11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਸੈਕਟਰ-17 'ਚ ਜਨਤਕ ਥਾਂ ਘੇਰਨ ਵਾਲੇ ਵਾਹਨਾਂ 'ਤੇ ਨਿਗਮ ਪ੍ਰਸ਼ਾਸਨ ਦੀ ਕਾਰਵਾਈ <br/>

ਚੰਡੀਗੜ੍ਹ ਨਗਰ ਨਿਗਮ ਦੀ ਤਹਿਬਾਜ਼ਾਰੀ ਟੀਮ ਸੈਕਟਰ 17 ਸਥਿਤ ਬੈਂਕ ਸਕਵੇਅਰ 'ਚ ਅਣ-ਅਧਿਕਾਰਤ ਤੌਰ 'ਤੇ ਖੜ੍ਹੀਆਂ ਗੱਡੀਆਂ ਨੂੰ ਕਬਜ਼ੇ 'ਚ ਲੈਂਦੇ ਹੋਏ | ਤਸਵੀਰਾਂ : ਕਮਲਜੀਤ ਸਿੰਘ <br/> 04-03-2026
ਚੰਡੀਗੜ੍ਹ, 3 ਮਾਰਚ (ਸੰਦੀਪ ਕੁਮਾਰ ਮਾਹਨਾ) – ਸ਼ਹਿਰ ਦੇ ਵਪਾਰਕ ਕੇਂਦਰ ਸੈਕਟਰ-17 ਵਿਖੇ ਪਾਰਕਿੰਗ ਥਾਂ ਦੀ ਗਲਤ ਵਰਤੋਂ ਖ਼ਿਲਾਫ਼ ਨਗਰ ਨਿਗਮ ਚੰਡੀਗੜ੍ਹ ਨੇ ਸਖ਼ਤ ਕਦਮ ਚੁੱਕਦਿਆਂ ਬੈਂਕ ਸਕਵੇਅਰ 'ਚ ਖੜੀਆਂ 6 ਗੱਡੀਆਂ ਕਬਜ਼ੇ ਵਿਚ ਲੈ ਲਈਆਂ | ਇਹ ਕਾਰਵਾਈ ਨਿਗਮ ਕਮਿਸ਼ਨਰ ਅਮਿਤ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਤਹਿਬਾਜ਼ਾਰੀ ਟੀਮ ਵਲੋਂ ਅੰਜ਼ਾਮ ਦਿੱਤੀ ਗਈ | ਕਾਰਵਾਈ ਦੌਰਾਨ ਇੰਡੀਅਨ ਬੈਂਕ ਨਾਲ ਸੰਬੰਧਿਤ ਇਹ 6 ਗੱਡੀਆਂ ਕਾਫ਼ੀ ਸਮੇਂ ਤੋਂ ਜਨਤਕ ਪਾਰਕਿੰਗ ਸਥਾਨ 'ਤੇ ਖੜ੍ਹੀਆਂ ਸਨ, ਜਿਸ ਨਾਲ ਆਵਾਜਾਈ 'ਚ ਰੁਕਾਵਟ ਪੈਦਾ ਹੋ ਰਹੀ ਸੀ ਅਤੇ ਆਮ ਲੋਕਾਂ ਨੂੰ ਪਾਰਕਿੰਗ ਲਈ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ | ਨਿਗਮ ਦੀ ਟੀਮ ਨੇ ਮੌਕੇ 'ਤੇ ਹੀ ਵਾਹਨਾਂ ਨੂੰ ਜ਼ਬਤ ਕਰਕੇ ਨਿਰਧਾਰਿਤ ਥਾਂ 'ਤੇ ਭੇਜ ਦਿੱਤਾ ਤਾਂ ਜੋ ਪਾਰਕਿੰਗ ਸਹੂਲਤ ਦੀ ਸੁਚੱਜੀ ਵਰਤੋਂ ਯਕੀਨੀ ਬਣਾਈ ਜਾ ਸਕੇ | ਇਸ ਦੇ ਨਾਲ ਹੀ ਜਨਤਕ ਸਥਾਨ 'ਤੇ ਅਣ ਅਧਿਕਾਰਤ ਕਬਜ਼ੇ ਲਈ ਸੰਬੰਧਿਤ ਬੈਂਕ ਖ਼ਿਲਾਫ਼ ਚਲਾਨ ਵੀ ਜਾਰੀ ਕੀਤਾ ਗਿਆ ਹੈ |

ਪਿਛਲੀ ਖ਼ਬਰ ਚੰਡੀਗੜ੍ਹ ਪ੍ਰੈੱਸ ਕਲੱਬ 'ਚ ਸਵ: ਸ਼ੰਗਾਰਾ ਸਿੰਘ ਭੁੱਲਰ ਦੀ ਸਵੈ-ਜੀਵਨੀ 'ਯਾਦਾਂ ਦਾ ਦਰਪਣ' ਦਾ ਲੋਕ-ਅਰਪਣ <br/> ਅਗਲੀ ਖ਼ਬਰ ਪੰਜਾਬ ਪੁਲਿਸ ਨੇ 471 ਥਾਈਾ ਕੀਤੀ ਛਾਪੇਮਾਰੀ, 148 ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।