04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਪੰਜਾਬ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀਆਂ ਨੇ ਲਿਫ਼ਟ ਸਥਾਪਨਾ ਲਈ 23 ਲੱਖ ਰੁਪਏ ਦਾ ਦਿੱਤਾ ਯੋਗਦਾਨ

ਅਜੀਤ ਡੈਸਕ 08-03-2026
ਚੰਡੀਗੜ੍ਹ, 7 ਮਾਰਚ (ਮਾਰਕੰਡਾ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਡਾ. ਐਸ. ਐਸ. ਭਟਨਾਗਰ ਯੂਨੀਵਰਸਿਟੀ ਇੰਸਟੀਚਿਊਟ ਆਫ਼ ਕੈਮੀਕਲ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਦੇ 1986 ਬੈਚ ਨੇ ਆਪਣੀ ਰੂਬੀ ਜੁਬਲੀ ਐਲੂਮਨੀ ਮੀਟ ਮਨਾਈ ਗਈ, ਜਿਸ 'ਚ ਲਿਫ਼ਟ ਲਗਾਉਣ ਲਈ 23 ਲੱਖ ਰੁਪਏ ਦਾ ਯੋਗਦਾਨ ਪਾਇਆ | 1986 ਬੈਚ ਦੇ ਮੈਂਬਰ ਮੰਜੀਵ ਐਸ. ਵੋਹਰਾ ਨੇ ਇਸ ਪਹਿਲਕਦਮੀ ਲਈ 10 ਲੱਖ ਰੁਪਏ ਦਾ ਵਿਅਕਤੀਗਤ ਯੋਗਦਾਨ ਪਾਇਆ | ਭਟਨਾਗਰ ਆਡੀਟੋਰੀਅਮ ਵਿਖੇ ਕਰਵਾਏ ਸਮਾਗਮ 'ਚ ਬੈਚ ਦੇ ਗ੍ਰੈਜੂਏਟ ਹੋਣ ਦੇ 40 ਸਾਲ ਪੂਰੇ ਹੋਏ | ਡੀ. ਸੀ. ਈ. ਟੀ. ਐਲੂਮਨੀ ਐਸੋਸੀਏਸ਼ਨ ਦੇ ਸਹਿਯੋਗ ਨਾਲ ਕਰਵਾਏ ਪ੍ਰੋਗਰਾਮ ਵਿਚ ਭਾਰਤ ਤੇ ਵਿਦੇਸ਼ਾਂ ਤੋਂ ਸਾਬਕਾ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ | 1981 ਬੈਚ ਦੇ ਮੈਂਬਰਾਂ ਨੇ ਡਾ. ਐਸ. ਐਸ. ਬੀ. ਯੂ. ਆਈ. ਸੀ. ਈ. ਟੀ. ਵਿਖੇ ਲਿਫ਼ਟ ਪ੍ਰਾਜੈਕਟ ਲਈ 10 ਲੱਖ ਰੁਪਏ ਤੋਂ ਵੱਧ ਦਾ ਯੋਗਦਾਨ ਪਾਇਆ | ਯੂ. ਆਈ. ਸੀ. ਈ. ਟੀ. ਦੀ ਚੇਅਰਪਰਸਨ ਪ੍ਰੋ. ਅਨੁਪਮਾ ਸ਼ਰਮਾ ਨੇ ਸਾਬਕਾ ਵਿਦਿਆਰਥੀਆਂ ਦਾ ਸਵਾਗਤ ਕੀਤਾ | ਉਨ੍ਹਾਂ ਨੇ ਸੰਸਥਾ ਦੀ ਅਕਾਦਮਿਕ ਤੇ ਪੇਸ਼ੇਵਰ ਵਿਰਾਸਤ ਨੂੰ ਮਜ਼ਬੂਤ ਕਰਨ ਲਈ ਸਾਬਕਾ ਵਿਦਿਆਰਥੀਆਂ ਦੇ ਨਿਰੰਤਰ ਸਮਰਥਨ ਲਈ ਬੈਚ ਦਾ ਧੰਨਵਾਦ ਕੀਤਾ |
ਪਿਛਲੀ ਖ਼ਬਰ ਚੰਡੀਗੜ੍ਹ 'ਚ ਡੱਡੂਮਾਜਰਾ ਵਿਖੇ 'ਖ਼ਾਲਸਾ ਖੇਡਾਂ 2026' ਪ੍ਰਤੀ ਲੋਕਾਂ ਨੇ ਉਤਸ਼ਾਹ ਨਾਲ ਲਿਆ ਹਿੱਸਾ <br/> ਅਗਲੀ ਖ਼ਬਰ ਰਿਸ਼ਤਿਆਂ ਦੀ ਸਾਂਝ ਮਜ਼ਬੂਤ ਕਰਨ ਲਈ ਮਹਿਲਾਵਾਂ ਦੀ ਭੂਮਿਕਾ ਅਹਿਮ-ਨਵਜੀਤ ਕੌਰ ਬਾਸੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।