਲੇ 'ਚ ਸਰਕਾਰੀ ਐੱਨ. ਏ. ਸੀ. ਸੈਕਟਰ-13 ਮਨੀਮਾਜਰਾ ਦੇ ਲੜਕਿਆ ਨੇ ਭੰਗੜਾ 'ਚ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਦਿਵਿਆ ਪਬਲਿਕ ਸਕੂਲ ਸੈਕਟਰ-44 ਡੀ ਚੰਡੀਗੜ੍ਹ ਦੀ ਪਿ੍ੰ.ਰਾਜ਼ੇਸ ਕਮਲ ਦੀ ਅਗਵਾਈ 'ਚ ਵਿਦਿਆਰਥਣਾਂ ਨੇ ਕੇਰਲਾ ਪ੍ਰਾਤ ਦਾ ਲੋਕ ਨਿ੍ਤ ਪੇਸ਼ ਕਰਕੇ ਦੂਜਾ ਸਥਾਨ ਪ੍ਰਾਪਤ ਕੀਤਾ | ਇਸੇ ਵਰਗੇ 'ਚ ਸਰਕਾਰੀ ਸਕੂਲ ਸੈਕਟਰ-26 ਨੂੰ ਤੀਜੀ ਥਾਂ ਮਿਲੀ | ਇਨ੍ਹਾਂ ਪੇਸ਼ਕਾਰੀਆਂ ਨੂੰ ਅੰਤਰਰਾਸ਼ਟਰੀ ਪ੍ਰਸਿੱਧੀ ਦੇ ਲੋਕ ਨਾਚਾਂ ਦੇ ਕਲਾਕਾਰ ਬਲਕਾਰ ਸਿੱਧੂ, ਡਾ. ਨਰਿੰਦਰ ਨਿੰਦੀ ਅਤੇ ਸੁਨਿਤਾ ਨੈਣ ਵਲੋਂ ਜੱਜਾਂ ਦੀ ਭੂਮਿਕਾ ਨਿਭਾਈ ਗਈ |

ਪਿਛਲੀ ਖ਼ਬਰ ਸਮਾਜਿਕ ਸੁਰੱਖਿਆ ਵਿਭਾਗ ਦੇ 8 ਨਵ-ਨਿਯੁਕਤ ਕਲਰਕਾਂ ਨੂੰ ਡਾ. ਬਲਜੀਤ ਕੌਰ ਨੇ ਨਿਯੁਕਤੀ ਪੱਤਰ ਸੌਂਪੇ <br/> ਅਗਲੀ ਖ਼ਬਰ ਗੈਂਗਸਟਰਾਂ 'ਤੇ ਵਾਰ: ਇਕ ਮਹੀਨੇ ਵਿਚ 10 ਹਜ਼ਾਰ ਤੋਂ ਵੱਧ ਵਿਅਕਤੀ 205 ਹਥਿਆਰਾਂ ਸਮੇਤ ਗਿ੍ਫ਼ਤਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।