24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-02-2026

ਲੜਕੀ ਵਲੋਂ ਸ਼ਾਦੀ ਦੀ ਗੱਲਬਾਤ ਦੌਰਾਨ ਨਿਵੇਸ਼ ਦੇ ਨਾਂਅ 'ਤੇ 46 ਲੱਖ ਦੀ ਠੱਗੀ <br/>

ਅਜੀਤ ਡੈਸਕ 28-02-2026

ਚੰਡੀਗੜ੍ਹ, 27 ਫ਼ਰਵਰੀ (ਕਪਿਲ ਵਧਵਾ)– ਆਨਲਾਈਨ ਮੈਟਿ੍ਮੋਨੀਅਲ ਸਾਈਟ ਰਾਹੀਂ ਸ਼ਾਦੀ ਦੀ ਗੱਲਬਾਤ ਦੌਰਾਨ ਸੈਕਟਰ-32 ਦੇ ਇਕ ਵਿਅਕਤੀ ਨਾਲ ਨਿਵੇਸ਼ ਦੇ ਨਾਂਅ 'ਤੇ ਕਰੀਬ 46 ਲੱਖ ਰੁਪਏ ਦੀ ਠੱਗੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਪੁਲਿਸ ਨੇ ਪੀੜਤ ਦੀ ਸ਼ਿਕਾਇਤ 'ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ |
ਸ਼ਿਕਾਇਤਕਰਤਾ ਸਹਾਬ ਸਿੰਘ ਨੇ ਪੁਲਿਸ ਨੂੰ ਦਿੱਤੀ ਦਰਖ਼ਾਸਤ ਵਿਚ ਦੱਸਿਆ ਕਿ ਉਹ ਮੂਲ ਰੂਪ ਵਿਚ ਸੈਕਟਰ-32 ਸੀ, ਚੰਡੀਗੜ੍ਹ ਦਾ ਰਹਿਣ ਵਾਲਾ ਹੈ ਅਤੇ ਵਰਤਮਾਨ ਵਿਚ ਯੂਰਪ ਵਿਚ ਵਰਕ ਪਰਮਿਟ 'ਤੇ ਕੰਮ ਕਰਦਾ ਹੈ | ਪਿਛਲੇ ਸਾਲ ਅਕਤੂਬਰ ਵਿਚ ਆਪਣੇ ਪਿਤਾ ਦੀ ਬਿਮਾਰੀ ਕਾਰਨ ਉਹ ਭਾਰਤ ਆਇਆ ਸੀ | ਇਸ ਦੌਰਾਨ ਉਸਨੇ ਮੈਟਿ੍ਮੋਨੀਅਲ ਵੈਬਸਾਈਟ 'ਤੇ ਆਪਣਾ ਪ੍ਰੋਫ਼ਾਈਲ ਬਣਾਇਆ, ਜਿੱਥੇ ਉਸਦੀ ਪਛਾਣ ਸ਼ਰੁਤੀ ਸਿੰਘ ਨਾਂ ਦੀ ਇਕ ਲੜਕੀ ਨਾਲ ਹੋਈ |
ਲੜਕੀ ਨੇ ਆਪਣੇ ਆਪ ਨੂੰ ਮੁੰਬਈ ਦੀ ਇਕ ਆਈ.ਟੀ. ਕੰਪਨੀ ਵਿਚ ਸਾਫਟਵੇਅਰ ਪ੍ਰੋਫੈਸ਼ਨਲ ਦੱਸਦਿਆਂ ਵਿਆਹ ਦੀ ਗੱਲ ਅੱਗੇ ਵਧਾਈ | ਕੁੱਝ ਸਮੇਂ ਬਾਅਦ ਉਸਨੇ ਭਵਿੱਖ ਸੁਰੱਖਿਅਤ ਕਰਨ ਦੇ ਨਾਂ 'ਤੇ ਨਿਵੇਸ਼ ਕਰਨ ਲਈ ਦਬਾਅ ਬਣਾਇਆ ਅਤੇ ਇਕ ਆਨਲਾਈਨ ਨਿਵੇਸ਼ ਵੈਬਸਾਈਟ 'ਤੇ ਰਜਿਸਟ੍ਰੇਸ਼ਨ ਕਰਵਾਇਆ | ਉਸਨੇ ਦਾਅਵਾ ਕੀਤਾ ਕਿ ਇਸ ਸਾਈਟ 'ਤੇ ਰਕਮ ਦੋਗੁਣੀ ਹੋ ਜਾਂਦੀ ਹੈ ਅਤੇ 5 ਫ਼ੀਸਦੀ ਮੁਨਾਫ਼ਾ ਮਿਲਦਾ ਹੈ |
ਸ਼ਿਕਾਇਤ ਅਨੁਸਾਰ 9 ਜਨਵਰੀ 2026 ਨੂੰ ਪੀੜਤ ਨੇ ਆਪਣੇ ਇੰਡਸਇੰਡ ਬੈਂਕ ਖਾਤੇ ਤੋਂ


ਪਿਛਲੀ ਖ਼ਬਰ ਗੈਂਗਸਟਰਾਂ 'ਤੇ ਵਾਰ ਦਾ 38ਵਾਂ ਦਿਨ ਪੰਜਾਬ ਪੁਲਿਸ ਵਲੋਂ 515 ਥਾਈਾ ਛਾਪੇਮਾਰੀ <br/> ਅਗਲੀ ਖ਼ਬਰ ਪੰਜਾਬੀ ਫ਼ਿਲਮ ਤੇ ਟੀ. ਵੀ. ਐਕਟਰਜ਼ ਐਸੋਸੀਏਸ਼ਨ ਦੇ ਜਨਰਲ ਇਜਲਾਸ 'ਚ ਸਰਬਸੰਮਤੀ ਨਾਲ ਐਮੀ ਵਿਰਕ ਪ੍ਰਧਾਨ ਤੇ ਬਿੰਨੂ ਢਿੱ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।