24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-02-2026

ਪੰਜਾਬੀ ਫ਼ਿਲਮ ਤੇ ਟੀ. ਵੀ. ਐਕਟਰਜ਼ ਐਸੋਸੀਏਸ਼ਨ ਦੇ ਜਨਰਲ ਇਜਲਾਸ 'ਚ ਸਰਬਸੰਮਤੀ ਨਾਲ ਐਮੀ ਵਿਰਕ ਪ੍ਰਧਾਨ ਤੇ ਬਿੰਨੂ ਢਿੱਲੋਂ ਜਨਰਲ ਸਕੱਤਰ ਚੁਣੇ ਗਏ <br/>

ਅਜੀਤ ਡੈਸਕ 28-02-2026
ਗੁੱਗੂ ਗਿੱਲ ਚੇਅਰਮੈਨ, ਨਿਰਮਲ ਰਿਸ਼ੀ ਮੁੱਖ ਸਰਪ੍ਰਸਤ, ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਹਰੀਸ਼ ਸ਼ਰਮਾ ਮੁੱਖ ਸਲਾਹਕਾਰ ਨਿਯੁਕਤ
ਐੱਸ. ਏ. ਐੱਸ. ਨਗਰ, 27 ਫਰਵਰੀ (ਤਰਵਿੰਦਰ ਸਿੰਘ ਬੈਨੀਪਾਲ)-ਸਥਾਨਕ ਪਿੰਡ ਸੋਹਾਣਾ ਸਥਿਤ ਰਤਨ ਕਾਲਜ ਵਿਖੇ ਪੰਜਾਬੀ ਫ਼ਿਲਮ ਅਤੇ ਟੀ. ਵੀ. ਐਕਟਰਜ਼ ਐਸੋਸੀਏਸ਼ਨ ਦਾ ਜਨਰਲ ਇਜਲਾਸ ਐਸੋਸੀਏਸ਼ਨ ਦੀ ਮੌਜੂਦਾ ਪ੍ਰਧਾਨ ਪਦਮਸ੍ਰੀ ਨਿਰਮਲ ਰਿਸ਼ੀ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ, ਜਿਸ 'ਚ ਫ਼ਿਲਮੀ ਅਦਾਕਾਰ ਐਮੀ ਵਿਰਕ ਨੂੰ ਸਰਬਸੰਮਤੀ ਨਾਲ ਸੰਸਥਾ ਦਾ ਪ੍ਰਧਾਨ, ਗੁੱਗੂ ਗਿੱਲ ਨੂੰ ਚੇਅਰਮੈਨ, ਨਿਰਮਲ ਰਿਸ਼ੀ ਨੂੰ ਮੁੱਖ ਸਰਪ੍ਰਸਤ, ਬਿੰਨੂ ਢਿੱਲੋਂ ਨੂੰ ਜਨਰਲ ਸਕੱਤਰ, ਬੀ. ਐਨ. ਸ਼ਰਮਾ. ਨੂੰ ਸੀਨੀਅਰ ਮੀਤ ਪ੍ਰਧਾਨ, ਤਾਨੀਆ ਨੂੰ ਮੀਤ ਪ੍ਰਧਾਨ, ਭਾਰਤ ਭੂਸ਼ਨ ਨੂੰ ਖ਼ਜ਼ਾਨਚੀ, ਵਿਨੋਦ ਸ਼ਰਮਾ ਨੂੰ ਪ੍ਰੈੱਸ ਸਕੱਤਰ, ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ ਅਤੇ ਹਰੀਸ਼ ਸ਼ਰਮਾ ਨੂੰ ਮੁੱਖ ਸਲਾਹਕਾਰ ਚੁਣਿਆ ਗਿਆ, ਜਦਕਿ ਕਾਰਜਕਾਰਨੀ 'ਚ ਡਾ ਰਣਜੀਤ ਸ਼ਰਮਾ, ਪ੍ਰਭ ਗਰੇਵਾਲ, ਪ੍ਰਕਾਸ਼ ਗਾਧੂ, ਪਰਮਜੀਤ ਭੰਗੂ, ਬਲਜਿੰਦਰ ਕੌਰ, ਅਕਿਸ਼ਤਾ, ਡਾ. ਜੱਸੀ ਧੂਰੀ, ਦੀਦਾਰ ਗਿੱਲ, ਬਨਿੰਦਰ ਬੰਟੀ, ਰਾਜ ਧਾਲੀਵਾਲ ਅਤੇ ਪੂਨਮ ਸੂਦ ਨੂੰ ਸ਼ਾਮਿਲ ਕੀਤਾ ਗਿਆ ਹੈ | ਇਸ ਮੌਕੇ ਵੱਡੀ ਗਿਣਤੀ 'ਚ ਕਲਾਕਾਰ ਅਤੇ ਗਾਇਕ ਹਾਜ਼ਰ ਸਨ | ਇਸ ਮੌਕੇ ਐਮੀ ਵਿਰਕ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬੀ ਸਿਨੇਮਾ ਸਾਡੀ ਸਾਰਿਆਂ ਦੀ ਜਿੰਦ ਜਾਨ ਹੈ, ਜਿਸ ਨੂੰ ਸਾਂਝੇ ਯਤਨਾਂ ਨਾਲ ਹੋਰ ਅਗਾਂਹ ਲਿਜਾਇਆ ਜਾਵੇਗਾ, ਜਦਕਿ ਨਿਰਮਲ ਰਿਸ਼ੀ ਨੇ ਆਪਣੀ ਪ੍ਰਧਾਨਗੀ ਸਮੇਂ ਹੋਏ ਕੰਮ ਸਾਂਝੇ ਕੀਤੇ | ਗੁਰਪ੍ਰੀਤ ਘੁੱਗੀ ਨੇ ਸੰਸਥਾ 'ਚ ਅਨੁਸ਼ਾਸਨ ਦੀ ਲੋੜ 'ਤੇ ਜ਼ੋਰ ਦਿੰਦਿਆਂ ਪੰਜਾਬੀ ਸਿਨੇਮੇ ਲਈ ਇੱਕਜੁੱਟ ਹੋ ਕੇ ਯਤਨਸ਼ੀਲ ਹੋਣ ਦਾ ਸੱਦਾ ਦਿੱਤਾ | ਇਸ ਦੌਰਾਨ ਸ਼ਵਿਦਰ ਮਾਹਲ, ਬੀ. ਐਨ. ਸ਼ਰਮਾ ਆਦਿ ਨੇ ਵੀ ਸੰਬੋਧਨ ਕੀਤਾ | ਇਸ ਮੌਕੇ ਮਲਕੀਤ ਸਿੰਘ ਰੌਣੀ, ਲਾਭ ਚਤਾਮਲੀ, ਅਨੀਤਾ ਸਬਦੀਸ਼, ਜੱਸੀ ਲੌਂਗੋਵਾਲੀਆ, ਦਵਿੰਦਰ ਦਮਨ, ਰਵਿੰਦਰ ਮੰਡ, ਬਲਬੀਰ ਬੋਪਾਰਾਏ, ਲਾਲੀ ਗਿੱਲ, ਰਾਜ ਜੋਸ਼ੀ, ਜਗਦੀਸ਼ ਪਾਪੜਾ, ਸੁਖਦੇਵ ਬਰਨਾਲਾ, ਅਨੀਤਾ ਖੰਨਾ, ਹਰਪ੍ਰੀਤ ਵਾਲੀਆ, ਅਸ਼ੋਕ ਪੁਰੀ, ਕਿਰਨਪ੍ਰੀਤ ਕੌਰ, ਨੀਲਮ ਹੁੰਦਲ, ਪ੍ਰਦੀਪ ਕੌਰ, ਭੁਪਿੰਦਰ ਬਰਨਾਲਾ, ਤਰਸੇਮ ਪਾਲ ਸਮੇਤ ਵੱਡੀ ਗਿਣਤੀ 'ਚ ਫ਼ਨਕਾਰ ਹਾਜ਼ਰ ਸਨ |

ਪਿਛਲੀ ਖ਼ਬਰ ਲੜਕੀ ਵਲੋਂ ਸ਼ਾਦੀ ਦੀ ਗੱਲਬਾਤ ਦੌਰਾਨ ਨਿਵੇਸ਼ ਦੇ ਨਾਂਅ 'ਤੇ 46 ਲੱਖ ਦੀ ਠੱਗੀ <br/> ਅਗਲੀ ਖ਼ਬਰ ਪੀ.ਐਸ.ਆਈ.ਈ.ਸੀ. ਉਦਯੋਗਿਕ ਪਲਾਂਟਾਂ ਦੀ ਮੰਗ ਲਗਾਤਾਰ ਵਧ ਰਹੀ-ਸੰਜੀਵ ਅਰੋੜਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।