ਖਰੜ, 1 ਮਾਰਚ (ਗੁਰਮੁਖ ਸਿੰਘ ਮਾਨ)-ਆਰੀਆ ਸਮਾਜ ਮੰਦਰ ਖਰੜ ਵਿਖੇ ਆਰੀਆ ਸਮਾਜ ਖਰੜ ਦੀ ਇਕ ਮੀਟਿੰਗ ਹੋਈ, ਜਿਸ 'ਚ ਵਿਸ਼ਵ ਬੰਧੂ ਵਿਸ਼ੇਸ ਤੌਰ 'ਤੇ ਹਾਜ਼ਰ ਹੋਏ | ਇਸ ਦੌਰਾਨ ਮੌਜੂਦਾ ਸਾਲ ਦੇ ਪ੍ਰੋਗਰਾਮਾਂ ਅਤੇ ਗਤੀਵਿਧੀਆਂ ਬਾਰੇ ਚਰਚਾ ਕੀਤੀ ਗਈ ਅਤੇ ਵੱਖ-ਵੱਖ ਵਿੰਗ ਬਣਾ ਕੇ ਇੰਚਾਰਜ ਨਿਯੁਕਤ ਕੀਤੇ ਗਏ | ਇਸ ਮੌਕੇ ਐਤਵਾਰ ਸਪਤਾਹਿਕ ਲਈ ਵਿਸ਼ਵ ਬੰਧੂ, ਸਨਿਚਰਵਾਰ ਲਈ ਸਪਤਾਹਿਕ ਸਰੋਜ ਬਾਲਾ, ਮੈਬਰਸ਼ਿਪ ਮੁਹਿੰਮ ਲਈ ਪੂਜਾ ਗਰਗ, ਵਰਕਸ਼ਾਪ ਲਈ ਸ਼ੀਤਲ ਸ਼ਰਮਾ, ਮਾਸਿਕ ਪਰਿਵਾਰ ਮਿਲਣ ਲਈ ਜਤਿੰਦਰ ਗੁਪਤਾ, ਸਕੂਲਾਂ 'ਚ ਕਾਰਜ ਲਈ ਪੂਨਮ ਸਿੰਗਲਾ, ਦਫਤਰ ਤੇ ਲਾਇਬ੍ਰੇਰੀ ਦੇਖਭਾਲ ਲਈ ਆਰਤੀ ਗਰਗ, ਆਰੀਆ ਸਮਾਜ ਦੀ ਸੰਪਤੀ ਦੀ ਦੇਖਭਾਲ ਲਈ ਰਵਿੰਦਰ, ਡਾਟਾ ਕੁਲੈਕਸ਼ਨ ਲਈ ਰੋਹਿਤ ਮਿਸ਼ਰਾ, ਸੇਵਾ ਕਾਰਜ ਲਈ ਸੁਭਾਸ਼ ਅਗਰਵਾਲ, ਭਜਨ ਅਭਿਆਸ ਲਈ ਇੰਦੂ ਬਾਲਾ, ਕਾਰਜਗਤਾ ਭੌਤਿਕ ਵਿਭਾਗ ਲਈ ਵਿਸ਼ਵ ਬੰਧੂ ਆਰੀਆ, ਆਰੀਆ ਵੀਰ ਅਤੇ ਵੀਰਾਂਗਨਾਂ ਦਲ ਲਈ ਮਾਧੁਰੀ ਆਰੀਆ, ਹੋਰ ਆਰੀਆ ਸਮਾਜਾਂ ਨਾਲ ਤਾਲਮੇਲ ਲਈ ਅਨਿਲ ਭੱਲਾ, ਸ਼ਹਿਰ ਦੀਆਂ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਨਾਲ ਤਾਲਮੇਲ ਲਈ ਅਰਵਿੰਦਰ ਕੰਗਣਵਾਲ, ਸੋਸ਼ਲ ਮੀਡੀਆ ਪ੍ਰਚਾਰ ਲਈ ਨਿਤਿਨ ਖੰਡੇਲਵਾਲ ਨੂੰ ਨਿਯੁਕਤ ਕੀਤਾ ਗਿਆ ਹੈ | ਇਸ ਮੌਕੇ ਸੰਸਥਾ ਦੇ ਪ੍ਰਧਾਨ ਅਤੇ ਇਸਤਰੀ ਆਰੀਆ ਸਮਾਜ ਦੀ ਪ੍ਰਧਾਨ ਸਪਨਾ ਸ਼ਰਮਾ ਸਮੇਤ ਹੋਰ ਅਹੁਦੇਦਾਰ ਤੇ ਵਰਕਰ ਹਾਜ਼ਰ ਸਨ |