14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਰਾਜਧਾਨੀ ਚੰਡੀਗੜ੍ਹ ਦੀ ਜੂਹ 'ਚ ਵੱਸਦਾ ਹੋਣ ਦੇ ਬਾਵਜੂਦ ਕਸਬਾ ਨਵਾਂਗਰਾਓਾ ਸਹੂਲਤਾਂ ਪੱਖੋਂ ਫਾਡੀ- ਕੰਗ <br/>

ਕਸਬਾ ਨਵਾਂਗਰਾਓਾ ਵਿਖੇ ਕਾਂਗਰਸੀ ਵਰਕਰਾਂ ਨਾਲ ਮੀਟਿੰਗ ਉਪਰੰਤ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ | ਤਸਵੀਰ : ਦਿਲਬਰ ਸਿੰਘ ਖੈਰਪੁਰ <br/> 04-04-2026
ਮੁੱਲਾਂਪੁਰ ਗਰੀਬਦਾਸ, 3 ਅਪ੍ਰੈਲ (ਦਿਲਬਰ ਸਿੰਘ ਖੈਰਪੁਰ)-ਸਾਬਕਾ ਕੈਬਨਿਟ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਜਗਮੋਹਨ ਸਿੰਘ ਕੰਗ ਨੇ ਨਵਾਂਗਰਾਓਾ ਵਿਖੇ ਕਾਂਗਰਸੀ ਵਰਕਰਾਂ ਨਾਲ ਮੀਟਿੰਗ ਕਰਕੇ ਉਨ੍ਹਾਂ ਦੀਆਂ ਦਰਪੇਸ਼ ਮੁਸ਼ਕਿਲਾਂ ਸੁਣੀਆਂ | ਇਸ ਮੌਕੇ ਕੰਗ ਨੇ ਕਿਹਾ ਕਿ ਸੂਬੇ ਦੀ ਰਾਜਧਾਨੀ ਚੰਡੀਗੜ੍ਹ ਦੇ ਬਿਲਕੁੱਲ ਨਾਲ ਲਗਦਾ ਇਹ ਕਸਬਾ ਸਹੂਲਤਾਂ ਪੱਖੋਂ ਫਾਡੀ ਹੈ | ਉਨ੍ਹਾਂ ਕਿਹਾ ਕਿ ਸਾਲ 2006 'ਚ ਕਾਂਗਰਸ ਸਰਕਾਰ ਦੌਰਾਨ ਨਵਾਂਗਰਾਓਾ ਨਗਰ ਕੌਂਸਲ ਦਾ ਗਠਨ ਹੋਇਆ ਸੀ ਤਾਂ ਜੋ ਕਸਬੇ ਦਾ ਸਰਬਪੱਖੀ ਵਿਕਾਸ ਹੋ ਸਕੇ, ਪਰ ਅੱਜ ਇਹ ਕਮੇਟੀ ਵਿਕਾਸ ਪੱਖੋਂ ਬੁਰੀ ਤਰ੍ਹਾਂ ਪਛੜ ਚੁੱਕੀ ਹੈ | ਉਨ੍ਹਾਂ ਕਿਹਾ ਕਿ ਨਵਾਂਗਰਾਓਾ ਅੰਦਰ ਸੀਵਰੇਜ, ਗਲੀਆਂ-ਨਾਲੀਆਂ, ਪੀਣ ਵਾਲੇ ਪਾਣੀ ਅਤੇ ਸਟਰੀਟ ਲਾਈਟਾਂ ਦੀ ਹਾਲਤ ਕਾਫ਼ੀ ਖਸਤਾ ਹੋ ਚੁੱਕੀ ਹੈ | ਉਨ੍ਹਾਂ ਕਾਂਗਰਸੀ ਵਰਕਰਾਂ ਨੂੰ ਲਾਮਬੰਦ ਕਰਦਿਆਂ ਕਿਹਾ ਕਿ ਆਗਾਮੀ ਚੋਣਾਂ ਦੌਰਾਨ ਕਾਂਗਰਸ ਪਾਰਟੀ ਪੂਰੀ ਮਜ਼ਬੂਤੀ ਨਾਲ ਚੋਣ ਲੜ ਕੇ ਲੋਕ-ਵਿਰੋਧੀ ਤਾਕਤਾਂ ਨੂੰ ਚਲਦਾ ਕਰੇਗੀ | ਇਸ ਮੌਕੇ ਹੋਰਨਾਂ ਤੋਂ ਇਲਾਵਾ ਅਮਰਿੰਦਰ ਸਿੰਘ ਰੋਮੀ ਕੰਗ, ਪ੍ਰਧਾਨ ਵਿਪਿਨ ਸ਼ਰਮਾ, ਮੁਖਤਿਆਰ ਸਿੰਘ, ਦਲਬੀਰ ਸਿੰਘ ਪੱਪੀ, ਅਵਤਾਰ ਸਿੰਘ ਤਾਰੀ, ਰਵਿੰਦਰ ਸਿੰਘ ਰਵੀ, ਕਾਮਰੇਡ ਜੈ ਚੰਦ ਤੇ ਵਿਕਾਸ ਬੱਗਾ ਸਮੇਤ ਹੋਰ ਕਾਂਗਰਸੀ ਸਮਰਥਕ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਸੁਭਾਸ਼ ਸ਼ਰਮਾ ਨੇ ਵੱਖ-ਵੱਖ ਥਾਈਾ ਹਨੂੰਮਾਨ ਜੈਅੰਤੀ ਸੰਬੰਧੀ ਸਮਾਗਮਾਂ 'ਚ ਸ਼ਿਰਕਤ <br/> ਅਗਲੀ ਖ਼ਬਰ ਪੀ.ਆਈ-ਰਾਹੀ ਅਤੇ ਈਕੋ ਵਾਤਾਵਰਨ ਸਮੂਹ ਵਿਚਕਾਰ ਸਮਝੌਤੇ 'ਤੇ ਕੀਤੇ ਦਸਤਖ਼ਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।