04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਰਿਸ਼ਤਿਆਂ ਦੀ ਸਾਂਝ ਮਜ਼ਬੂਤ ਕਰਨ ਲਈ ਮਹਿਲਾਵਾਂ ਦੀ ਭੂਮਿਕਾ ਅਹਿਮ-ਨਵਜੀਤ ਕੌਰ ਬਾਸੀ <br/>

ਅਜੀਤ ਡੈਸਕ 08-03-2026
ਚੰਡੀਗੜ੍ਹ, 7 ਮਾਰਚ (ਅਜਾਇਬ ਸਿੰਘ ਅÏਜਲਾ)-'ਰਿਸ਼ਤਿਆਂ ਵਿਚ ਸਾਂਝ ਮਜ਼ਬੂਤ ਕਰ ਲਈ ਮਹਿਲਾਵਾਂ ਦੀ ਭੂਮਿਕਾ ਅਹਿਮ ਬਣਦੀ ਹੈ....' ਇਹ ਗੱਲ ਵਾਤਾਵਰਨ ਪ੍ਰਤੀ ਲੋਕਾਂ ਨੂੰ ਲੰਮੇ ਸਮੇਂ ਤੋਂ ਜਾਗਰੂਕ ਕਰ ਰਹੀ ਬਹੁਪੱਖੀ ਫ਼ਨਕਾਰਾਂ ਨਵਜੀਤ ਕੌਰ ਬਾਸੀ ਵਲੋਂ 8 ਮਾਰਚ ਨੂੰ ਮਨਾਏ ਜਾ ਰਹੇ ਮਹਿਲਾ ਦਿਵਸ ਦੇ ਸੰਬੰਧ ਵਿਚ ਸਾਂਝੀ ਕੀਤੀ | ਜਲੰਧਰ ਦੇ ਪਿਛੋਕੜ ਨਾਲ ਸੰਬੰਧ ਰੱਖਣ ਵਾਲੇ ਆਰਮੀ ਪਰਿਵਾਰ 'ਚ ਪੈਦਾ ਹੋਈ ਤੇ ਚੰਡੀਗੜ੍ਹ ਵਿਚ ਪਲੀ ਅਤੇ ਪੜ੍ਹੀ ਨਵਜੀਤ ਕੌਰ ਬਾਸੀ ਜੋ ਲੰਮੇ ਸਮੇਂ ਤੋਂ ਵਾਤਾਵਰਨ ਦੀ ਸੰਭਾਲ ਪ੍ਰਤੀ ਕਾਰਜਸ਼ੀਲ ਹੈ | ਉਨ੍ਹਾਂ ਦਾ ਇਹ ਵੀ ਕਹਿਣਾ ਹੈ ਉਨ੍ਹਾਂ ਨੇ 2018 ਵਿਚ ਕੋ-ਫਾਊਾਡਰ ਤੌਰ 'ਤੇ ਨੇਚਰ ਸਟਰੈਂਥ ਨੈਟਵਰਕ (ਐਨ.ਐਸ.ਐਨ) ਦੇ ਜ਼ਰੀਏ ਮਹਿਲਾਵਾਂ ਨੂੰ ਹਰ ਮਹੀਨੇ ਇਕੱਤਰਤਾ ਕਰਕੇ ਉਨ੍ਹਾਂ ਨੂੰ ਸਮਾਜ ਸੇਵੀ ਕਾਰਜਾਂ ਦੇ ਨਾਲ-ਨਾਲ ਉਨ੍ਹਾਂ ਵਲੋਂ ਤਿਆਰ ਕੀਤੇ ਪੋ੍ਰਡਕਟ ਨੂੰ ਵੀ ਦੇਸ਼ ਵਿਦੇਸ਼ ਵਿਚ ਇਕ ਚੰਗੀ ਥਾਂ ਦਿਵਾਉਣ ਦਾ ਉਪਰਾਲਾ ਵੀ ਕੀਤਾ ਜਾ ਰਿਹੈ | ਇਸ 'ਚ ਵੱਡੀ ਗਿਣਤੀ 'ਚ ਮੁਟਿਆਰਾਂ ਤੇ ਮਹਿਲਾਵਾਂ ਨੇ ਆਪਣੇ ਘਰਾਂ ਦੇ ਕੰਮ ਕਾਰਾਂ ਦੇ ਨਾਲ-ਨਾਲ ਸਮਾਜ ਦੇ ਸਾਰਥਿਕ ਕਾਰਜਾਂ 'ਚ ਵੀ ਉਤਸ਼ਾਹ ਦਿਖਾਇਆ |

ਪਿਛਲੀ ਖ਼ਬਰ ਪੰਜਾਬ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀਆਂ ਨੇ ਲਿਫ਼ਟ ਸਥਾਪਨਾ ਲਈ 23 ਲੱਖ ਰੁਪਏ ਦਾ ਦਿੱਤਾ ਯੋਗਦਾਨ ਅਗਲੀ ਖ਼ਬਰ 'ਗੈਂਗਸਟਰਾਂ 'ਤੇ ਵਾਰ' ਦਾ 46ਵਾਂ ਦਿਨ: ਪੰਜਾਬ ਪੁਲਿਸ ਨੇ 471 ਥਾਈਾ ਕੀਤੀ ਛਾਪੇਮਾਰੀ, 163 ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।