11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਗਿਆਨੀ ਰਘਵੀਰ ਸਿੰਘ ਵਲੋਂ ਸ਼੍ਰੋਮਣੀ ਕਮੇਟੀ ਦੇ ਭੇਦ ਉਜਾਗਰ ਕਰਨ ਨਾਲ ਸਿੱਖ ਕੌਮ ਅੰਦਰ ਪਾਈ ਜਾ ਰਹੀ ਹੈ ਨਾਮੋਸ਼ੀ- ਸ਼ਾਂਟੂ, ਬਜੀਦਪੁਰ

ਗੁਰਮੀਤ ਸਿੰਘ ਸ਼ਾਂਟੂ ਤੇ ਰਵਿੰਦਰ ਸਿੰਘ ਬਜੀਦਪੁਰ | <br/> 21-02-2026
ਮਾਜਰੀ, 20 ਫਰਵਰੀ (ਕੁਲਵੰਤ ਸਿੰਘ ਧੀਮਾਨ)-ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਰਘਵੀਰ ਸਿੰਘ ਵਲੋਂ ਸ਼੍ਰੋਮਣੀ ਕਮੇਟੀ 'ਚ ਬਾਦਲ ਪਰਿਵਾਰ ਦੀ ਸਰਪ੍ਰਸਤੀ ਹੇਠ ਘਪਲੇ ਹੋਣ ਅਤੇ ਮਰਿਆਦਾ ਦੀ ਉਲੰਘਣਾ ਹੋਣ ਬਾਰੇ ਭੇਦ ਉਜਾਗਰ ਕਰਨ ਨਾਲ ਸਿੱਖ ਕੌਮ ਅੰਦਰ ਨਾਮੋਸ਼ੀ ਪਾਈ ਜਾ ਰਹੀ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਪੰਥਕ ਅਕਾਲੀ ਲਹਿਰ ਦੇ ਆਗੂ ਗੁਰਮੀਤ ਸਿੰਘ ਸ਼ਾਂਟੂ ਤੇ ਰਵਿੰਦਰ ਸਿੰਘ ਬਜੀਦਪੁਰ ਨੇ ਕਿਹਾ ਕਿ ਪਹਿਲਾਂ ਹੀ ਸਿੱਖ ਸੰਗਤ ਬਾਦਲਾਂ ਤੋਂ ਡੇਰਾ ਸਾਧ ਨੂੰ ਮੁਆਫ਼ੀ ਦੇਣ, ਬਰਗਾੜੀ ਤੇ ਬਹਿਬਲ ਕਲਾਂ ਗੋਲੀਕਾਂਡ ਆਦਿ ਮਸਲਿਆਂ ਕਾਰਨ ਖ਼ਫ਼ਾ ਸੀ, ਪਰ ਹੁਣ ਗਿਆਨੀ ਰਘਵੀਰ ਸਿੰਘ ਵਲੋਂ ਬਾਦਲ ਪਰਿਵਾਰ ਦੇ ਹੋਰਨਾਂ ਗ਼ਲਤ ਕਾਰਨਾਮਿਆਂ ਸਮੇਤ ਸ੍ਰੀ ਅਖੰਡ ਪਾਠਾਂ ਦਾ ਵਪਾਰ ਕਰਨ ਦਾ ਖੁਲਾਸਾ ਕੀਤੇ ਜਾਣ ਕਾਰਨ ਸੰਗਤ 'ਚ ਰੋਹ ਪੈਦਾ ਹੋ ਗਿਆ ਹੈ | ਉਨ੍ਹਾਂ ਜਿਥੇ ਇਨ੍ਹਾਂ ਦੋਸ਼ਾਂ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ, ਉੱਥੇ ਹੀ ਸਮੂਹ ਪੰਥ ਪ੍ਰਸਤ ਧੜਿਆਂ ਨੂੰ ਅਪੀਲ ਕੀਤੀ ਕਿ ਉਹ ਇਕੱਠੇ ਹੋ ਕੇ ਬਾਦਲ ਪਰਿਵਾਰ ਨੂੰ ਪੰਥਕ ਰਾਜਨੀਤੀ ਤੋਂ ਬਾਹਰ ਦਾ ਰਸਤਾ ਦਿਖਾਉਣ ਅਤੇ ਪੰਥ ਤੇ ਪੰਜਾਬ ਦੇ ਭਲੇ ਲਈ ਸੁਹਿਰਦ ਯਤਨ ਕਰਨ |

ਪਿਛਲੀ ਖ਼ਬਰ ਮਾਮਲਾ ਪਿੰਡ ਭਾਂਖਰਪੁਰ ਦੀ ਘੱਗਰ ਨਦੀ 'ਚ ਨਾਜਾਇਜ਼ ਮਾਈਨਿੰਗ ਹੋਣ ਦਾ <br/> ਅਗਲੀ ਖ਼ਬਰ ਚੰਡੀਗੜ੍ਹ ਯੂਨੀਵਰਸਿਟੀ ਦੇ 'ਏ. ਆਈ. ਫ਼ੈਸਟ' ਦੇ ਦੂਜੇ ਦਿਨ 'ਸੈਂਡਬਾਕਸ ਰੈਜ਼ੀਡੈਂਸ਼ੀਅਲ ਪ੍ਰੋਗਰਾਮ' ਲਾਂਚ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।