ਚੰਡੀਗੜ੍ਹ, 28 ਫਰਵਰੀ (ਮਾਰਕੰਡਾ)-ਐੱਸ.ਡੀ ਕਾਲਜ ਚੰਡੀਗੜ੍ਹ ਵਿਖੇ 48ਵਾਂ ਡਿਗਰੀ ਵੰਡ ਸਮਾਰੋਹ ਕਰਵਾਇਆ ਗਿਆ | ਬੈਚ 2023-24 ਲਈ ਗ੍ਰੈਜੂਏਟ ਅਤੇ ਪੋਸਟ-ਗ੍ਰੈਜੂਏਟ 1886 ਵਿਦਿਆਰਥੀਆਂ ਨੂੰ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆਂ ਨੇ ਸਮਾਰੋਹ ਦੀ ਪ੍ਰਧਾਨਗੀ ਅਤੇ ਡਿਗਰੀਆਂ ਵੰਡੀਆਂ | ਹਾਜ਼ਰੀਨ ਨੂੰ ਸੰਬੋਧਨ ਕਰਦੇ ਹੋਏ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਕਾਲਜ ਦੀ ਅਕਾਦਮਿਕ ਉੱਤਮਤਾ, ਖ਼ਾਸ ਕਰਕੇ ਐਨ.ਏ.ਏ.ਸੀ ਦੁਆਰਾ 1+ ਗ੍ਰੇਡ ਅਤੇ ਐਨ.ਆਈ.ਆਰ.ਐਫ ਵਿਚ 70ਵਾਂ ਰੈਂਕ ਪ੍ਰਾਪਤ ਕਰਨ 'ਤੇ ਪ੍ਰਸ਼ੰਸਾ ਕੀਤੀ | ਉਨ੍ਹਾਂ ਨੇ ਸਮੇਂ ਦੀ ਕਦਰ ਕਰਨ, ਜੀਵਨ ਭਰ ਸਿੱਖਣ ਵਾਲੇ ਬਣੇ ਰਹਿਣ, ਬਿਜਲੀ ਦੀ ਬਚਤ ਕਰਨ, ਮਨੁੱਖਤਾ ਅਤੇ ਦਾਨ ਦਾ ਅਭਿਆਸ ਕਰਨ ਦੇ ਸਮੂਹਿਕ ਦਿ੍ਸ਼ਟੀਕੋਣ ਨੂੰ ਅਪਣਾਉਣ ਦੀ ਅਪੀਲ ਕੀਤੀ | ਕਾਲਜ ਦੇ ਪਿ੍ੰਸੀਪਲ ਡਾ. ਅਜੇ ਸ਼ਰਮਾ ਨੇ ਸਾਲਾਨਾ ਰਿਪੋਰਟ 2025-26 ਪੇਸ਼ ਕੀਤੀ¢ ਡਾ. ਸ਼ਰਮਾ ਨੇ ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਵਿਚ ਕਾਲਜ ਦੇ ਸ਼ਾਨਦਾਰ ਪ੍ਰਦਰਸ਼ਨ 'ਤੇ ਹੋਰ ਜ਼ੋਰ ਦਿੱਤਾ¢ ਕਾਲਜ ਨੇ ਸੈਸ਼ਨ ਦੌਰਾਨ 10 ਰਾਸ਼ਟਰੀ ਅਤੇ 2 ਅੰਤਰਰਾਸ਼ਟਰੀ ਸੈਮੀਨਾਰ ਕਰਵਾਏ | ਕਰੀਬ 40 ਸਰਗਰਮ ਕਲੱਬਾਂ ਅਤੇ ਐੱਸੋਸੀਏਸ਼ਨਾਂ ਦੇ ਨਾਲ ਕਾਲਜ ਨੇ ਸਾਲ ਦੌਰਾਨ ਲਗਭਗ 250 ਅਕਾਦਮਿਕ ਅਤੇ ਸੱਭਿਆਚਾਰਕ ਸਮਾਗਮ ਕਰਵਾਏ | ਡਾ. ਕਰਮਜੀਤ ਸਿੰਘ ਉਪ ਕੁਲਪਤੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਵਲੋਂ ਧੰਨਵਾਦੀ ਰਸਮਾਂ ਅਦਾ ਕੀਤੀਆਂ ਗਈਆਂ |