04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਅਮਰਿੰਦਰ ਸਿੰਘ ਤੁੜ 'ਪੂਰਾ ਪੰਜਾਬ ਲਹਿਰ' ਦੇ ਕੌਮੀ ਕਨਵੀਨਰ ਨਿਯੁਕਤ <br/>

ਅਜੀਤ ਡੈਸਕ 22-02-2026
ਐੱਸ. ਏ. ਐੱਸ. ਨਗਰ,21 ਫਰਵਰੀ(ਪ੍ਰੋ. ਅਵਤਾਰ ਸਿੰਘ)-ਮਿਸਲ ਸਤਲੁਜ ਦੇ ਪ੍ਰਧਾਨ ਅਜੇਪਾਲ ਸਿੰਘ ਬਰਾੜ ਨੇ ਜਥੇ. ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਮਰਹੂਮ ਮੋਹਨ ਸਿੰਘ ਤੁੜ ਦੇ ਪੋਤਰੇ ਤੇੇ ਸਾਬਕਾ ਲੋਕ ਸਭਾ ਮੈਂਬਰ ਮਰਹੂਮ ਜਥੇ. ਲਹਿਣਾ ਸਿੰਘ ਤੁੜ ਦੇ ਪੁੱਤਰ ਅਮਰਿੰਦਰ ਸਿੰਘ ਤੁੜ ਨੂੰ 'ਪੂਰਾ ਪੰਜਾਬ ਲਹਿਰ' ਦੇ ਕੌਮੀ ਕਨਵੀਨਰ ਨਿਯੁਕਤ ਕੀਤਾ ਹੈ | ਇਸ ਮੌਕੇ ਅਜੇਪਾਲ ਸਿੰਘ ਬਰਾੜ ਨੇ ਕਿਹਾ ਕਿ ਮਿਸਲ ਸਤਲੁਜ ਦੇ ਨਾਲ ਅਜਿਹੇ ਪਰਿਵਾਰਾਂ ਦਾ ਜੁੜਨਾ ਸਾਬਿਤ ਕਰਦਾ ਹੈ ਕਿ ਪੰਜਾਬ ਪ੍ਰਤੀ ਸੁਹਿਰਦ ਲੋਕ ਪੂਰਾ ਪੰਜਾਬ ਲਹਿਰ ਨੂੰ ਪੂਰਾ ਸਹਿਯੋਗ ਦੇ ਰਹੇ ਹਨ | ਉਨ੍ਹਾਂ ਕਿਹਾ ਕਿ ਅਮਰਿੰਦਰ ਸਿੰਘ ਤੁੜ ਦੇ ਪੂਰਾ ਪੰਜਾਬ ਦੇ ਕੌਮੀ ਕਨਵੀਨਰ ਨਿਯੁਕਤ ਹੋਣ ਦੇ ਚਲਦਿਆਂ ਉਨ੍ਹਾਂ ਦੀ ਪਿਛਲੀ ਜ਼ਿੰਮੇਵਾਰੀ ਦੇ ਤੌਰ 'ਤੇ ਹਰਜੀਤ ਸਿੰਘ ਖਿਜ਼ਰਾਬਾਦ ਨੂੰ ਪੁਆਧ ਜ਼ੋਨ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ | ਇਸ ਮੌਕੇ ਬੀਬੀ ਜਸਮੀਤ ਕੌਰ ਛੀਨਾ ਤੇ ਦਵਿੰਦਰ ਸਿੰਘ ਸੇਖੋਂ ਆਦਿ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਹਿੰਮਤ ਦੀ ਮਿਸਾਲ ਬਣੀ ਵਿਦਿਆਰਥਣ ਕਨਿਸ਼ਕਾ <br/> ਅਗਲੀ ਖ਼ਬਰ ਸਾਇੰਸ ਓਲੰਪੀਆਡ 'ਚ ਏ.ਪੀ.ਜੇ. ਪਬਲਿਕ ਸਕੂਲ ਦੇ 22 ਵਿਦਿਆਰਥੀਆਂ ਨੇ ਜਿੱਤੇ ਸੋਨੇ ਦੇ ਤਗ਼ਮੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।