04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਹਿੰਮਤ ਦੀ ਮਿਸਾਲ ਬਣੀ ਵਿਦਿਆਰਥਣ ਕਨਿਸ਼ਕਾ <br/>

ਪ੍ਰੀਖਿਆ ਕੇਂਦਰ ਵਿਚ ਵੀਲ੍ਹ ਚੇਅਰ 'ਤੇ ਪੇਪਰ ਦੇ ਰਹੀ ਵਿਦਿਆਰਥਣ ਕਨਿਸ਼ਕਾ | ਤਸਵੀਰ : ਗੁਰਿੰਦਰ ਸਿੰਘ <br/> 22-02-2026
ਚੰਡੀਗੜ੍ਹ, 21 ਫਰਵਰੀ (ਸੁਖਵਿੰਦਰ ਸਿੰਘ ਸ਼ਾਨ)-ਵਿਦਿਆਰਥਣ ਕਨਿਸ਼ਕਾ ਅੱਜ ਹਿੰਮਤ ਦੀ ਮਿਸਾਲ ਬਣ ਗਈ, ਜਦੋਂ ਉਸ ਨੇ ਆਈ. ਸੀ. ਯੂ. 'ਚੋਂ ਉਠ ਕੇ ਮੈਡੀਕਲ ਉਪਕਰਨਾਂ ਦੇ ਸਹਾਰੇ ਫ਼ਿਜ਼ੀਕਸ ਵਿਸ਼ੇ ਦੀ ਪ੍ਰੀਖਿਆ ਦਿੱਤੀ | 12ਵੀਂ ਜਮਾਤ ਦੀ ਵਿਦਿਆਰਥਣ ਕਨਿਸ਼ਕਾ ਜਦੋਂ ਐਂਬੂਲੈਂਸ ਗੱਡੀ ਰਾਹੀਂ ਵੀਹਲਚੇਅਰ 'ਤੇ ਬੈਠ ਕੇ ਆਕਸੀਜਨ ਰਾਹੀਂ ਸਾਹ ਲੈ ਕੇ ਅਤੇ ਜ਼ਰੂਰੀ ਮੈਡੀਕਲ ਉਪਕਰਨਾਂ ਦੇ ਨਾਲ ਪ੍ਰੀਖਿਆ ਕੇਂਦਰ ਪਹੁੰਚੀ, ਤਾਂ ਕੀ ਪ੍ਰੀਖਿਆਰਥੀ, ਕੀ ਅਧਿਆਪਕ ਅਤੇ ਕੀ ਹੋਰ ਦਰਸ਼ਕ ਦੇਖ ਦੇ ਕੇ ਹੈਰਾਨ ਸਨ ਕਿ ਡਾਕਟਰਾਂ ਦੀ ਟੀਮ ਨਾਲ ਇਹ ਕੌਣ ਆ ਗਿਆ ਹੈ ਪ੍ਰੀਖਿਆ ਕੇਂਦਰ ਵਿਚ | ਸਾਰੀ ਕਹਾਣੀ ਸੁਣ ਕੇ ਸਭ ਹੈਰਾਨ ਸਨ ਕਿ ਜਨਮ ਤੋਂ ਕੁਦਰਤ ਦੀ ਮਾਰ ਝੱਲ ਰਹੀ ਅਤੇ ਬੀਤੇ 13 ਦਿਨਾਂ ਤੋਂ ਆਈ.ਸੀ.ਯੂ ਵਿਚ ਦਾਖਲ ਰਹੀ ਕਨਿਸ਼ਕਾ ਅੱਜ ਸਾਇੰਸ ਵਿਸ਼ੇ ਦੀ ਪ੍ਰੀਖਿਆ ਦੇ ਰਹੀ ਹੈ | ਪਿਤਾ ਪ੍ਰੇਮ ਸਿੰਘ ਨੇ ਦੱਸਿਆ ਕਿ ਕਨਿਸ਼ਕਾ ਸੈਕਟਰ-26 ਸਥਿਤ ਖ਼ਾਲਸਾ ਸਕੂਲ ਦੀ 12ਵੀਂ (ਨਾਨ ਮੈਡੀਕਲ) ਦੀ ਵਿਦਿਆਰਥਣ ਹੈ | ਕੁੱਝ ਦਿਨ ਪਹਿਲਾਂ ਕਨਿਸ਼ਕਾ ਨੂੰ ਸਾਧਾਰਨ ਖੰਘ ਜ਼ੁਕਾਮ ਹੋਇਆ ਸੀ, ਪਰ ਛਾਤੀ 'ਚ ਖੰਘ ਜੰਮਣ ਕਾਰਨ ਉਸ ਦੀ ਹਾਲਤ ਵਿਗੜਦੀ ਗਈ ਅਤੇ ਉਸ ਨੂੰ ਨਮੂਨੀਆ ਹੋ ਗਿਆ | ਸਥਿਤੀ ਇੰਨੀ ਗੰਭੀਰ ਹੋ ਗਈ ਕਿ ਕਨਿਸ਼ਕਾ ਨੂੰ ਆਈ. ਸੀ. ਯੂ. ਵਿਚ ਭਰਤੀ ਕਰਨਾ ਪਿਆ, ਜਿਥੇ ਉਸ ਨੂੰ ਦਸ ਦਿਨਾਂ ਤੱਕ ਹੋਸ਼ ਨਹੀਂ ਸੀ ਆਈ ਅਤੇ ਉਸ ਨੂੰ 13 ਦਿਨ ਆਈ. ਸੀ. ਯੂ. ਵਿਚ ਗੁਜ਼ਾਰਨੇ ਪਏ | ਉਨ੍ਹਾਂ ਦੱਸਿਆ ਕਿ ਡਾਕਟਰਾਂ ਵਲੋਂ ਮੁਕੰਮਲ ਆਰਾਮ ਕਰਨ ਦੀ ਸਲਾਹ ਦੇਣ ਦੇ ਬਾਵਜੂਦ ਕਨਿਸ਼ਕਾ ਨੇ ਬਾਰ੍ਹਵੀਂ ਦੀ ਪ੍ਰੀਖਿਆ ਦੇਣ ਦਾ ਫ਼ੈਸਲਾ ਨਹੀਂ ਬਦਲਿਆ | ਇਸ ਲਈ ਹਸਪਤਾਲ ਪ੍ਰਸ਼ਾਸਨ ਅਤੇ ਸਕੂਲ ਪ੍ਰਬੰਧਕਾਂ ਨੇ ਕਨਿਸ਼ਕਾ ਦੇ ਪ੍ਰੇਪਰ ਲਈ ਵਿਸ਼ੇਸ਼ ਪ੍ਰਬੰਧ ਕੀਤੇ | ਹਸਪਤਾਲ ਤੋਂ ਡਾਕਟਰਾਂ ਦੀ ਟੀਮ ਉਸ ਦੇ ਨਾਲ ਪ੍ਰੀਖਿਆ ਕੇਂਦਰ ਪਹੁੰਚੀ, ਤਾਂ ਜੋ ਕਿਸੇ ਵੀ ਹੰਗਾਮੀ ਸਥਿਤੀ ਨਾਲ ਨਜਿੱਠਿਆ ਜਾ ਸਕੇ | ਪ੍ਰੇਮ ਸਿੰਘ ਨੇ ਦੱਸਿਆ, 'ਕਨਿਸ਼ਕਾ ਬਚਪਨ ਤੋਂ ਹੀ ਵਿਸ਼ੇਸ਼ ਲੋੜਾਂ ਵਾਲੀ ਬੱਚੀ ਹੈ | ਉਹ ਪਹਿਲਾਂ ਹੀ ਚੁਣੌਤੀਆਂ ਦਾ ਸਾਹਮਣਾ ਕਰਦੀ ਆ ਰਹੀ | ਇਸ ਵਾਰ ਬਿਮਾਰੀ ਨੇ ਉਸ ਨੂੰ ਬੁਰੀ ਤਰ੍ਹਾਂ ਤੋੜਨ ਦੀ ਕੋਸ਼ਿਸ਼ ਕੀਤੀ, ਪਰ ਉਸ ਨੇ ਹਾਰ ਨਹੀਂ ਮੰਨੀ, ਸਗੋਂ ਸਫ਼ਲਤਾ ਪੂਰਕ ਸਾਇੰਸ ਵਿਸ਼ੇ ਦੀ ਪ੍ਰੀਖਿਆ ਦਿੱਤੀ |'


ਪਿਛਲੀ ਖ਼ਬਰ ਡੀ. ਏ. ਵੀ. ਕਾਲਜ 'ਚ ਦੋ ਦਿਨਾਂ ਯੁਵਾ ਸੰਸਦ ਸੈਸ਼ਨ ਕਰਵਾਇਆ ਅਗਲੀ ਖ਼ਬਰ ਅਮਰਿੰਦਰ ਸਿੰਘ ਤੁੜ 'ਪੂਰਾ ਪੰਜਾਬ ਲਹਿਰ' ਦੇ ਕੌਮੀ ਕਨਵੀਨਰ ਨਿਯੁਕਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।