12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਸੜਕ ਹਾਦਸੇ 'ਚ ਬਾਈਕ ਸਵਾਰ ਨੌਜਵਾਨ ਦੀ ਮੌਤ, ਦੂਜਾ ਮੋਟਰਸਾਈਕਲ ਚਾਲਕ ਗਿ੍ਫ਼ਤਾਰ

ਅਜੀਤ ਡੈਸਕ 21-02-2026
ਚੰਡੀਗੜ੍ਹ, 20 ਫ਼ਰਵਰੀ (ਕਪਿਲ ਵਧਵਾ)–ਸਾਰੰਗਪੁਰ ਖੇਤਰ ਵਿਚ ਹੋਏ ਸੜਕ ਹਾਦਸੇ ਦੌਰਾਨ ਇਕ ਨੌਜਵਾਨ ਦੀ ਮੌਤ ਹੋ ਗਈ | ਇਸ ਸਬੰਧੀ ਪੁਲਿਸ ਵਲੋਂ ਭਾਰਤੀ ਨਿਆਂ ਸੰਹਿਤਾ ਦੀ ਧਾਰਾ 281 ਅਤੇ 106(ਏ) ਹੇਠ ਮਾਮਲਾ ਦਰਜ ਕੀਤਾ ਗਿਆ ਹੈ | ਪੁਲਿਸ ਨੂੰ ਦਿੱਤੀ ਸ਼ਿਕਾਇਤ ਅਨੁਸਾਰ 19 ਫ਼ਰਵਰੀ ਨੂੰ ਟਿਊਬਵੈੱਲ ਜੰਟੀ ਮਾਜਰੀ ਬੈਰੀਅਰ ਤੋਂ ਆਈ.ਆਰ.ਬੀ. ਕੈਂਪਸ ਰੋਡ ਵੱਲ ਜਾ ਰਹੀਆਂ ਦੋ ਮੋਟਰਸਾਈਕਲਾਂ ਦੀ ਟੱਕਰ ਹੋ ਗਈ | ਮੁਹਾਲੀ ਨੰਬਰੀ ਮੋਟਰਸਾਈਕਲ ਚਲਾ ਰਿਹਾ ਸ਼ਿਆਮ ਸੁੰਦਰ (25) ਵਾਸੀ ਪਿੰਡ ਸੁਣਕ ਜ਼ਿਲ੍ਹਾ ਮੁਹਾਲੀ ਨੇ ਬਾਈਕ ਨੰਬਰ ਪੀ. ਬੀ. 03 ਨੰਬਰੀ ਨੂੰ ਟੱਕਰ ਮਾਰੀ, ਜਿਸਨੂੰ ਕੁਲਬੀਰ ਸਿੰਘ (26) ਵਾਸੀ ਅਲੀਪੁਰ ਪੱਟੀ, ਜ਼ਿਲ੍ਹਾ ਤਰਨ ਤਾਰਨ ਚਲਾ ਰਿਹਾ ਸੀ | ਹਾਦਸੇ ਵਿਚ ਕੁਲਬੀਰ ਸਿੰਘ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ, ਜਿਸਨੂੰ ਇਲਾਜ ਲਈ ਪੀ. ਜੀ. ਆਈ. ਵਿਚ ਦਾਖਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ | ਪੁਲਿਸ ਵਲੋਂ ਕਥਿਤ ਤੌਰ 'ਤੇ ਇਸ ਹਾਦਸੇ ਲਈ ਜ਼ਿੰਮੇਵਾਰ ਡਰਾਈਵਰ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਸੀ, ਜਿਸਨੂੰ ਬਾਅਦ ਵਿਚ ਜ਼ਮਾਨਤ ਮਿਲ ਗਈ | ਮਾਮਲੇ ਦੀ ਜਾਂਚ ਜਾਰੀ ਹੈ |

ਪਿਛਲੀ ਖ਼ਬਰ ਪੁਲਿਸ ਵਲੋਂ ਨਸ਼ਾ ਤਸਕਰੀ ਗਰੋਹ ਦੇ 5 ਮੁਲਜ਼ਮ ਕਾਬੂ <br/> ਅਗਲੀ ਖ਼ਬਰ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਪਿੰਡਾਂ ਤੇ ਸ਼ਹਿਰਾਂ 'ਚ ਬਣਾਏ ਜਾ ਰਹੇ ਨੇ ਕਾਰਡ- ਰਘਵੀਰ ਸਿੰਘ ਮੋਦੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।