18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਕਲਾਗ੍ਰਾਮ 'ਚ ਵਿਸਾਖੀ ਉਤਸਵ-2026 ਤਹਿਤ ਲੋਕ ਨਾਚਾਂ ਦੀ ਰਹੀ ਧੂਮ <br/>

ਕਲਾਗ੍ਰਾਮ ਚੰਡੀਗੜ੍ਹ ਵਿਖੇ 'ਵਿਸਾਖੀ ਤਿਉਹਾਰ 2026' ਦੌਰਾਨ ਕਲਾਕਾਰ ਲੋਕ ਨਾਚਾਂ ਵਿਚ ਪੇਸ਼ਕਾਰੀ ਦਿੰਦੇ ਹੋਏ | ਤਸਵੀਰ : ਗੁਰਿੰਦਰ ਸਿੰਘ <br/> 13-04-2026
ਚੰਡੀਗੜ੍ਹ, 12 ਅਪ੍ਰੈਲ (ਅਜਾਇਬ ਸਿੰਘ ਔਜਲਾ) – ਭਾਰਤ ਸਰਕਾਰ ਦੇ ਉੱਤਰੀ ਜ਼ੋਨ ਸੱਭਿਆਚਾਰਕ ਕੇਂਦਰ (ਪਟਿਆਲਾ) ਵਲੋਂ 'ਵਿਸਾਖੀ ਉਤਸਵ-2026' ਤਹਿਤ ਕਲਾਗ੍ਰਾਮ ਵਿਖੇ ਉਤਸ਼ਾਹ ਨਾਲ ਉਤਸਵ ਦਾ ਆਗਾਜ਼ ਹੋਇਆ | ਇਸ ਵਿਚ ਪੰਜਾਬ ਦੀਆਂ ਅਮੀਰ ਲੋਕ ਪਰੰਪਰਾਵਾਂ ਅਤੇ ਵਿਰਾਸਤ ਦੀ ਇਕ ਜੀਵੰਤ ਝਲਕ ਦਿਖਾਈ ਗਈ | ਉਤਸਵ 'ਚ ਪ੍ਰੋ. ਮੇਜਰ ਸਿੰਘ (ਸੰਗਰੂਰ) ਨੇ ਆਪਣੇ ਸੁਰੀਲੇ ਪੰਜਾਬੀ ਲੋਕ ਗਾਇਕੀ ਨਾਲ ਸਰੋਤਿਆਂ ਦੀ ਚੰਗੀ ਦਾਦ ਖੱਟੀ | ਰਵਾਇਤੀ ਲੋਕ ਸਾਜ਼ਾਂ ਦੀਆਂ ਸੁਰੀਲੀਆਂ ਧੁਨਾਂ ਅਤੇ ਮਲਵਈ ਗਿੱਧੇ ਦੀ ਮਨਮੋਹਕ ਪੇਸ਼ਕਾਰੀ ਵਿਸ਼ੇਸ਼ ਆਕਰਸ਼ਣ ਰਹੀ | ਆਪਣੀ ਊਰਜਾ ਅਤੇ ਜੀਵੰਤਤਾ ਲਈ ਦੁਨੀਆ ਭਰ ਵਿਚ ਮਸ਼ਹੂਰ ਪੰਜਾਬੀ ਲੋਕ ਨਾਚ ਨੇ ਪ੍ਰੋਗਰਾਮ ਨੂੰ ਹੋਰ ਵੀ ਰੰਗੀਨ ਬਣਾਇਆ | ਗਤਕਾ, ਝੂਮਰ, ਜਿੰਦੂਆ, ਲੱਡੂ ਅਤੇ ਭੰਗੜੇ ਦੇ ਵਧੀਆ ਪ੍ਰਦਰਸ਼ਨਾਂ ਨੇ ਦਰਸ਼ਕਾਂ ਦੀ ਵਾਹਵਾ ਖੱਟੀ | ਇਸ ਮੌਕੇ ਬੋਲਦਿਆਂ ਐਨ.ਜ਼ੈਡ, ਸੀ.ਸੀ ਦੇ ਡਾਇਰੈਕਟਰ ਫੁਰਕਾਨ ਖਾਨ ਨੇ ਕਿਹਾ ਕਿ ਇਹ ਤਿਉਹਾਰ ਨਾ ਸਿਰਫ਼ ਵਿਸਾਖੀ ਦੀ ਖੁਸ਼ੀ ਸਾਂਝੀ ਕਰਦਾ ਹੈ, ਬਲਕਿ ਨਵੀਂ ਪੀੜ੍ਹੀ ਨੂੰ ਸਾਡੇ ਅਮੀਰ ਲੋਕ ਸੱਭਿਆਚਾਰ ਅਤੇ ਪਰੰਪਰਾਵਾਂ ਨਾਲ ਜੋੜਨ ਲਈ ਇੱਕ ਸ਼ਕਤੀਸ਼ਾਲੀ ਮਾਧਿਅਮ ਵਜੋਂ ਵੀ ਕੰਮ ਕਰਦਾ ਹੈ |

ਪਿਛਲੀ ਖ਼ਬਰ ਵਿਸਾਖੀ ਮੌਕੇ ਮੁਹਾਲੀ ਫਸਟ ਫਾਊਾਡੇਸ਼ਨ ਵਲੋਂ ਮੋਟਰਸਾਈਕਲ ਰੈਲੀ ਗ੍ਰੀਨ ਮੁਹਾਲੀ, ਕਲੀਨ ਮੁਹਾਲੀ ਤੇ ਪਲਾਸਟਿਕ ਫ੍ਰੀ ਮੁਹ... ਅਗਲੀ ਖ਼ਬਰ ਵੱਖ-ਵੱਖ ਟੈਸਟਾਂ ਦੀ ਤਿਆਰੀ ਕਰਨ ਵਾਲੇ ਨੌਜਵਾਨਾਂ ਨੂੰ ਮਿਲੇਗੀ ਵਿੱਤੀ ਸਹਾਇਤਾ- ਮੁੱਖ ਮੰਤਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।