15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਨੇ 'ਪੈਗ਼ਾਮ ਫੈਸਟ 2026' ਕਰਵਾਇਆ <br/>

ਅਜੀਤ ਡੈਸਕ 04-04-2026
ਚੰਡੀਗੜ੍ਹ, 3 ਅਪ੍ਰੈਲ (ਪ੍ਰੋ. ਅਵਤਾਰ ਸਿੰਘ)-ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਚੰਡੀਗੜ੍ਹ ਵਲੋਂ ਕਾਲਜ ਦੀ ਵਿਦਿਆਰਥੀ ਕੌਂਸਲ ਦੁਆਰਾ 'ਪੈਗਾਮ ਫੈਸਟ 2026' ਕਰਵਾਇਆ | ਪ੍ਰੋਗਰਾਮ 'ਚ ਪ੍ਰਸਿੱਧ ਪੰਜਾਬੀ ਗਾਇਕ ਸਿੱਪੀ ਗਿੱਲ ਤੇ ਸ਼ਿਪਰਾ ਗੋਇਲ ਨੇ ਆਪਣੇ ਪ੍ਰਸਿੱਧ ਗਾਣਿਆਂ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ | ਨੀਸ਼ੂ ਸ਼ਰਮਾ (ਹਲਕਾ ਇੰਚਾਰਜ, ਭਾਜਪਾ ਸਮਰਾਲਾ) ਨੇ ਇਸ ਮੌਕੇ 'ਤੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਸਮਾਗਮ 'ਚ ਰਣਜੀਤ ਸਿੰਘ ਗਿੱਲ (ਹਲਕਾ ਇੰਚਾਰਜ ਭਾਜਪਾ, ਖਰੜ), ਸੰਜੀਵ ਵਸ਼ਿਸ਼ਟ (ਹਲਕਾ ਇੰਚਾਰਜ ਭਾਜਪਾ, ਡੇਰਾਬੱਸੀ), ਗੁਰਪ੍ਰਤਾਪ ਸਿੰਘ ਗਿੱਲ (ਸੀਨੀਅਰ ਆਗੂ, ਕਾਂਗਰਸ, ਖਰੜ) ਤੇ ਬਨੀ ਸੰਧੂ (ਸੀਨੀਅਰ ਆਗੂ, ਭਾਜਪਾ, ਡੇਰਾਬੱਸੀ) ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਸਮਾਗਮ 'ਚ ਸਿੱਖ ਐਜੂਕੇਸ਼ਨਲ ਸੁਸਾਇਟੀ ਦੇ ਪ੍ਰਧਾਨ ਗੁਰਦੇਵ ਸਿੰਘ (ਆਈ. ਏ. ਐਸ., ਸੇਵਾਮੁਕਤ), ਸਕੱਤਰ ਕਰਨਲ (ਸੇਵਾ ਮੁਕਤ) ਜਸਮੇਰ ਸਿੰਘ ਬਾਲਾ, ਸਹਿ-ਸਕੱਤਰ ਐਡਵੋਕੇਟ ਕਰਨਦੀਪ ਸਿੰਘ ਚੀਮਾ ਅਤੇ ਲਗਪਗ 1500 ਵਿਦਿਆਰਥੀ, ਫੈਕਲਟੀ ਮੈਂਬਰ ਤੇ ਗੈਰ-ਅਧਿਆਪਨ ਸਟਾਫ਼ ਦੀ ਸ਼ਮੂਲੀਅਤ ਰਹੀ | ਪਿ੍ੰਸੀਪਲ ਡਾ. ਜਸਵਿੰਦਰ ਸਿੰਘ ਨੇ ਭੁਪਿੰਦਰ ਸਿੰਘ (ਡੀਨ ਵਿਦਿਆਰਥੀ ਭਲਾਈ), ਡਾ. ਸਰੋਜ ਬਾਲਾ (ਡੀਨ ਲੜਕੀਆਂ), ਡਾ. ਜਗਦੀਪ ਸਿੰਘ (ਕੋਆਰਡੀਨੇਟਰ ਅਨੁਸ਼ਾਸਨ) ਡਾ. ਰੋਹਿਤ ਸ਼ਰਮਾ ਤੇ ਡਾ. ਖੁਸ਼ਬੀਰ ਧਾਲੀਵਾਲ (ਕੋ-ਕੋਆਰਡੀਨੇਟਰ ਅਨੁਸ਼ਾਸਨ), ਸਰਬਜੀਤ ਸਿੰਘ (ਵਿਦਿਆਰਥੀ ਕੋਆਰਡੀਨੇਟਰ) ਨੂੰ ਇਸ ਸਮਾਗਮ ਦੇ ਸਫਲਤਾਪੂਰਵਕ ਪ੍ਰਬੰਧਨ ਲਈ ਵਧਾਈ ਦਿੱਤੀ | ਪਿ੍ੰਸੀਪਲ ਡਾ. ਜਸਵਿੰਦਰ ਸਿੰਘ ਨੇ ਵਿਦਿਆਰਥੀ ਯੂਨੀਅਨ ਕੇ. ਸੀ. ਐਸ. ਯੂ. ਦੇ ਪ੍ਰਧਾਨ ਸਰਬਜੀਤ ਸਿੰਘ, ਜੀ. ਜੀ. ਐਸ. ਯੂ. ਦੇ ਪ੍ਰਧਾਨ ਗੁਰਤੇਜ ਸਿੰਘ, ਕੇ. ਸੀ. ਐਸ. ਯੂ. ਦੇ ਉਪ ਪ੍ਰਧਾਨ ਰੋਹਿਤ ਲੁਬਾਣਾ, ਕੇ. ਸੀ. ਐਸ. ਯੂ. ਦੇ ਜਨਰਲ ਸਕੱਤਰ ਮੁਹੰਮਦ ਜ਼ਾਹਿਦ, ਕੇ. ਸੀ. ਐਸ. ਯੂ. ਦੇ ਸੰਯੁਕਤ ਸਕੱਤਰ ਤਨਿਸ਼ਪ੍ਰੀਤ ਸਿੰਘ ਅਤੇ ਕੇ. ਸੀ. ਐਸ. ਯੂ. ਦੇ ਚੇਅਰਮੈਨ ਗੁਰਜੋਤ ਸਿੰਘ ਦੇ ਯਤਨਾਂ ਦੀ ਵੀ ਸ਼ਲਾਘਾ ਕੀਤੀ |

ਪਿਛਲੀ ਖ਼ਬਰ ਪੰਜਾਬ ਪੈਨਸ਼ਨਰਾਂ ਨੂੰ ਸਰਕਾਰ ਦੇ ਫ਼ੈਸਲੇ ਦੀ ਖ਼ੱਜਲ਼ ਖ਼ੁਆਰੀ ਤੋਂ ਪ੍ਰੇਸ਼ਾਨ ਹੋਣ ਦਾ ਖ਼ਦਸ਼ਾ ਅਗਲੀ ਖ਼ਬਰ ਸੋਨਾਲੀਕਾ ਨੇ ਇਤਿਹਾਸਕ 30ਵੇਂ ਸਾਲ ਵਿਚ 1,80,504 ਟਰੈਕਟਰਾਂ ਦੀ ਰਿਕਾਰਡ ਸਾਲਾਨਾ ਵਿਕਰੀ ਕੀਤੀ ਦਰਜ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।