15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਬਾਪੂ ਧਾਮ ਕਾਲੋਨੀ 'ਚ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਨੂੰ ਬਰੀ ਕੀਤੇ ਜਾਣ ਦੀ ਖ਼ੁਸ਼ੀ ਵਿਚ ਲੰਡੂ ਵੰਡੇ <br/>

ਅਜੀਤ ਡੈਸਕ 01-03-2026
ਚੰਡੀਗੜ੍ਹ, 28 ਫਰਵਰੀ (ਮਾਰਕੰਡਾ)-ਬਾਪੂ ਧਾਮ ਕਾਲੋਨੀ ਵਾਰਡ 3 ਦੇ ਸਥਾਨਕ ਵਰਕਰਾਂ ਨੇ ਦਿੱਲੀ ਸ਼ਰਾਬ ਘੁਟਾਲੇ ਦੇ ਮਾਮਲੇ ਵਿਚ ਅਦਾਲਤ ਵਲੋਂ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਨੂੰ ਬਰੀ ਕੀਤੇ ਜਾਣ ਦਾ ਜਸ਼ਨ ਦੀ ਖ਼ੁਸ਼ੀ ਵਿਚ ਲੰਡੂ ਵੰਡ ਕੇ ਖ਼ੁਸ਼ੀ ਮਨਾਈ ਗਈ | ਸੀਨੀਅਰ ਬਾਪੂ ਧਾਮ ਨੇਤਾ ਮੇਵਾਰਾਮ ਦਲੇਰੇ ਨੇ ਕਿਹਾ ਕਿ ਉਨ੍ਹਾਂ ਨੂੰ ਨਿਆਂ ਪ੍ਰਣਾਲੀ ਵਿਚ ਪੂਰਾ ਵਿਸ਼ਵਾਸ ਹੈ ਅਤੇ ਸੱਚਾਈ ਦੀ ਜਿੱਤ ਹੋਈ ਹੈ¢ ਐਡਵੋਕੇਟ ਸ਼ੀਸ਼ਪਾਲ ਰਾਜਪੂਤ ਨੇ ਕਿਹਾ ਕਿ ਇਹ ਫ਼ੈਸਲਾ ਨਿਆਂ ਪ੍ਰਣਾਲੀ ਵਿਚ ਵਿਸ਼ਵਾਸ ਨੂੰ ਹੋਰ ਮਜ਼ਬੂਤ ਕਰਦਾ ਹੈ¢ ਉਨ੍ਹਾਂ ਨੇ ਆਪਣੇ ਸਮਰਥਕਾਂ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਸਕਾਰਾਤਮਿਕ ਰਾਜਨੀਤੀ ਅਤੇ ਜਨਤਕ ਸੇਵਾ ਵਿਚ ਆਪਣੀ ਸਰਗਰਮ ਭਾਗੀਦਾਰੀ ਜਾਰੀ ਰੱਖਣ ਦੀ ਅਪੀਲ ਕੀਤੀ¢ ਆਮ ਆਦਮੀ ਪਾਰਟੀ ਚੰਡੀਗੜ੍ਹ ਦੇ ਸਾਬਕਾ ਸੋਸ਼ਲ ਮੀਡੀਆ ਸਹਿ-ਇੰਚਾਰਜ ਦਿਨੇਸ਼ ਦਲੇਰੇ, ਗੋਪਾਲ ਅਤਰੀ, ਕਿ੍ਸ਼ਨਾ, ਸੁਸ਼ੀਲ ਗਾਬਰ, ਸੰਨੀ, ਸ਼੍ਰੀਪਾਲ, ਰੁਕਮਣ, ਸਤਬੀਰ ਸਮੇਤ ਹੋਰ 'ਆਪ' ਵਰਕਰ ਮੌਜੂਦ ਸਨ |

ਪਿਛਲੀ ਖ਼ਬਰ ਐੱਸ.ਡੀ ਕਾਲਜ 'ਚ 48ਵਾਂ ਡਿਗਰੀ ਵੰਡ ਸਮਾਰੋਹ ਕਰਵਾਇਆ <br/> ਅਗਲੀ ਖ਼ਬਰ ਸਕੂਲ ਵਿਦਿਆਰਥੀਆਂ ਵੱਲੋਂ ਪਿੰਗਲਵਾੜਾ ਸ਼ਾਖਾ ਦਾ ਦੌਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।