11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਨਸ਼ਾ ਤਸਕਰ ਦੀ ਗ਼ੈਰ-ਕਾਨੂੰਨੀ ਉਸਾਰੀ ਢਾਹੀ <br/>

ਅਜੀਤ ਡੈਸਕ 21-02-2026
ਲਾਲੜੂ , 20 ਫਰਵਰੀ (ਰਾਜਬੀਰ ਸਿੰਘ)-ਪੰਜਾਬ ਨੂੰ ਨਸ਼ਾ-ਮੁਕਤ ਬਣਾਉਣ ਲਈ ਵਿੱਢੀ ਸੂਬਾ ਪੱਧਰੀ ਮੁਹਿੰਮ 'ਯੁੱਧ ਨਸ਼ੇਆਂ ਵਿਰੁੱਧ' ਅਧੀਨ ਅੱੈਸ. ਐੱਸ. ਪੀ. ਮੁਹਾਲੀ ਹਰਮਨਦੀਪ ਸਿੰਘ ਹਾਂਸ ਦੇ ਨਿਰਦੇਸ਼ਾਂ ਅਤੇ ਐੱਸ. ਪੀ. (ਦਿਹਾਤੀ) ਮਨਪ੍ਰੀਤ ਸਿੰਘ ਦੀ ਰਹਿਨੁਮਾਈ ਹੇਠ ਐਸ. ਪੀ. ਡੇਰਾਬੱਸੀ ਬਿਕਰਮਜੀਤ ਸਿੰਘ ਬਰਾੜ ਦੀ ਨਿਗਰਾਨੀ 'ਚ ਪੁਲਿਸ ਵਲੋਂ ਲਖਨ ਕੁਮਾਰ ਉਰਫ ਲਖਨ ਪੁੱਤਰ ਤਕ ਚੰਦ ਵਾਸੀ ਨੇੜੇ ਵਿਕਾਸ ਪੈਟਰੋਲ ਪੰਪ ਲਾਲੜੂ ਦੀ ਗੈਰ-ਕਾਨੂੰਨੀ ਉਸਾਰੀ ਨੂੰ ਅੱਜ ਢਾਹ ਦਿੱਤਾ ਗਿਆ | ਇਹ ਉਸਾਰੀ ਨੇੜੇ ਵਿਕਾਸ ਪੈਟਰੋਲ ਪੰਪ ਢੇਹਾ ਬਸਤੀ ਲਾਲੜੂ ਵਿਖੇ ਸਥਿਤ ਸੀ | ਇਹ ਉਸਾਰੀ ਢਾਹੁਣ ਦੀ ਕਾਰਵਾਈ 20 ਫਰਵਰੀ ਨੂੰ ਨਗਰ ਕੌਂਸਲ ਲਾਲੜੂ ਵਲੋਂ ਅਮਲ 'ਚ ਲਿਆਂਦੀ ਗਈ | ਇਸ ਮੌਕੇ ਇੰਸਪੈਕਟਰ ਰਣਵੀਰ ਸਿੰਘ ਐੱਸ. ਐੱਚ. ਓ. ਲਾਲੜੂ ਅਤੇ ਐਸ. ਆਈ. ਗੁਰਵਿੰਦਰ ਸਿੰਘ ਇੰਚਾਰਜ ਪੀ. ਪੀ. ਨਹਿਰ ਦੀ ਅਗਵਾਈ ਹੇਠ ਪੁਲਿਸ ਟੀਮ ਮੌਕੇ 'ਤੇ ਮੌਜੂਦ ਰਹੀ ਤਾਂ ਜੋ ਕਾਨੂੰਨ-ਵਿਵਸਥਾ ਕਾਇਮ ਰਹੇ | ਮੁਲਜ਼ਮ ਖ਼ਿਲਾਫ ਵੱਖ-ਵੱਖ ਧਾਰਾਵਾਂ ਹੇਠ ਕੁੱਲ 7 ਐੱਫ. ਆਈ. ਆਰ. ਦਰਜ ਹਨ, ਜੋ ਕਿ ਆਈ. ਪੀ. ਸੀ., ਐੱਨ. ਡੀ. ਪੀ. ਐੱਸ. ਐਕਟ, ਪਿ੍ਵੈਂਸ਼ਨ ਐਕਟ ਅਤੇ ਐਕਸਾਈਜ਼ ਐਕਟ ਅਧੀਨ ਹਨ | ਇਸ ਮੌਕੇ ਜ਼ਿਲ੍ਹਾ ਪੁਲਿਸ ਨੇ ਦੁਹਰਾਇਆ ਹੈ ਕਿ ਨਸ਼ਾ ਤਸਕਰਾਂ ਅਤੇ ਗ਼ੈਰ-ਕਾਨੂੰਨੀ ਗਤੀਵਿਧੀਆਂ 'ਚ ਸ਼ਾਮਿਲ ਅਪਰਾਧੀਆਂ ਵਿਰੁੱਧ ਕਾਨੂੰਨੀ ਕਾਰਵਾਈ ਲਗਾਤਾਰ ਜਾਰੀ ਰਹੇਗੀ | ਉਨ੍ਹਾਂ ਕਿਹਾ ਕਿ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਨੂੰ ਪੂਰੇ ਜੋਰ-ਸ਼ੋਰ ਨਾਲ ਅੱਗੇ ਵਧਾਇਆ ਜਾਵੇਗਾ ਤਾਂ ਜੋ ਪੰਜਾਬ ਨੂੰ ਸੁਰੱਖਿਅਤ ਅਤੇ ਨਸ਼ਾ-ਮੁਕਤ ਬਣਾਇਆ ਜਾ ਸਕੇ |

ਪਿਛਲੀ ਖ਼ਬਰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵਲੋਂ ਮੁਹਾਲੀ ਵਿਖੇ ਨਾਬਾਰਡ ਦਾ ਸਟੇਟ ਫੋਕਸ ਪੇਪਰ ਜਾਰੀ <br/> ਅਗਲੀ ਖ਼ਬਰ ਅਕਾਊਾਟੈਂਟ ਦੇ ਕਤਲ ਮਾਮਲੇ 'ਚ ਪਰਿਵਾਰ ਨੇ ਕਾਰਵਾਈ ਨਾ ਹੋਣ 'ਤੇ ਪ੍ਰਗਟਾਈ ਨਾਰਾਜ਼ਗੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।