12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਇੰਡਸਟਰੀਅਲ ਏਰੀਆ 'ਚੋਂ ਮਿਲੇ ਕੰਕਾਲ ਦੀ ਪਛਾਣ ਲਈ ਇਕ ਪਰਿਵਾਰ ਆਇਆ ਸਾਹਮਣੇ

ਅਜੀਤ ਡੈਸਕ 11-04-2026
ਚੰਡੀਗੜ੍ਹ, 10 ਅਪ੍ਰੈਲ (ਕਪਿਲ ਵਧਵਾ)–ਇੰਡਸਟਰੀਅਲ ਏਰੀਆ ਵਿਚ ਝਾੜੀਆਂ 'ਚੋਂ ਮਿਲੇ ਇਕ ਕੰਕਾਲ ਦੀ ਪਛਾਣ ਲਈ ਬਾਪੂ ਧਾਮ ਕਾਲੋਨੀ ਦਾ ਇਕ ਪਰਿਵਾਰ ਸਾਹਮਣੇ ਆਇਆ ਹੈ | ਜਾਣਕਾਰੀ ਅਨੁਸਾਰ 21 ਸਾਲਾ ਆਰਤੀ 11 ਫਰਵਰੀ ਦੀ ਸਵੇਰ ਇਹ ਕਹਿ ਕੇ ਘਰ ਤੋਂ ਨਿਕਲੀ ਸੀ ਕਿ ਉਹ ਥੋੜੀ ਦੇਰ 'ਚ ਵਾਪਸ ਆ ਜਾਵੇਗੀ, ਪਰ ਇਸ ਤੋਂ ਬਾਅਦ ਉਹ ਮੁੜ ਘਰ ਨਹੀਂ ਆਈ | ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਲੜਕੀ ਦੇ ਲਾਪਤਾ ਹੋਣ ਉਪਰੰਤ ਉਨ੍ਹਾਂ ਵਲੋਂ ਪੁਲਿਸ ਨੂੰ ਲਗਾਤਾਰ ਸੂਚਨਾ ਦਿੱਤੀ ਗਈ, ਪਰ ਉਨ੍ਹਾਂ ਨੂੰ ਇਹ ਕਹਿ ਕੇ ਟਾਲਿਆ ਜਾਂਦਾ ਰਿਹਾ ਕਿ ਲੜਕੀ ਬਾਲਗ ਹੈ ਤੇ ਆਪਣੀ ਮਰਜ਼ੀ ਨਾਲ ਕਿਤੇ ਵੀ ਜਾ ਸਕਦੀ ਹੈ | ਉਨ੍ਹਾਂ ਦੱਸਿਆ ਕਿ ਸੋਸ਼ਲ ਮੀਡੀਆ 'ਤੇ ਕੰਕਾਲ ਮਿਲਣ ਦੀ ਵੀਡੀਓ ਦੇਖਣ ਤੋਂ ਬਾਅਦ ਉਹ ਖੁਦ ਇੰਡਸਟਰੀਅਲ ਏਰੀਆ ਥਾਣੇ ਪਹੁੰਚੇ | ਉਪਰੰਤ ਪੁਲਿਸ ਉਨ੍ਹਾਂ ਨੂੰ ਜੀ. ਐੱਮ. ਐੱਸ. ਐੱਚ. ਸੈਕਟਰ-16 ਦੇ ਮੁਰਦਾਘਰ ਲੈ ਗਈ, ਜਿਥੇ ਕੰਕਾਲ ਦੀ ਪਛਾਣ ਲਈ ਕਾਰਵਾਈ ਕੀਤੀ ਗਈ | ਇਸ ਦੌਰਾਨ ਸੀ. ਐਫ. ਐਸ. ਐਲ. ਦੇ ਅਧਿਕਾਰੀਆਂ ਵਲੋਂ ਗੁਮਸ਼ੁਦਾ ਲੜਕੀ ਆਰਤੀ ਦੀ ਮਾਂ ਦਾ ਡੀ. ਐਨ. ਏ. ਨਮੂਨਾ ਲਿਆ ਗਿਆ ਹੈ, ਜਿਸ ਨੂੰ ਬਰਾਮਦ ਹੋਏ ਕੰਕਾਲ ਨਾਲ ਮੇਲ ਕਰਕੇ ਅੰਤਿਮ ਪੁਸ਼ਟੀ ਕੀਤੀ ਜਾਵੇਗੀ | ਹਾਲਾਂਕਿ ਪੁਲਿਸ ਵਲੋਂ ਅਜੇ ਤੱਕ ਕੰਕਾਲ ਪਰਿਵਾਰ ਨੂੰ ਨਹੀਂ ਸੌਂਪਿਆ ਗਿਆ ਹੈ | ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਡੀ. ਐਨ. ਏ. ਰਿਪੋਰਟ ਆਉਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ |

ਪਿਛਲੀ ਖ਼ਬਰ ਬਾਬਾ ਬਲਰਾਜ ਯੂਨੀਵਰਸਿਟੀ ਕਾਲਜ ਵਿਖੇ ਲਗਾਈ ਗਈ ਵਰਕਸ਼ਾਪ ਅਗਲੀ ਖ਼ਬਰ ਵਿਕਰਮ ਮਹਿਤਾ ਭਗਵਾਸੀ ਸਤਨਾਮ ਐਲ.ਸੀ.ਵੀ. ਆਪ੍ਰੇਟਰ ਯੂਨੀਅਨ ਦੇ ਪ੍ਰਧਾਨ ਬਣੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।